India Languages, asked by Pprraacchhii, 1 year ago

100 or 200 words of chandr shekhar aajad in punjabi

Answers

Answered by DhruvDua116DarkBlack
3

Answer:

Here it is...

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ। ਉਹ ਪੰਡਤ ਸੀਤਾ ਰਾਮ ਦੇ ਪੰਜਾਂ ਪੁੱਤਰਾਂ ‘ਚੋਂ ਛੋਟੀ ਸੰਤਾਨ ਸਨ। ਬਚਪਨ ਤੋਂ ਹੀ ਉਹਨਾਂ ਦੀ ਦਿਲਚਸਪੀ ਪੜ੍ਹਨ-ਲਿਖਣ ਵਿਚ ਘੱਟ ਅਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿਚ ਵਧੇਰੇ ਸੀ। ਘਰਦਿਆਂ ਨੇ ਉਹਨਾਂ ਨੂੰ ਸਕੂਲੇ ਪੜ੍ਹਨੇ ਪਾਇਆ ਪਰ ਉਹਨਾਂ ਦੀਆਂ ਰੁਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਮਾਂ-ਪਿਓ ਨੇ ਆਜ਼ਾਦ ਨੂੰ ਕਿਸੇ ਕੰਮ-ਕਾਰ ਲਾਉਣ ਦੀ ਸੋਚੀ ਅਤੇ ਸਕੂਲੋਂ ਉਹਨਾਂ ਦਾ ਨਾਂ ਕਟਵਾ ਦਿੱਤਾ। ਸ਼ੁਰੂ ਵਿਚ ਉਹਨਾਂ ਨੂੰ ਤਹਿਸੀਲ ਵਿਚ ਨੌਕਰੀ ਮਿਲ ਗਈ। ਪਰ ਆਜ਼ਾਦ ਬਿਰਤੀ ਵਾਲਾ ਚੰਦਰ ਸ਼ੇਖਰ ਇਨ੍ਹਾਂ ਬੰਦਸ਼ਾਂ ਵਿਚ ਰਹਿਣ ਵਾਲਾ ਨਹੀਂ ਸੀ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਹਨਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ। ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਹਨਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਅਵਸਥਾ ‘ਚ ਉਹਨਾਂ ਬੰਬਈ ਛੱਡ ਦਿੱਤੀ। ਉਹ ਬਨਾਰਸ ਚਲੇ ਗਏ। ਉਥੇ ਇੱਕ ਮਦਦਗਾਰ ਦੀ ਮਦਦ ਨਾਲ ਸੰਸਕ੍ਰਿਤ ਸਕੂਲ ‘ਚ ਮੁੜ ਪੜ੍ਹਨੇ ਪੈ ਗਏ। ਉਨੀਂ ਦਿਨੀਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋ ਗਿਆ ਸੀ। ਚੰਦਰ ਸ਼ੇਖਰ ਦੇ ਕੋਮਲ ਤੇ ਕੋਰੇ ਮਨ ‘ਤੇ ਵੀ ਇਸ ਅੰਦੋਲਨ ਦਾ ਅਸਰ ਪਿਆ। ਉਹ ਇਸ ਵਿਚ ਸ਼ਾਮਲ ਹੋ ਗਏ। ਸੰਸਕ੍ਰਿਤ ਕਾਲਜ ਬਨਾਰਸ ਧਰਨੇ ਮੌਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ 1921 ਦੀ ਹੈ। ਉਹਨਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਮੌਕੇ ਜੋ ਸਵਾਲ ਮੈਜਿਸਟਰੇਟ ਨੇ ਉਹਨਾਂ ਨੂੰ ਪੁੱਛੇ ਉਹ ਖਾਸ ਜ਼ਿਕਰਯੋਗ ਹਨ: ”ਤੇਰਾ ਨਾਂ ਕੀ ਹੈ?” ”ਆਜ਼ਾਦ।” ”ਪਿਉ ਦਾ ਨਾਂ?” ”ਆਜ਼ਾਦੀ।” ”ਘਰ?” ”ਜੇਲ੍ਹ।” ਇਨ੍ਹਾਂ ਜਵਾਬਾਂ ਤੋਂ ਚਿੜ੍ਹ ਕੇ ਮੈਜਿਸਟਰੇਟ ਨੇ ਉਹਨਾਂ ਨੂੰ 15 ਬੈਂਤਾਂ ਦੀ ਸਜ਼ਾ ਦਿੱਤੀ। ਤੰਦਰੁਸਤ ਹੋ ਜਾਣ ਉਪਰੰਤ ਉਹ ਕਾਂਸ਼ੀ ਵਿਦਿਆਪੀਠ ਵਿਚ ਦਾਖਲ ਹੋ ਗਏ। ਇੱਥੇ ਉਹਨਾਂ ਦਾ ਮੇਲ ਇਨਕਲਾਬੀ ਦਲ ਦੇ ਦੋ ਮੈਂਬਰਾਂ ਮਨਮਥਾ ਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਨਾਲ ਹੋਇਆ। ਇਨ੍ਹਾਂ ਦੋਹਾਂ ਇਨਕਲਾਬੀਆਂ ਦਾ ਪ੍ਰਭਾਵ ਕਬੂਲਣ ਬਾਅਦ ਸੰਨ 1922 ਵਿਚ ਚੰਦਰ ਸ਼ੇਖਰ ਵੀ ਇਨਕਲਾਬੀ ਦਲ ਦੇ ਮੈਂਬਰ ਬਣ ਗਏ। ਉਸ ਘੜੀ ਤੋਂ ਜ਼ਿੰਦਗੀ ਦੇ ਅੰਤਲੇ ਪਲਾਂ ਤਕ ਹਥਿਆਰਬੰਦ ਇਨਕਲਾਬ ਦੇ ਰਾਹ ‘ਤੇ ਉਹ ਲਗਾਤਾਰ ਅੱਗੇ ਵਧਦੇ ਰਹੇ। ਕਾਕੋਰੀ ਘਟਨਾ (9 ਅਗਸਤ, 1924) ਮਗਰੋਂ ਉਹ ਗੁਪਤਵਾਸ ਹੋ ਗਏ। ਫਰਾਰ ਜੀਵਨ ਮੌਕੇ ਗੁਪਤ ਰਹਿਣ ਦੀ ਉਹਨਾਂ ਵਿਚ ਇੱਕ ਖਾਸ ਮੁਹਾਰਤ ਤੇ ਸੋਝੀ ਸੀ। 17 ਦਸੰਬਰ, 1928 ਜਦੋਂ ਅੰਗਰੇਜ਼ ਪੁਲੀਸ ਅਫਸਰ ਸਾਂਡਰਸ ਗੋਲੀਆਂ ਨਾਲ ਫੁੰਡ ਸੁੱਟਿਆ, ਉਸ ਮੌਕੇ ਲਾਹੌਰ ਵਿਚ ਚਿੜੀ ਵੀ ਬਾਹਰ ਨਹੀਂ ਸੀ ਨਿਕਲ ਸਕਦੀ, ਉਦੋਂ ਚੰਦਰ ਸ਼ੇਖਰ ਆਜ਼ਾਦ ਹੀ ਸਨ ਜਿਹੜੇ ਸਭ ਤੋਂ ਸੌਖੇ ਤਰੀਕੇ ਨਾਲ ਲਾਹੌਰੋਂ ਨਿਕਲ ਗਏ ਸਨ। ਪੜ੍ਹਨ-ਲਿਖਣ ਦੇ ਮਾਮਲੇ ਵਿਚ ਭਾਵੇਂ ਉਹਨਾਂ ਦਾ ਹੱਥ ਜਰਾ ਤੰਗ ਸੀ, ਪਰ ਉਹ ਦੂਸਰੇ ਸਾਥੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਅਕਸਰ ਦਿੰਦੇ ਰਹਿੰਦੇ। ਉਹਨਾਂ ਸਮਿਆਂ ‘ਚ ਸਮਾਜਵਾਦ ਨਾਲ ਸਬੰਧਤ ਕਿਤਾਬਾਂ ਉਹ ਵੀ ਅੰਗਰੇਜ਼ੀ ਵਿਚ ਘੱਟ ਉਪਲਬਧ ਹੁੰਦੀਆਂ ਸਨ। ਉਹ ਸਿਧਾਂਤਕ ਕਿਤਾਬਾਂ ਦੂਸਰੇ ਸਾਥੀਆਂ ਤੋਂ ਪੜ੍ਹਾਉਂਦੇ ਤੇ ਹਿੰਦੀ ਵਿਚ ਅਰਥ ਕਰਵਾ ਕੇ ਸਮਝਣ ਦੀ ਕੋਸ਼ਿਸ਼ ਕਰਦੇ। ਆਜ਼ਾਦ ਦਾ ਸਮਾਜਵਾਦੀ ਵਿਚਾਰਾਂ ਵੱਲ ਖਿੱਚੇ ਜਾਣ ਦਾ ਵੱਡਾ ਕਾਰਨ ਸੀ ਉਹਨਾਂ ਦਾ ਗਰੀਬ ਘਰ ਵਿਚ ਪੈਦਾ ਹੋਣ ਕਰਕੇ ਗਰੀਬੀ ਦਾ ਡੂੰਘਾ ਅਹਿਸਾਸ ਅਤੇ ਬੰਬਈ ਜਾ ਕੇ ਮਜ਼ਦੂਰਾਂ ਦੀ ਨਰਕ ਭਰੀ ਜ਼ਿੰਦਗੀ ਜਿਸ ਨੂੰ ਉਹ ਖੁਦ ਹੱਡੀਂ ਹੰਡਾ ਚੁੱਕੇ ਸਨ। 8-9 ਸਤੰਬਰ, 1928 ਨੂੰ ਦਿੱਲੀ ਵਿਖੇ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਦੀ ਮੀਟਿੰਗ ਵਿਚ ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ। ਆਜ਼ਾਦ ਇਸ ਦੇ ਸੈਨਾਪਤੀ ਸਨ। ਉਹ ਹਰ ਸਾਥੀ ਦੀਆਂ ਜ਼ਰੂਰਤਾਂ ਦਾ ਪੂਰਾ-ਪੂਰਾ ਖਿਆਲ ਰੱਖਦੇ। 27 ਫਰਵਰੀ, 1931 ਇਲਾਹਾਬਾਦ ਦੇ ਏਲਫਰਡ ਪਾਰਕ ਨੂੰ ਅੰਗਰੇਜ਼ ਪੁਲੀਸ ਨੇ ਚਾਰ-ਚੁਫੇਰਿਓਂ ਘੇਰ ਲਿਆ। ਚੰਦਰ ਸ਼ੇਖਰ ਆਜ਼ਾਦ ਹੁਰਾਂ ਵੱਡੇ ਦਰੱਖਤ ਦੀ ਓਟ ਲਈ। ਮਾਊਜ਼ਰ ਨੂੰ ਪਲੋਸਿਆ ਤੇ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਬੇਜੋੜ ਮੁਕਾਬਲੇ ਵਿਚ ਚੰਦਰ ਸ਼ੇਖਰ ਆਜ਼ਾਦ ਸ਼ਹੀਦ ਹੋ ਗਏ। ਆਖਿਰ, ਆਪਣੇ ਬੋਲਾਂ ਨੂੰ ਅਮਰ ਕਰ ਗਏ।

Plz mark it as branliest

Similar questions