Geography, asked by MADANLAL4469, 1 year ago

10lines on shri guru Nanak Devji in Punjabi

Answers

Answered by varuncharaya20
1
ਸ਼੍ਰੀ ਗੁਰੂ ਨਾਨਕ ਦੇਵ ਜੀ ਸਿਖਾਂ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ ਸਾਬੋ ਵਿਚ ਹੋਇਆ ਸੀ ਜੋ ਅੱਜ ਕਲ ਪਾਕਿਸਤਾਨ ਵਿਚ ਹੈ। ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੋ ਪਿੰਡ ਦੇ ਪਟਵਾਰੀ ਸਨ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਬੀਬੀ ਨਾਨਕੀ ਜੋ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ।

ਗੁਰੂ ਨਾਨਕ ਦੇਵ ਜੀ (Guru Nanak Dev Ji) ਬਚਪਨ ਤੋਂ ਹੀ ਬੜੇ ਹੀ ਨਿਮਰ ਅਤੇ ਸ਼ਾਂਤ ਸੁਭਾਅ ਦੇ ਮਾਲਿਕ ਸਨ। ਬਹੁਤ ਸਾਰੇ ਵਿਦਵਾਨ ਗੁਰੂ ਜੀ ਦੀ ਬੁੱਧੀ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇੱਕ ਬਾਰ ਮਹਿਤਾ ਕਾਲੂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਸੌਦਾ ਲਿਉਣ ਲਈ ਕਿਹਾ ਰਸਤੇ ਵਿਚ ਗੁਰੂ ਜੀ ਨੂੰ ਸਾਧੂ ਮਿਲੇ ਜੋ ਕਈ ਦਿਨਾਂ ਤੋਂ ਭੁੱਖੇ ਸਨ ਗੁਰੂ ਜੀ ਨੂੰ ਉਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਅਤੇ ਗੁਰੂ ਜੀ ਨੇ ਉਨ੍ਹਾਂ 20 ਰੁਪਇਆਂ ਦਾ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਜੋ ਸੱਚੇ ਸੌਦੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਵਾਨ ਹੋਣ ਤੇ ਆਪ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਾ। ਮਹਿਤਾ ਕਾਲੂ ਨੇ ਆਪ ਨੂੰ ਘਰੇਲੂ ਕੰਮਾਂ ਵਿਚ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ।

ਵਿਆਹ ਤੋਂ ਬਾਅਦ ਵੀ ਆਪ ਜੀ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਿਆ । ਅੰਤ ਮਹਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੀਬੀ ਨਾਨਕੀ ਕੋਲ ਭੇਜ ਦਿੱਤਾ। ਜਿਥੇ ਆਪ ਨੂੰ ਮੋਦੀਖਾਨੇ ਵਿਚ ਨੌਕਰੀ ਮਿਲ ਗਈ। ਜਿਥੇ ਗੁਰੂ ਜੀ ਬਿਨਾਂ ਮੁੱਲ ਦੇ ਸੌਦਾ ਦੇ ਦਿੰਦੇ ਸਨ। ਇਕ ਵਾਰ ਗੁਰੂ ਜੀ ਇਕ ਆਦਮੀ ਨੂੰ ਆਟਾ ਦੇਣ ਲੱਗੇ ਤਾਂ 12 ਤਕ ਤਾਂ ਸੰਖਿਆ ਠੀਕ ਰੱਖੀ ਅਤੇ 13 ਤੇ ਪਹੁੰਚਤੇ ਹੀ ਤੇਰਾ -ਤੇਰਾ ਕਹਿ ਕੇ ਸਾਰਾ ਆਟਾ ਤੋਲ ਦਿੱਤਾ। ਇਸਦੀ ਸ਼ਿਕਾਇਤ ਲੋਦੀ ਤਕ ਗਈ ਤਾਂ ਜਾਂਚ ਵਿਚ ਹਿਸਾਬ -ਕਿਤਾਬ ਬਿਲਕੁਲ ਠੀਕ ਸੀ।

Similar questions