Art, asked by neerubhogal06, 11 months ago

2. ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
=5​

Answers

Answered by SachinGupta01
8

ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਜਾਂ ਭਾਵ ਆਦਿ ਦੇ ਨਾਂ ਦਾ ਪਤਾ ਲੱਗੇ, ਉਸਨੂੰ ਨਾਂਵ ਆਖਦੇ ਹਨ, ਜਿਵੇਂ ਤਾਜ- ਮਹੱਲ, ਸਤਲੁਜ, ਪਹਾੜ, ਸ਼ੇਰ, ਮੇਜ਼, ਰਾਹੁਲ l

ਪੰਜਾਬੀ ਵਿਆਕਰਨ ਵਿੱਚ ਨਾਂਵ ਪੰਜ ਹਨl

ਆਮ ਨਾਂਵ ਜਾਂ ਜਾਤੀਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਇੱਕੋ ਹੀ ਜਾਤੀ ਜਾਂ ਵਰਗ ਦਾ ਗਿਆਨ ਹੁੰਦਾ ਹੋਵੇ, ਉਨ੍ਹਾਂ ਨੂੰ ਜਾਤੀਵਾਚਕ ਨਾਂਵ ਆਖਦੇ ਹਨ, ਜਿਵੇਂ ਮੋਰ, ਲੜਕਾ, ਪੁਸਤਕl

ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ :- ਉਹ ਨਾਂਵ ਜੋ ਕਿਸੇ ਖ਼ਾਸ ਵਿਅਕਤੀ, ਵਸਤੂ, ਸਥਾਨ, ਇਮਾਰਤ ਦੇ ਨਾਂ ਨੂੰ ਦਰਸਾਉਣ, ਉਨ੍ਹਾਂ ਨੂੰ ਨਿੱਜਵਾਚਕ ਜਾਂ ਖ਼ਾਸ ਨਾਂਵ ਆਖਦੇ ਹਨ, ਜਿਵੇਂ ਮਹਾਤਮਾ ਗਾਂਧੀ, ਹਿਮਾਲਾ, ਲਾਲ ਕਿਲਾl

ਇਕੱਠਵਾਚਕ ਨਾਂਵ :- ਜਿਹੜਾ ਸ਼ਬਦ, ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਸਮੂਹ ਜਾਂ ਇਕੱਠ ਲਈ ਵਰਤਿਆ ਜਾਵੇ, ਉਸ ਨੂੰ ਸਮੂਹ ਜਾਂ ਇਕੱਠਵਾਚਕ ਨਾਂਵ ਆਖਦੇ ਹਨ, ਜਿਵੇਇੱਜੜ, ਜਮਾਤ, ਸਭਾ l

ਵਸਤੂਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਤੋਲੀਆਂ, ਮਿਣੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤਾਂ ਦਾ ਗਿਆਨ ਹੋਵੇ, ਉਨ੍ਹਾਂ ਨੂੰ ਵਸਤੂਵਾਚਕ ਨਾਂਵ ਆਖਦੇ ਹਨ, ਜਿਵੇਂ- ਦੁੱਧ, ਸੋਨਾ, ਕਣਕl

ਭਾਵਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਕਿਸੇ ਗੁਣ, ਦਸ਼ਾ ਜਾਂ ਭਾਵ ਆਦਿ ਦਾ ਗਿਆਨ ਹੁੰਦਾ ਹੈ, ਉਨ੍ਹਾਂ ਨੂੰ ਭਾਵਵਾਚਕ ਨਾਂਵ ਆਖਦੇ ਹਨ, ਜਿਵੇਂ ਬਚਪਨ, ਜਵਾਨੀ, ਬੁਢਾਪਾl

Similar questions