ਕੁਲਫ਼ੀ' ਕਹਾਣੀ ਵਿੱਚ ਲੇਖਕ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? . (2) ਕੁਲਫ਼ੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ?
Answers
Answer:
ਪ੍ਰਸ਼ਨ 1:- 'ਕੁਲਫ਼ੀ' ਕਹਾਣੀ ਵਿੱਚ ਲੇਖਕ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?
ਉੱਤਰ 1:- 'ਕੁਲਫ਼ੀ'ਕਹਾਣੀ ਵਿੱਚ ਲੇਖਕ ਸੁਜਾਨ ਸਿੰਘ ਨੇ ਘੱਟ ਤਨਖ਼ਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ। ਘੱਟ ਤਨਖ਼ਾਹ ਹੋਣ ਕਾਰਨ ਉਹ ਕੁਲਫ਼ੀ ਖਾਣ ਦੀ ਆਪਣੀ ਖੁਆਹਿਸ਼ ਨੂੰ ਦਬਾਉਂਦਾ ਹੈ ਅਤੇ ਪੁੱਤਰ ਦੁਆਰਾ ਕੁਲਫ਼ੀ ਦੀ ਮੰਗ ਕਰਨ ਤੇ ਬਹਾਨੇ ਲਾਉਂਦਾ ਹੈ। ਲੇਖਕ ਇਹ ਸੋਚ ਕੇ ਕਿ ਉਸ ਨੂੰ ਨੌਕਰੀ ਤੋਂ ਜਵਾਬ ਨਾ ਮਿਲ ਜਾਵੇ, ਆਪਣੇ ਮਾਲਕ ਨੂੰ ਤਨਖ਼ਾਹ ਵਧਾਉਣ ਲਈ ਕਹਿਣ ਤੋਂ ਵੀ ਡਰਦਾ ਹੈ।ਲੇਖਕ ਆਪਣੇ-ਆਪ ਨੂੰ ਅਸਫ਼ਲ ਪਿਤਾ ਸਮਝਦਾ ਹੈ ਕਿਉਂਕਿ ਉਹ ਆਪਣੇ ਬੱਚੇ ਦੀ ਛੋਟੀ ਜਿਹੀ ਮੰਗ ਪੂਰੀ ਕਰਨ ਤੋਂ ਅਸਮਰਥ ਹੈ।ਅੰਤ ਉਸ ਦੇ ਬੱਚੇ ਦੁਆਰਾ ਸ਼ਾਹਾਂ ਦੇ ਮੁੰਡੇ ਨੂੰ ਆਪਣੀ ਹਿੰਮਤ ਦਿਖਾਉਣ ਤੇ ਉਹ ਮਹਿਸੂਸ ਕਰਦਾ ਹੈ ਕਿ ਇੱਕ ਕਾਇਰ ਪਿਤਾ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ।
ਪ੍ਰਸ਼ਨ 2:-ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ?
ਉੱਤਰ 2:- ਕੁਲਫੀ ਵਾਲੇ ਦਾ ਹੋਕਾ ਸੁਣ ਕੇ ਉਸ ਦੀ ਅਵਾਜ਼ ਕਿੰਨਾਂ ਚਿਰ ਲੇਖਕ ਦੇ ਕੰਨਾਂ ਵਿਚ ਗੂੰਜਦੀ ਰਹੀ। ਸਾਕਾਰ ਕੁਲਫ਼ੀ ਉਸ ਦੀਆਂ ਅੱਖਾਂ ਸਾਹਮਣੇ ਆ ਗਈ। ਆਰਥਕ ਹਾਲਤ ਮਾੜੀ ਹੋਣ ਕਾਰਨ ਉਹ ਕੁਲਫ਼ੀ ਲੈਣ ਤੋਂ ਬੇਵੱਸ ਸੀ, ਇਸ ਲਈ ਉਹ ਸੋਚਣ ਲੱਗਾ ਕਿ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ।
Answer:
yes this anwers are alright