History, asked by bawastatus810, 4 months ago

2. ਮਹਾਵੀਰ ਜੈਨ ਦੀਆਂ ਸਿੱਖਿਆਵਾਂ ਬਾਰੇ ਦੱਸੋ।​

Answers

Answered by IamSpecial
17

ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਬਾਰੇ ਲੈਕਚਰ:

ਫਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਰਿਲੀਜਨ ਵਿਭਾਗ ਵੱਲੋਂ ‘ਭਗਵਾਨ ਮਹਾਵੀਰ ਦੇ ਜੀਵਨ ਅਤੇ ਪੰਜ ਮਹਾਵਰਤ’ ਵਿਸ਼ੇ ਉੱਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਡਾ. ਪ੍ਰਦੁਮਣ ਸ਼ਾਹ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚੇ। ਉਨ੍ਹਾਂ ਨੇ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਭਗਵਾਨ ਮਹਾਵੀਰ ਨੂੰ ਸਿੱਧ ਪੁਰਸ਼ ਦੱਸਿਆ ਜਿਨ੍ਹਾਂ ਨੇ ਗਿਆਨ ਪ੍ਰਾਪਤ ਕਰ ਕੇ ਗਣਧਰਾਂ ਵਿਚ ਵੰਡਿਆ ਸੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੈਨ ਧਰਮ ਵਿਚ ਭਿੱਕਸ਼ੂ ਅਤੇ ਭਿੱਕਸ਼ਣੀਆਂ ਪੰਜ ਮਹਾਂਵਰਤ ਅਨੁਸਾਰ ਆਪਣਾ ਜੀਵਨ ਜੀਅ ਕੇ ਗਿਆਨ ਹਾਸਲ ਕਰਦੇ ਹਨ। ਇਸ ਮੌਕੇ ਰਿਲੀਜਨ ਵਿਭਾਗ ਦੇ ਮੁਖੀ ਡਾ. ਗੁਰਬਾਜ਼ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਸ਼ੇਸ਼ ਲੈਕਚਰ ਵਿਚ ਡਾ. ਦਲਜੀਤ ਕੌਰ ਟਿਵਾਣਾ, ਡਾ. ਬਲਜਿੰਦਰ ਕੌਰ, ਪ੍ਰੋ. ਪੁਸ਼ਪਿੰਦਰ ਸਿੰਘ, ਪ੍ਰੋ. ਹਰਭਿੰਦਰ ਸਿੰਘ, ਪ੍ਰੋ. ਪ੍ਰਿਤਪਾਲ ਸਿੰਘ ਅਤੇ ਵਿਭਾਗ ਦੇ ਸਮੂਹ ਵਿਦਿਆਰਥੀਆਂ ਵੀ ਸ਼ਾਮਲ ਹੋਏ।

Answered by SpecialHere
1

ਮਹਾਵੀਰ ਦਾ ਜਨਮ ਬਿਹਾਰ ਦੀ ਸਾਹੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਵਿੱਚ ਆਪ ਨੇ ਦੀਖਸਾ ਦੀ ਪ੍ਰਪਤੀ ਲਈ ਘਰ ਦਾ ਤਿਆਗ ਕਰ ਦਿਤਾ। ਸਾਡੇ ਬਾਰਾਂ ਸਾਲ ਉਹਨਾਂ ਨੇ ਭਗਤੀ ਕੀਤੀ ਤੇ ਦੀਕਸਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਤੇ ਜੈਨ ਦਰਸ਼ਨ ਦਾ ਪ੍ਰਚਾਰ ਕੀਤਾ। 72 ਸਾਲ ਦੀ ਉਮਰ ਵਿੱਚ ਆਪ ਨੂੰ ਮੋਖਸ ਦੀ ਪ੍ਰਾਪਤੀ ਹੋਈ। ਭਗਵਾਨ ਮਹਾਵੀਰ ਨੇ ਆਪਣੇ ਪੈਰੋਕਾਰ ਸਾਧੂਆਂ ਅਤੇ ਗ੍ਰਹਿਸਥਾਂ ਲਈ ਅਹਿੰਸਾ, ਸੱਚ, ਬ੍ਰਹਮਚਰੀਆ ਦੇ ਪੰਜ ਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸੀ ਹੈ ਪਰ ਇਨ੍ਹਾਂ ਸਭ ਵਿੱਚ ਅਹਿੰਸਾ ਦੀ ਭਾਵਨਾ ਸ਼ਾਮਲ ਹੈ। ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ।

Similar questions