India Languages, asked by sudhakhari9598, 11 months ago

26 january essay in punjabi

Answers

Answered by Raghav6450
4

Answer:

Republic day 2020 Punjabi speech 26th Jan essay in Punjabi language. republic day 2020 Punjabi speech_its time to bold your voice and ready to deliver speech in Punjabi language

Answered by gunjeetgill03
7

Answer:

Explanation:

ਸਾਡੇ ਦੇਸ਼ ਵਿੱਚ ਦੋ ਵੱਡੇ ਕੌਮੀ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਦਾ ਸੰਬੰਧ ਕਿਸੇ ਧਾਰਮਿਕ ਵਿਰਸੇ ਨਾਲ ਨਹੀਂ ਬਲਕਿ ਇਨ੍ਹਾਂ ਦਾ ਸੰਬੰਧ ਸਾਡੀ ਆਜ਼ਾਦੀ ਦੇ ਇਤਿਹਾਸ ਨਾਲ ਹੈ। ਇਹ ਹਨ 15 ਅਗਸਤ ਤੇ 26 ਜਨਵਰੀ। 26 ਜਨਵਰੀ ਦਾ ਸਾਡੇ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੇ 31 ਦਸੰਬਰ ਨੂੰ ਲਾਹੌਰ ਵਿਖੇ ੲਿਕ ਸਮਾਗਮ ਕੀਤਾ ਸੀ। ਉਸ ਦਿਨ ਹੀ ਉਨ੍ਹਾਂ ਨੇ 26 ਜਨਵਰੀ ਦਾ ਦਿਨ ਆਜ਼ਾਦੀ ਦੇ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ,‌‌‌‌‌‌ ਅੱਜ ਤੋਂ ਅਸੀਂ ਅਜ਼ਾਦ ਹਾਂ। ਫਿਰ ਆਜ਼ਾਦੀ ਲਈ ਲੜਾਈ ਹੋਰ ਭਖ਼ ਗੲੀ ਤੇ 15 ਅਗਸਤ ਨੂੰ ਦੇਸ਼ ਆਜ਼ਾਦ ਹੋ ਗਿਆ। 26 ਜਨਵਰੀ 1950 ਨੂੰ ਸਾਡੇ ਆਜ਼ਾਦ ਹੋਣ ਦਾ ਸੰਵਿਧਾਨ ਲਾਗੂ ਹੋ ਗਿਆ।ਇਸ ਦਿਨ ਦਿੱਲੀ ਵਿਚ ਰਾਸ਼ਟਰੀ ਪੱਧਰ ਦੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਕੲੀ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰਪਤੀ ਜੀ ਦੇ ਆਉਣ ਤੇ ਹੁੰਦੀ ਹੈ। ਰਾਸ਼ਟਰਪਤੀ ਜੀ ਝੰਡਾ ਝੁਲਾਉਣ ਦੀ ਰਸਮ ਅਦਾ ਕਰਦੇ ਹਨ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਵੀ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਤੇ ਝਲਕੀਆਂ ਪੇਸ਼ ਕਰਦੇ ਹਨ।

26 ਜਨਵਰੀ ਦੇ ਪਵਿੱਤਰ ਦਿਹਾੜੇ ਤੇ ਭਾਰਤ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਲੇਖਾ- ਜੋਖਾ ਕਰਦੀ ਹੈ। ਨਾਗਰਿਕ ਤੇ ਨੇਤਾ ਜੀ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਸਰਗਰਮ ਹੋਣ ਦਾ ਪ੍ਰਣ ਲੈਂਦੇ ਹਨ। ਸੋ ੲਿਸ ਪ੍ਰਕਾਰ ਇਹ ਦਿਨ ਸਾਡੇ ਸੱਭਿਆਚਾਰ ਦਾ‌ ਅੰਗ ਬਣ ਗਿਆ ਹੈ।

Similar questions