11.ਜੀਵ ਅਨੇਕਰੂਪਤਾ ਤੋਂ ਕੀ ਭਾਵ ਹੈ ?
Answers
Explanation:
ਜੀਵ ਵੰਨ-ਸੁਵੰਨਤਾ ਜਾਂ ਜੀਵ ਵਖਰੇਵਾਂ ਕੁਦਰਤ ਵਿੱਚ ਇੱਕ ਵਾਤਾਵਰਨੀ ਸੰਤੁਲਨ ਹੁੰਦਾ ਹੈ। ਵਾਤਾਵਰਨ ਦੇ ਭਿੰਨ-ਭਿੰਨ ਜੀਵਾਂ ਦੀਆਂ ਕਿਰਿਆਵਾਂ/ਪ੍ਰਤੀਕਿਰਆਵਾਂ ਕਰਕੇ ਇਹ ਸੰਤੁਲਨ ਕਾਇਮ ਰਹਿੰਦਾ ਹੈ। ਕਿਸੇ ਇੱਕ ਸੈੱਲ ਜਾਂ ਜੀਵ ਦਾ ਫਾਲਤੂ ਪਦਾਰਥ, ਕਿਸੇ ਦੂਜੇ ਜੀਵ ਦਾ ਭੋਜਨ ਬਣਦਾ ਹੈ। ਬ੍ਰਹਿਮੰਡ ਵਿੱਚ ਧਰਤੀ ਹੀ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਸੰਭਵ ਹੈ। ਮੁਆਫ਼ਕ ਹਾਲਾਤ ਪੈਦਾ ਹੋਣ ‘ਤੇ ਸਭ ਤੋਂ ਪਹਿਲਾਂ ਪਾਣੀ ਵਿੱਚ ਇੱਕ ਸੈੱਲ ਵਾਲੇ ਜੀਵ ਪੈਦਾ ਹੋਏ। ਇਨ੍ਹਾਂ ਦੇ ਤਰਤੀਬੀ ਵਿਕਾਸ ਰਾਹੀਂ ਵੱਡੇ ਅਤੇ ਗੁੰਝਲਦਾਰ ਜੀਵ ਹੋਂਦ ਵਿੱਚ ਆਏ। ਅੱਜ ਧਰਤੀ ‘ਤੇ ਜੀਵ-ਜੰਤੂਆਂ ਦੀਆਂ ਅਨੇਕਾਂ ਕਿਸਮਾਂ ਹਨ। ਧਰਤੀ, ਜਿਸ ਨੂੰ ਅਸੀਂ ਧਰਤੀ ਮਾਂ ਕਹਿੰਦੇ ਹਾਂ, ਸੱਚਮੁੱਚ ਹੀ ਮਾਂ ਵਾਂਗ ਕਿੰਨੇ ਹੀ ਜੀਵ-ਜੰਤੂ, ਪਸ਼ੂ ਪੰਛੀ, ਫੁੱਲ ਬੂਟੇ, ਕੀੜੇ-ਮਕੌੜੇ, ਜੀਵਾਣੂ, ਉੱਲੀਆਂ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਜਾਤੀਆਂ ਦੀ ਪਾਲਣਹਾਰ ਹੈ। ਕੁਦਰਤ ਦੇ ਤਾਣੇ-ਬਾਣੇ ਵਿੱਚ ਜੀਵਾਂ ਅਤੇ ਨਿਰਜੀਵਾਂ ਦੇ ਆਪਸੀ ਨਾ ਟੁੱਟਣ ਵਾਲੇ ਸਬੰਧ ਹਨ। ਪੌਦੇ, ਜਾਨਵਰ, ਊਲੀਆਂ ਤੇ ਬਹੁਤ ਸਾਰੇ ਬੈਕਟੀਰੀਆਂ ਨੂੰ ਵਾਯੂਮੰਡਲ ‘ਚੋਂ ਜਾਂ ਪਾਣੀ ‘ਚੋਂ ਜਿਊਂਦੇ ਰਹਿਣ ਲਈ ਆਕਸੀਜਨ ਪ੍ਰਾਪਤ ਕਰਨ ਯੋਗ ਹੋਣ ਦੀ ਲੋੜ ਹੁੰਦੀ ਹੈ, ਨਾਲ ਹੀ ਸਾਰੇ ਸੰਜੀਵਾਂ ਨੂੰ ਫਾਲਤੂ ਪਦਾਰਥ ਜਿਵੇਂ ਕਾਰਬਨ ਡਾਇਆਕਸਾਈਡ ਜੇ ਸੰਜੀਵਾਂ ਦੇ ਅੰਦਰ ਜਮ੍ਹਾਂ ਹੋਣ ਦਿੱਤੀ ਜਾਵੇ ਤਾਂ ਉਹ ਜ਼ਹਿਰੀਲੀ ਹੋ ਸਕਦੀ ਹੈ। ਇਸ ਲਈ ਉਹਨਾਂ ਨੂੰ ਇਸ ਤੋਂ ਮੁਕਤ ਹੋਣਾ ਪੈਂਦਾ ਹੈ। ਸੌਖਣ ਕ੍ਰਿਆ ਸੰਜੀਵਾਂ ਦੇ ਅੰਦਰਲੇ ਵਰਤਾਰੇ ਨਾਲ ਹੀ ਨਹੀਂ ਜੁੜੀ ਹੋਈ ਹੈ, ਸਗੋਂ ਇਹ ਸੰਜੀਵਾਂ ਅਤੇ ਉਹਨਾਂ ਦੇ ਨੇੜਲੇ ਵਾਤਾਵਰਨ ਜਿਵੇਂ ਭੂਮੀ, ਹਵਾ, ਪਾਣੀ ਅਤੇ ਦੂਜੇ ਸੰਜੀਵਾਂ ਤੋਂ ਪਦਾਰਥਾਂ ਦਾ ਲੈਣ-ਦੇਣ ਵੀ ਹੈ। ਭੂਮੀ ਪੌਦਿਆਂ ਨੂੰ ਸਿੱਧੇ ਵਧਣ ਅਤੇ ਖੜ੍ਹਨ ਲਈ ਹੀ ਸਹਾਈ ਨਹੀਂ ਹੁੰਦੀ, ਸਗੋਂ ਖਣਿਜਾਂ, ਗੈਸਾਂ, ਪਾਣੀ, ਜੀਵਕ ਪਦਾਰਥਾਂ ਦੀ ਯੋਗਿਕ ਵੀ ਹੈ। ਇਸ ਲਈ ਲੱਖਾਂ, ਕਰੋੜਾਂ ਦੀ ਗਿਣਤੀ ਵਿੱਚ ਸੂਖਮ ਜੀਵ ਜਿਵੇਂ ਊਲੀਆਂ, ਬੈਕਟੀਰੀਆ, ਵਾਇਰਸ, ਅਲਗੀ, ਗੰਡੋਏ, ਨਿਮਾਟੋਡ ਆਦਿ ਵੀ ਹੁੰਦੇ ਹਨ। ਜਿਹੜੇ ਆਪਸੀ ਮੇਲ-ਮਿਲਾਪ ਨਾਲ ਲਗਾਤਾਰ ਇੱਕ ਦੂਜੇ ਲਈ ਵਸੀਲੇ ਪ੍ਰਦਾਨ ਕਰਦੇ ਹਨ। ਭੂਮੀ ਅਤੇ ਪੌਦਿਆਂ ਵਿੱਚ ਆਪਸੀ ਮਜ਼ਬੂਤ ਸੌਖਿਕ ਲੈਣ ਦੇਣ ਹੈ। ਪੌਦੇ ਜਦੋਂ ਵਧਦੇ- ਫੁਲਦੇ ਹਨ ਤਾਂ ਭੂਮੀ ਦੇ ਬਹੁਤ ਸਾਰੇ ਸੰਜੀਵਾਂ ਨੂੰ ਖ਼ੁਰਾਕ ਮੁਹੱਈਆ ਕਰਵਾਉਂਦੇ ਹਨ। ਪ੍ਰਕਾਸ਼ ਸੰਸਲੇਸ਼ਣ ਕ੍ਰਿਆ ਰਾਹੀਂ ਪੌਦਿਆਂ ਦੀਆਂ ਹਰੀਆਂ ਕੋਸ਼ਕਾਵਾਂ ਵਿੱਚ ਬਣਨ ਵਾਲਾ ਪਦਾਰਥ, ਜੜ੍ਹਾਂ ਰਾਹੀਂ ਬਾਹਰ ਨਿਕਲ ਕੇ ਕੁਦਰਤੀ ਪ੍ਰਕਿਰਤਿਕ ਸੌਖਿਕ ਜੋੜ ਜੋੜਦਾ ਹੈ, ਜਿਸ ਵਿੱਚ ਮਨੁੱਖ ਵੀ ਸ਼ਾਮਲ ਹੁੰਦੇ ਹਨ। ਬਹੁਤ ਸਾਰੇ ਸੂਖਮ ਜੀਵ ਜੜ੍ਹਾਂ ਨੇੜੇ ਜੈਵਿਕ ਰਸਾਇਣ ਮੁਹੱਈਆ ਕਰਦੇ ਹਨ। ਜਿਹੜੇ ਪੌਦਿਆਂ ਦਾ ਸਿਹਤਮੰਦ ਵਾਧਾ ਹੋਣ ‘ਚ ਸਹਾਈ ਹੁੰਦੇ ਹਨ। ਸਾਰੇ ਪੌਦੇ ਨਾਈਟਰੋਜਨ, ਫਾਸਫੋਰਸ, ਪੌਟਾਸ਼, ਮੈਗਨੀਸ਼ੀਅਮ, ਕੈਲਸ਼ੀਅਮ ਆਦਿ ਖੁਰਾਕੀ ਤੱਤ ਲੈਂਦੇ ਹਨ। ਬੈਕਟੀਰੀਆ ਪੌਦਿਆਂ ਨੂੰ ਵਾਯੂ ਮੰਡਲ ‘ਚੋਂ ਨਾਈਟਰੋਜਨ ਪ੍ਰਾਪਤ ਕਰਵਾਉਂਦੇ ਹਨ। ਜਦੋਂ ਪੌਦੇ ਮਰਦੇ ਹਨ ਤਾਂ ਪੌਦਿਆਂ ਦੀਆਂ ਜੜ੍ਹਾਂ, ਟਾਹਣੀਆਂ ਅਤੇ ਪੱਤੇ ਆਦਿ ਊਲੀਆਂ ਅਤੇ ਬੈਕਟੀਰੀਆ ਦੀ ਖੁਰਾਕ ਬਣਦੇ ਹਨ। ਊਲੀਆਂ ਅਤੇ ਬੈਕਟੀਰੀਆ ਅਗਾਂਹ ਨਿਮਾਟੋਡਾਂ ਅਤੇ ਗੰਡੋਇਆਂ ਦੀ ਖੁਰਾਕ ਬਣਦੇ ਹਨ। ਜਿਹੜੇ ਅਗਾਂਹ ਹੋਰ ਜੀਵਾਣੂੰਆਂ ਦੀ ਖੁਰਾਕ ਬਣਦੇ ਹਨ।[1]
Answer:
ਜੈਵ ਵਿਭਿੰਨਤਾ ਸ਼ਬਦ ("ਜੈਵਿਕ ਵਿਭਿੰਨਤਾ" ਤੋਂ) ਧਰਤੀ 'ਤੇ ਜੀਨਾਂ ਤੋਂ ਲੈ ਕੇ ਈਕੋਸਿਸਟਮ ਤੱਕ, ਇਸਦੇ ਸਾਰੇ ਪੱਧਰਾਂ 'ਤੇ ਜੀਵਨ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ, ਅਤੇ ਜੀਵਨ ਨੂੰ ਕਾਇਮ ਰੱਖਣ ਵਾਲੀਆਂ ਵਿਕਾਸਵਾਦੀ, ਵਾਤਾਵਰਣਕ ਅਤੇ ਸੱਭਿਆਚਾਰਕ ਪ੍ਰਕਿਰਿਆਵਾਂ ਨੂੰ ਸ਼ਾਮਲ ਕਰ ਸਕਦਾ ਹੈ।
