200 words essay on Dr Abdul Kalam in Punjabi
Answers
Answered by
18
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ (ਰਾਮੇਸ਼ਵਰਮ, ਤਮਿਲਨਾਡੂ) ਵਿੱਚ ਇੱਕ ਮਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾ ਹੀ ਪੈਸੇ ਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।.ਗਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।[5]ਅਬਦੁਲ ਕਲਾਮ ਸਾਂਝੇ ਪਰਵਾਰ ਵਿੱਚ ਰਹਿੰਦੇ ਸਨ। ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਘਰ ਵਿੱਚ ਤਿੰਨ ਪਰਿਵਾਰ ਰਿਹਾ ਕਰਦੇ ਸਨ। ਅਬਦੁਲ ਕਲਾਮ ਦੇ ਜੀਵਨ ਉੱਤੇ ਆਪ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ। ਉਹ ਭਲੇ ਹੀ ਪੜ੍ਹੇ-ਲਿਖੇ ਨਹੀਂ ਸਨ, ਲੇਕਿਨ ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਦੇ ਦਿੱਤੇ ਸੰਸਕਾਰ ਅਬਦੁਲ ਕਲਾਮ ਦੇ ਬਹੁਤ ਕੰਮ ਆਏ।
HOPE IT HELPS U ♥♥
HOPE IT HELPS U ♥♥
Similar questions