ਛੋਟਾ ਜਾ ਦਿਮਾਗ, ਖਾਦਾ ਵੱਡੇ ਦਿਮਾਗ ਨੇ ।
ਤਾਕਤ ਹੈ ਮੇਰੇ ਕੋਲ , ਖੂਨ ਦੀ ਕਮੀ , ਬੂਝੋ ਮੇਰਾ ਨਾਮ ।
100 points
Answers
Answer:
ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਸਰੀਰ 'ਚ ਖੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ ਸਰੀਰ 'ਚ ਦੋ ਖੂਨ ਦੀਆਂ ਕੋਸ਼ੀਕਾਵਾਂ ਹੁੰਦੀਆਂ ਹਨ ਲਾਲ ਅਤੇ ਸਫੈਦ। ਲਾਲ ਕੋਸ਼ੀਕਾਵਾਂ ਘੱਟ ਹੋਣ 'ਤੇ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ,ਜਿਸ ਨੂੰ ਅਨੀਮਿਆ ਵੀ ਕਹਿੰਦੇ ਹਨ। ਸਰੀਰ 'ਚ ਖੂਨ ਦੀ ਸਹੀ ਮਾਤਰਾ ਨਾ ਹੋਣ 'ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਵਰਗੀਆਂ ਸਮੱਸਿਆਵਾਂ ਦੇ ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਖੂਨ ਦੀ ਕਮੀ ਹੋਣ ਕਾਰਨ ਸਰੀਰ ਦਾ ਰੰਗ ਪੀਲਾ ਅਤੇ ਬੇਜਾਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਖੂਨ ਦੀ ਕਮੀ ਦੇ ਕਾਰਨ ਅਤੇ ਲੱਛਣ ਦੱਸਣ ਜਾ ਰਹੇ ਹਾਂ। ਇਸ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਵੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਖੂਨ ਦੀ ਮਾਤਰਾ 'ਚ ਵਾਧਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਖੂਨ ਦੀ ਕਮੀ ਦੇ ਕਾਰਨ
- ਪੇਟ 'ਚ ਇਨਫੈਸ਼ਨ ਕਾਰਨ
- ਭੋਜਨ 'ਚ ਪੋਸ਼ਕ ਤੱਤਾਂ ਦੀ ਕਮੀ ਹੋਣਾ
- ਕਿਸੇ ਸੱਟ ਕਾਰਨ
- ਪੋਸ਼ਕ ਤੱਤਾਂ ਦੀ ਕਮੀ
- ਆਇਰਨ ਦੀ ਕਮੀ
- ਵਿਟਾਮਿਨ ਬੀ 12 ਦੀ ਕਮੀ
- ਸਮੋਕਿੰਗ ਜਾਂ ਸ਼ਰਾਬ ਦੀ ਵਰਤੋਂ
- ਬਲੀਡਿੰਗ ਦੀ ਸਮੱਸਿਆ
- ਸਰੀਰ 'ਚੋਂ ਜ਼ਿਆਦਾ ਖੂਨ ਨਿਕਲਣ ਕਾਰਨ
- ਕਿਸੇ ਗੰਭੀਰ ਰੋਗ ਕਾਰਨ ਖੂਨ ਦੀ ਕਮੀ ਹੋਣਾ
ਖੂਨ ਦੀ ਕਮੀ ਦੇ ਲੱਛਣ
- ਜਲਦੀ ਥੱਕ ਜਾਣਾ
- ਸਰੀਰ 'ਚ ਕਮਜ਼ੋਰੀ ਆਉਣਾ
- ਭੁੱਖ ਘੱਟ ਲੱਗਣਾ ਜਾਂ ਨਾ ਲੱਗਣਾ
- ਹੱਥਾਂ-ਪੈਰਾਂ 'ਚ ਸੋਜ ਹੋਣਾ
- ਚਮੜੀ ਦਾ ਫਿੱਕਾ, ਪੀਲਾ ਦਿੱਖਣਾ
- ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣਾ
- ਛਾਤੀ ਅਤੇ ਸਿਰ 'ਚ ਦਰਦ ਹੋਣਾ
- ਚੱਕਰ ਅਤੇ ਉਲਟੀ ਆਉਣਾ ਘਬਰਾਹਟ ਹੋਣਾ
- ਵਾਲਾਂ ਦਾ ਜ਼ਿਆਦਾ ਝੜਣਾ
ਖੂਨ ਵਧਾਉਣ ਦੇ ਉਪਾਅ
1. ਪਾਲਕ
ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਚੰਗਾ ਉਪਾਅ ਹੈ। ਵਿਟਾਮਿਨ ਬੀ 6, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ 'ਚ ਤੇਜ਼ੀ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ 'ਚ ਵੀ ਪੀ ਸਕਦੇ ਹੋ।
2. ਟਮਾਟਰ ਦਾ ਜੂਸ
ਸਰੀਰ 'ਚ ਖੂਨ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਰੋਜ਼ ਟਮਾਟਰ ਦਾ ਜੂਸ ਪੀਓ। ਤੁਸੀਂ ਚਾਹੋ ਤਾਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਸੇਬ ਅਤੇ ਟਮਾਟਰ ਦਾ ਜੂਸ ਮਿਕਸ ਕਰਕੇ ਪੀਣ ਨਾਲ ਸਰੀਰ 'ਚੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
3. ਮੱਕੀ ਦੇ ਦਾਣੇ
ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਮੱਕੀ ਦੇ ਦਾਣਿਆਂ ਨੂੰ ਭੁੰਨ ਕੇ ਜਾਂ ਉਬਾਲ ਕੇ ਵੀ ਖਾ ਸਕਦੇ ਹੋ। ਇਸ ਦੀ ਵਰਤੋਂ ਨਿਯਮਿਤ ਰੂਪ 'ਚ ਕੁਝ ਦਿਨਾਂ 'ਚ ਹੀ ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ।
4. ਚੁਕੰਦਰ ਦਾ ਰਸ
1 ਗਲਾਸ ਚੁਕੰਦਰ ਦੇ ਜੂਸ 'ਚ 1 ਚੱਮਚ ਸ਼ਹਿਦ ਮਿਕਸ ਕਰਕੇ ਰੋਜ਼ਾਨਾ ਪੀਓ। ਇਸ ਨਾਲ ਸਰੀਰ 'ਚ ਆਇਰਨ ਮਿਲਦਾ ਹੈ ਅਤੇ ਸਰੀਰ 'ਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗੁੜ ਦੇ ਨਾਲ ਮੂੰਗਫਲੀ ਮਿਲਾ ਕੇ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ।
5. ਆਂਵਲੇ ਦਾ ਰਸ
ਆਂਵਲਾ ਅਤੇ ਜਾਮਨ ਦੇ ਰਸ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫਤੇ ਤੱਕ ਇਸ ਦੀ ਵਰਤੋਂ ਕਰੋ।
6. ਤਿਲ ਦੇ ਬੀਜ
2 ਚੱਮਚ ਤਿਲ ਦੇ ਬੀਜਾਂ ਨੂੰ ਲਗਭਗ 2-3 ਘੰਟਿਆਂ ਲਈ ਪਾਣੀ 'ਚ ਭਿਓਂ ਕੇ ਬਾਹਰ ਕੱਢ ਕੇ ਪੇਸਟ ਬਣਾ ਲਓ। ਇਸ 'ਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਖਾਓ। ਹਫਤੇ ਤਕ ਲਗਾਤਾਰ ਇਸ ਦੀ ਵਰਤੋਂ ਨਾਲ ਤੇਜ਼ੀ ਨਾਲ ਖੂਨ ਦੀ ਮਾਤਰਾ ਪੂਰੀ ਕਰ ਦੇਵੇਗਾ।
7. ਗਲੋਅ
ਗਲੋਅ ਦਾ ਜੂਸ ਪੇਲਟਲੇਟਸ ਨੂੰ ਵਧਾਉਣ ਦਾ ਸਭ ਤੋਂ ਚੰਗਾ ਉਪਾਅ ਹੈ। ਇਸ ਨਾਲ ਤੁਹਾਡੀ ਰੋਗ-ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਦੋ ਚੁਟਕੀ ਗਲੋਅ 'ਚ ਇਕ ਚੱਮਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਲਓ। ਇਸ ਤੋਂ ਇਲਾਵਾ ਗਲੋਅ ਦੀ ਡੰਡੀ ਨੂੰ ਰਾਤਭਰ ਪਾਣੀ 'ਚ ਭਿਓਂ ਕੇ ਰੱਖ ਕੇ ਸਵੇਰੇ ਛਾਣ ਕੇ ਪੀ ਲਓ। ਇਸ ਨਾਲ ਬਲੱਡ 'ਚ ਪਲੇਟਲੇਟਸ ਦੀ ਮਾਤਰਾ ਵਧਣ ਲੱਗੇਗੀ।
Explanation:
Hope it's Help you