Explanation:
ਜੈਵ ਵਿਭਿੰਨਤਾ ਧਰਤੀ ਉੱਤੇ ਜੀਵਨ ਦੀ ਅਮੀਰੀ ਅਤੇ ਵਿਭਿੰਨਤਾ ਦਾ ਵਰਣਨ ਕਰਦੀ ਹੈ। ਇਹ ਸਾਡੇ ਗ੍ਰਹਿ ਦੀ ਸਭ ਤੋਂ ਗੁੰਝਲਦਾਰ ਅਤੇ ਮਹੱਤਵਪੂਰਨ ਵਿਸ਼ੇਸ਼ਤਾ ਹੈ। ਜੈਵ ਵਿਭਿੰਨਤਾ ਤੋਂ ਬਿਨਾਂ, ਜੀਵਨ ਕਾਇਮ ਨਹੀਂ ਰਹੇਗਾ।
ਜੈਵ ਵਿਭਿੰਨਤਾ ਸ਼ਬਦ 1985 ਵਿੱਚ ਤਿਆਰ ਕੀਤਾ ਗਿਆ ਸੀ। ਇਹ ਕੁਦਰਤੀ ਅਤੇ ਨਕਲੀ ਈਕੋਸਿਸਟਮ ਵਿੱਚ ਮਹੱਤਵਪੂਰਨ ਹੈ। ਇਹ ਕੁਦਰਤ ਦੀਆਂ ਵਿਭਿੰਨਤਾਵਾਂ, ਜੀਵ-ਮੰਡਲ ਨਾਲ ਸੰਬੰਧਿਤ ਹੈ। ਇਹ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਦੀਆਂ ਕਿਸਮਾਂ ਵਿੱਚ ਪਰਿਵਰਤਨਸ਼ੀਲਤਾਵਾਂ ਨੂੰ ਦਰਸਾਉਂਦਾ ਹੈ।
ਜੈਵ ਵਿਭਿੰਨਤਾ ਵਿੱਚ ਇੱਕ ਈਕੋਸਿਸਟਮ ਵਿੱਚ ਵੱਖ-ਵੱਖ ਜੀਵਾਂ ਦੀ ਸੰਖਿਆ ਅਤੇ ਉਹਨਾਂ ਦੀ ਅਨੁਸਾਰੀ ਬਾਰੰਬਾਰਤਾ ਸ਼ਾਮਲ ਹੁੰਦੀ ਹੈ। ਇਹ ਵੱਖ-ਵੱਖ ਪੱਧਰਾਂ 'ਤੇ ਜੀਵਾਂ ਦੇ ਸੰਗਠਨ ਨੂੰ ਵੀ ਦਰਸਾਉਂਦਾ ਹੈ।
ਜੈਵ ਵਿਭਿੰਨਤਾ ਵਾਤਾਵਰਣ ਅਤੇ ਆਰਥਿਕ ਮਹੱਤਵ ਰੱਖਦੀ ਹੈ। ਇਹ ਸਾਨੂੰ ਪੋਸ਼ਣ, ਰਿਹਾਇਸ਼, ਬਾਲਣ, ਕੱਪੜੇ ਅਤੇ ਕਈ ਹੋਰ ਸਰੋਤ ਪ੍ਰਦਾਨ ਕਰਦਾ ਹੈ। ਇਹ ਸੈਰ-ਸਪਾਟੇ ਰਾਹੀਂ ਵਿੱਤੀ ਲਾਭ ਵੀ ਕੱਢਦਾ ਹੈ। ਇਸ ਲਈ, ਇੱਕ ਟਿਕਾਊ ਜੀਵਿਕਾ ਲਈ ਜੈਵ ਵਿਭਿੰਨਤਾ ਦਾ ਚੰਗਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
#SPJ2