History, asked by sran2852, 1 month ago

2. ਮਹਿਮੂਦ ਦੇ ਆਕੁਮਣ ਤੋਂ ਪਹਿਲਾਂ ਭਾਰਤ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਦਾ ਸੰਖੇਪ ਵਰਣ​

Answers

Answered by dharmveersingh13881
9

Answer:

ਸੁਬਕਤਗੀਨ ਦਾ ਪੁੱਤਰ ਅਤੇ ਗਜ਼ਨੀ ਦਾ ਬਾਦਸ਼ਾਹ ਸੀ, ਜੋ 997 ਈਸਵੀ ਵਿੱਚ ਤਖ਼ਤ 'ਤੇ ਬੈਠਿਆ ਸੀ। ਇਸ ਨੇ ਭਾਰਤ ਉੱਪਰ 17 ਹਮਲੇ ਕੀਤੇ ਅਤੇ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹਮਲਾ ਉਸਨੇ 1001 ਵਿੱਚ ਲਹੌਰ ਅਤੇ ਬਠਿੰਡਾ ਤੇ ਕੀਤਾ। ਮਾਰਚ 1024 ਵਿੱਚ ਇਸ ਨੇ ਸੋਮਨਾਥ ਦਾ ਜਗਤ-ਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰ ਕੇ ਬੇਅੰਤ ਧਨ ਲੁੱਟਿਆ। ਮਹਿਮੂਦ ਦਾ ਦੇਹਾਂਤ 1030 ਨੂੰ ਗਜ਼ਨੀ ਵਿਖੇ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਿਮੂਦ ਗਜ਼ਨਵੀ ਨੇ ਲਹੌਰ ਜਿੱਤ ਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ। ਮਹਿਮੂਦ ਗਜ਼ਨਵੀ ਭਾਰਤ ਉੱਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉੱਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।

Similar questions