3. ਹੁਣ ਪਤੀ- ਪਤਨੀ ਅਤੇ ਬੱਚਿਆਂ ਦੇ ਇਕੱਠੇ ਰਹਿਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ। ਇਸ ਮਹੌਲ
ਵਿੱਚ ਬਜੁਰਗਾਂ ਦੀ ਹੋ ਰਹੀ ਬੇਅਦਬੀ ਉੱਪਰ ਰੌਸ਼ਨੀ ਪਾਓ।
Answers
heya...
ਅਾਧੁਨਿਕ ਤਰੱਕੀ ਹੋਣ ਦੇ ਨਾਲ ਨਾਲ ਜਮਾਨਾ ਬਦਲ ਗਿਅਾ ਹੈ.. ਨਾ ਸਿਰਫ ਜਮਾਨੇ ਵਿੱਚ ਬਲਕਿ ਲੋਕਾਂ ਦੀ ਸੋਚ, ਪਿਅਾਰ , ਮਿਲਵਰਤਨ , ਅਤੇ ਰਹਿਣ ਸਹਿਣ ਸਭ ਕੁਝ ਬਦਲ ਚੁੱਕਾ ਹੈ..
ਨਵੇਂ ਸਾਧਨ, ਟੈਕਨੋਲੋਜੀ ਦੇ ਅਾਉਣ ਕਾਰਨ ਲੋਕ ਅਾਪਣਿਅਾਂ ਨੂੰ ਭੁੱਲ ਚੁੱਕੇ ਹਨ.. ਹਰ ਬੰਦੇ ਨੂੰ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ..
ਅੱਜ ਕੱਲ ਦੇ ਮਾਂ ਬਾਪ ਅਤੇ ਉਨਾਂ ਦੇ ਬੱਚੇ ਅਾਪਣੇ ਅਾਪ ਨੂੰ ਮਾਡਰਨ ਕਹਾਉਦੇ ਹਨ. ਬਜੁਰਗਾਂ ਪ੍ਤੀ ਉਨਾਂ ਦਾ ਲਗਾਅ, ਪਿਅਾਰ ਬਸ ਨਾਂ ਦਾ ਬਣ ਕੇ ਰਹਿ ਗਿਅਾ ਹੈ.
ਪਤੀ ਪਤਨੀ ਬਜੁਰਗਾਂ ਨੂੰ ਇੱਕ ਤਰਾਂ ਦਾ ਬੋਝ ਸਮਝਣ ਲੱਗ ਗਏ ਹਨ.ਅਾਪਣੇ ਬੱਚਿਅਾਂ ਨੂੰ ਚੰਗੇ ਸੰਸਕਾਰ ਦੇਣ ਦੀ ਬਜਾਏ ਉਹ ੳੁਨਾਂ ਦੀਅਾਂ ਅੱਖਾਂ ਸਾਮਣੇ ਬਜੁਰਗਾਂ ਨਾਲ ਚੰਗਾ ਵਰਤਾਅ ਨਹੀ ਕਰਦੇ, ਉਹੀ ਕੁਝ ਉਹਨਾਂ ਦੇ ਬੱਚੇ ਦੇਖ ਕੇ ਸਿੱਖਦੇ ਹਨ.
ਅੱਜ ਕੱਲ ਉਹ ਗੱਲਾਂ ਨਹੀ ਰਹੀਅਾਂ, ਜਦੋ ਬੱਚੇ ਬਜੁਰਗਾਂ ਕੋਲ ਬੈਠ ਕੇ ਰਾਤ ਨੂੰ ਬਾਤਾਂ ਪਾਉਦੇ ਸੀ. ਹੁਣ ਦੇ ਬੱਚਿਅਾਂ ਨੂੰ ਮੋਬਾਇਲ, ਟੀ.ਵੀ ਅਾਦਿ ਤੋ ਵਿਹਲ ਨਹੀ ਹੈ.
ਅੱਜ ਦੀ ਦੁਨੀਅਾ ਵਿੱਚ ਕੁਝ ਮਾੜੇ ਲੋਕ ਏਦਾ ਦੇ ਹਨ ,ਜੋ ਅਾਪਣੇ ਬਜੁੁਰਗਾਂ ਨੂੰ ਬਿਰਧ ਅਾਸ਼ਰਮ ਵਿੱਚ ਛੱਡ ਅਾਉਦੇ ਹਨ.
ਅਕਸਰ ਮੁੰਡੇ ਦੇ ਵਿਅਾਹ ਮਗਰੋ, ਨੂੰਹ ਅਾਉਣ ਤੇ
ਮੁੰਡੇ ਲਈ ਮਾਂ ਬਾਪ ਦੀ ਕਦਰ ਘੱਟ ਜਾਂਦੀ ਹੈ.ਉਸ ਕੋਲ ਇੰਨਾ ਵਿਹਲ ਨਹੀ ਹੁੰਦਾ ਕਿ ਜਿਸ ਮਾਂ ਨੇ ਪਾਲ ਪੋਸਕੇ ਉਸਨੂੰ ਏਨਾ ਬੜਾ ਕੀਤਾ ਹੈ,ਉਸ ਕੋਲ ਭੈਠ ਕੇ ਦੋ ਮਿੰਟ ਉਸਦਾ ਹਾਲ ਵੀ ਪੁੱਛੇ......
ਅਤੇ ਬੱਚੇ ਹੋਣ ਤੋ ਬਾਅਦ ਹੋਲੀ ਹੋਲੀ ਮਾਂ ਬਾਪ/ ਬਜੁਰਗ ਦੀ ਕਦਰ ਹੋਰ ਵੀ ਘੱਟਦੀ ਜਾਂਦੀ ਹੈ..ਬੁਢਾਪੇ ਵਿੱਚ ਉਨਾਂ ਦਾ ਸਹਾਰਾ ਬਣਨ ਦੀ ਬਜਾਏ ,ਉਹਨਾਂ ਦੇ ਪੁੱਤ ਉਨਾਂ ਤੋ ਨਾਤਾ ਤੋੜਦੇ ਹਨ. ਪਤਨੀ ਦੀਅਾਂ ਗੱਲਾਂ ਵਿੱਚ ਅਾ ਕੇ ਅਲੱਗ ਹੋ ਜਾਦੇ ਹਨ.. ਇਹ ਸਭ ਗੱਲਾਂ ਬਜੁਰਗਾਂ ਦੀ ਬੇਅਦਬੀ ਹੀ ਦਰਸਾਉਦੀਅਾਂ ਹਨ... ਲੋਕ ਇਹ ਨਹੀ ਜਾਣਦੇ ਕਿ ਇਹ ਵਕਤ ਕੱਲ ਨੂੰ ਉਨਾਂ ਪਰ ਵੀ ਅਾਇਅਾ ਹੈ....
hope it helps