Hindi, asked by senjyoti, 2 days ago

10 lines on neem tree in punjabi ​

Answers

Answered by tmanhas15
0

1- ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿੱਚ ਰੋਗ ਵਿਰੋਧੀ ਸ਼ਕਤੀ ਵੱਧਦੀ ਹੈ।

2- ਨਿੰਮ ਦੇ ਪੱਤਿਆ ਦਾ ਪਾਣੀ ਸਰੀਰ ਦੇ ਵਿੱਚ ਪੈਦਾ ਹੋਣ ਵਾਲੇ ਕਿਟਾਣੂ ਦਾ ਨਾਸ਼ ਕਰਦੇ ਹਨ।

3- ਨਿੰਮ ਦੇ ਪੱਤਿਆ ਨੰੂੰ ਉਬਾਲ ਕੇ ਇਸ ਦਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਅੱਖਾ ਦਾ ਰੋਗ ਵੀ ਠੀਕ ਹੁੰਦਾ ਹੈ।

4- ਜਿੰਨਾ ਲੜਕੇ- ਲੜਕਿਆ ਦੇ ਮੂੰਹ ਤੇ ਕਿੱਲ ਫਿੰਨਸੀਆ ਨਿਕਲਣ ਦੀ ਸਮੱਸਿਆ ਹੁੰਦੀ ਹ ਨਿੰਮ ਦੇ ਪੱਤਿਆ ਨੰੂੰ ਉਬਾਲ ਕੇ ਇਸ ਦਾ ਪਾਣੀ ਰੋਜ਼ ਪੀਣ ਨਾਲ ਠੀਕ ਹੁੰਦੀ ਹੈ। ਰਾਤ ਨੂੰ ਨਿੰਮ ਦੇ ਪੱਤਿਆ ਦੇ ਪਾਣੀ ਨਾਲ ਮੂੰਹ ਧੋਣ ਨਾਲ ਵੀ ਇਹ ਸਮੱਸਿਆ ਠੀਕ ਹੁੰਦੀ ਹੈ।

5- ਨਿੰਮ ਦੇ ਬੀਜ਼ਾ ਦਾ ਤੇਲ ਨਿਕਲਦਾ ਹੈ, ਜੋ ਕਿ ਚਮੜ੍ਹੀ ਰੋਗਾਂ, ਇੰਨਫੈਕਸ਼ਨ, ਸਿਕਰੀ, ਜੂਆ ਆਦਿ ਨੂੰ ਹਟਾਉਣ ਵਿੱਚ ਲਾਭਕਾਰੀ ਹੈ।

6- ਸਰੀਰਕ ਜਖਮਾ ਜਾ ਫੋੜਿਆ ਉੱਪਰ ਨਿੰਮ ਦੇ ਪੀਸੇ ਹੋਏ ਪੱਤਿਆ ਵਿੱਚ ਸ਼ਹਿਦ ਮਿਲ਼ਾ ਕੇ ਲਗਾਉਣ ਨਾਲ ਛੇਤੀ ਠੀਕ ਹੁੰਦੇ ਹਨ।

7- ਢਿੱਡ ਦੇ ਕੀੜੇ ਨਿੰਮ ਦੇ ਪੱਤਿਆ ਦੇ ਰਸ ਦੀ ਵਰਤੋ ਕਰਨ ਨਾਲ ਮਰ ਜਾਦੇ ਹਨ ਅਤੇ ਖੂਨ ਵੀ ਸਾਫ ਹੁੰਦਾ ਹੈ

8- ਨਿੰਮ ਦੇ ਪੱਤਿਆ ਨੂੰ ਸੁੱਕਾ ਕੇ ਵੀ ਰੱਖ ਲੈਣਾ ਚਾਹੀਦਾ ਹੈ।ਇਹਨਾ ਸੁੱਕੇ ਹੋਏ ਪੱਤਿਆ ਨੂੰ ਕਪੜਿਆ ਅਤੇ ਕਿਤਾਬਾਂ ਵਿੱਚ ਰੱਖਣ ਨਾਲ ਕੀੜਾ ਨਹੀ ਲੱਗਦਾ।

9- ਸਰੀਰ ਤੇ ਖੁਰਕ ਹੋਣ ਤੇ ਨਿੰਮ ਦੇ ਪੱਤਿਆ ਨੂੰ ਪੀਸ ਕੇ ਦਹੀ ਵਿੱਚ ਮਿਲਾ ਲਵੋ ਤੇ ਲੇਪ ਕਰੋ ਠੀਕ ਹੋ ਜਾਵੇਗਾ। ਇਸ ਨਾਲ ਦਦੱਰ ਰੋਗ ਵੀ ਠੀਕ ਹੁੰਦਾ ਹੈ।

10- ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪਿਆਉਣ ਨਾਲ ਅਫੀਮ ਦਾ ਅਸਰ ਉਤਰ ਜਾਦਾ ਹੈ।

Similar questions