2. ਫੁਲਕਾਰੀ ਦਾ ਕੱਪੜਾ ਕਿਵੇਂ ਤਿਆਰ ਕੀਤਾ ਜਾਂਦਾ ਸੀ?
Answers
Answer:
ਫੁਲਕਾਰੀ ਦੀ ਕਢਾਈ ਲਈ ਖੱਦਰ ਦੇ ਕੱਪੜੇ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਕੇਂਦਰ ਦੇ ਕੱਪੜੇ ਦੇ ਤਿੰਨ ਪੈਂਟ ਆਪਸ ਵਿੱਚ ਦੋਹਰੇ ਤੋਪੇ ਨਾਲ ਸਿਉ ਦਿੱਤੇ ਜਾਂਦੇ ਹਨ। ਦੋਹਰੇ ਤੋਪੇ ਤੋ ਭਾਵ ਉਹਨਾ ਵਿੱਚ ਸਿਊਣ ਦੀ ਸਿੱਧ-ਪੁੰਠ ਨਹੀਂ ਦਿਸਦੀ। ਉਪਰੰਤ ਉਸ ਨੂੰ ਗੁਲਾਬੀ ਰੰਗ ਨਾਲ ਰੰਗਿਆ ਜਾਂਦਾ ਹੈ। ਇਸ ਪ੍ਰਕਾਰ ਫੁਲਕਾਰੀ ਜਾਂ ਬਾਗ ਦੀ ਕਢਾਈ ਕਰਨ ਲਈ ਰੰਗੀ ਹੋਈ ਤੌਂ (ਪ੍ਰਿਸਟ ਭੂਮੀ) ਵਾਲੀ ਚਾਦਰ ਤਿਆਰ ਹੋ ਜਾਂਦੀ ਹੈ ਜੋ ਕਢਾਈ ਉਪਰੰਤ ਵੱਖ-ਵੱਖ ਖੁਸ਼ੀਆਂ ਦੇ ਸਮੇਂ ਇਸਤਰੀਆ ਦੇ ਓੜਣ ਦੇ ਕੰਮ ਆਉਂਦੀ ਹੈ।
ਫੁਲਕਾਰੀ ਦੀ ਕਢਾਈ ਲਈ ਸੁੱਚੇ ਪੱਟ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਫੁਲਕਾਰੀ ਲਈ ਵਰਤਿਆ ਜਾਣ ਵਾਲਾ ਧਾਗਾ ਅਕਸਰ ਮੋਤੀਆ, ਲਾਲ, ਹਰਾ, ਸੰਤਰੀ, ਗੁਲਾਬੀ, ਗੋਰੂਆ, ਭਗਵਾ, ਪੀਲੇ ਜਾਂ ਗੂੜ੍ਹੇ ਨੀਲੇ ਰੰਗ ਦਾ ਹੁੰਦਾ ਹੈ। ਫੁੱਲਾ ਵਿੱਚ ਰੰਗ ਭਰਨ ਲਈ ਹਰ ਬਾਗ਼ ਅਤੇ ਫੁਲਕਾਰੀ ਵਿੱਚ, ਇਸਤਰੀ ਆਪਣੀ ਕਲਪਨਾ, ਸਮਰੱਥਾ ਅਤੇ ਵੱਡ-ਵਡੇਰਿਆਂ ਕੋਲੋਂ ਸਿੱਖ ਕਢਾਈ ਸੰਬੰਧੀ ਨਮੂਨਿਆਂ ਦੇ ਆਧਾਰ ਤੇ ਰੰਗਾਂ ਦੀ ਚੋਣ ਕਰਦੀ ਹੈ। ਰੰਗਾਂ ਦੀ ਚੋਣ ਅਤੇ ਤੋਪੇ ਦੀ ਸਫ਼ਾਈ ਨਾਲ ਕੀਤੀ ਕਢਾਈ ਹੀ ਕਿਸੇ ਕੁੜੀ ਦੇ ਪ੍ਰਤਿਭਾਵਾਨ ਹੋਣ ਦੀ ਲਖਾਇਕ ਹੁੰਦੀ ਹੈ। ਉਸ ਦੀ ਨਿਪੁੰਨਤਾ ਨੂੰ ਵੱਡਾ ਗੁਣ ਸਮਝਿਆ ਜਾਂਦਾ ਹੈ।