World Languages, asked by 5thavengers, 20 days ago

2. ਡਾਕੀਏ ਦੀ ਸ਼ਿਕਾਇਤ ਲਈ ਪੋਸਟ ਮਾਸਟਰ ਨੂੰ ਪੱਤਰ ਲਿਖੋ।​

Answers

Answered by s1667
3

Answer:

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ ,

ਜਨਰਲ ਪੋਸਟ ਆਫਿਸ ,

ਜਲੰਧਰ |

ਸ੍ਰੀਮਾਨ ਜੀ ,

ਮੈਂ ਸਰਾਭਾ ਨਗਰ ਵਿੱਚ ‘ ਡੀ ’ ਬਲਾਕ ਦਾ ਰਹਿਣ ਵਾਲਾ ਹਾਂ । ਇਸ ਮੁੱਹਲੇ ਦੇ ਡਾਕੀਏ ਦਾ ਨਾਂ ਸੋਹਨ ਲਾਲ ਹੈ । ਉਹ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਨਾਲ ਨਹੀਂ ਨਿਭਾ ਰਿਹਾ । ਉਹ ਡਾਕ ਕਦੀ ਵੀ ਸਮੇਂ ਸਿਰ ਨਹੀਂ ਵੰਡਦਾ | ਕਈ ਵਾਰ ਤਾਂ ਉਹ ਚਿੱਠੀਆਂ ਗਲੀ ਵਿੱਚ ਖੇਡਦੇ ਬੱਚਿਆਂ ਨੂੰ ਹੀ ਫੜਾ ਜਾਂਦਾ ਹੈ । ਬੱਚੇ ਉਹਨਾਂ ਚਿੱਠੀਆਂ ਨੂੰ ਪਾੜ ਵੀ ਦੇਂਦੇ ਹਨ । ਉਹ ਲੋਕਾਂ ਨੂੰ ਮਨੀਆਰਡਰ ਵੀ ਕਈ ਕਈ ਦਿਨ ਬਾਅਦ ਦੇਂਦਾ ਹੈ ਕਈ ਵਾਰ ਉਹ ਘਰ ਵਾਲਿਆਂ ਨੂੰ ਦੱਸੇ ਬਿਨ੍ਹਾਂ ਦਰਵਾਜ਼ੇ ਵਿੱਚੋਂ ਹੀ ਚਿੱਠੀਆਂ ਅੰਦਰ ਸੁੱਟ ਜਾਂਦਾ ਹੈ , ਜਿਸ ਨਾਲ ਕਈ ਵਾਰ ਚਿੱਠੀਆਂ ਗੁੰਮ ਹੋ ਜਾਂਦੀਆਂ ਹਨ ।

ਕਿਰਪਾ ਕਰਕੇ ਇਸ ਡਾਕੀਏ ਨੂੰ ਤਾੜਨਾ ਕੀਤੀ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਰੀਕੇ ਨਾਲ ਨਿਭਾਵੇ । ਧੰਨਵਾਦ ਸਹਿਤ

ਆਪ ਦਾ ਸ਼ੁਭਚਿੰਤਕ ,

ਨਾਮ

ਤਾਰੀਕ

ਜਲੰਧਰ

Similar questions