21.
ਬੀਰ ਕਵਿਤਾ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦੇ ਹੋਏ, ਪ੍ਰਸਿੱਧ ਬੀਰ ਕਵੀਆਂ ਤੇ ਉਹਨਾਂ ਦੀਆਂ ਰਚਨਾਵਾਂ ਦੀ
ਚਰਚਾ ਕਰੋ ।
[10 Marks]
Answers
Answered by
15
Answer:
ਪੰਜਾਬ ਦੀ ਭੁਗੋਲਿਕ ਸਥਿਤੀ ਨੇ ਪੰਜਾਬੀਆਂ ਵਿੱਚ ਸ਼ੂਰਬੀਰਤਾ ਤੇ ਇਸ ਨੇ ਪੰਜਾਬੀ ਸਾਹਿਤ ਵਿੱਚ ਬੀਰ-ਰਸੀ ਕਾਵਿ ਨੂੰ ਜਨਮ ਦਿੱਤਾ। ਪੰਜਾਬ ਦੀ ਵੀਰ ਭੂਮੀ ਵਿੱਚ ‘ਵਾਰਾਂ’ ਆਪ ਮੁਹਾਰੀ ਉਪਜ ਸੀ, ਕਿਸੇ ਉਚੇਚੇ ਜਤਨ ਦਾ ਫਲ ਸਰੂਪ ਨਹੀਂ ਸੀ। ਰਾਜਸੀ ਖੇਤਰ ਵਿੱਚ ਪੰਜਾਬ ਜੁੱਧਾਂ ਦਾ ਅਖਾੜਾ ਹੀ ਬਣਿਆ ਰਿਹਾ, ਇਹ ਸਮੁੱਚੇ ਭਾਰਤ ਲਈ ਸੁਰੱਖਿਆ ਦਾ ਕੰਮ ਕਰਦਾ ਰਿਹਾ। ਇਸ ਥਾਂ ਉੱਪਰ ਵਧੇਰੇ ਜੁੱਧ ਹੋਣ ਕਾਰਨ ਇਹ ਇੱਥੇ ਦੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਦਾ ਰਿਹਾ। ਵਧੇਰੇ ਜੁੱਧ ਇੱਥੇ ਹੋਣ ਕਾਰਨ ਵਾਰਾਂ ਵੀ ਖੂਬ ਰਚੀਆਂ ਗਈਆਂ। ਵਾਰਾਂ, ਜਿਹਨਾਂ ਵਿੱਚ ਸੂਰਮਿਆਂ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ। ਇਹ ਵਾਰਾਂ ਮੁੱਢ ਕਦੀਮ ਤੋਂ ਹੀ ਰਚੀਆਂ ਜਾਂਦੀਆਂ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ 22 ਵਾਰਾਂ ਤੋਂ ਬਿਨ੍ਹਾਂ ਭਾਈ ਗੁਰਦਾਸ ਜੀ ਨੇ ਵੀ ਅਧਿਆਤਮਿਕ, ਸਮਾਜਿਕ ਤੇ ਗੁਰੂ ਮਹਿਮਾ ਆਦਿ ਵਿਸ਼ਿਆਂ ਨਾਲ ਸੰਬੰਧਿਤ 40 ਵਾਰਾਂ ਦੀ ਰਚਨਾ ਕੀਤੀ। ਪੰਜਾਬੀ ਵਿੱਚ ਬੀਰ ਰਸੀ-ਕਾਵਿ, ਵਾਰਾਂ ਤੇ ਜੰਗਨਾਮਿਆਂ ਦੇ ਕਾਵਿ ਰੂਪਾਂ ਵਿੱਚ ਮਿਲਦਾ ਹੈ।
Similar questions