3) ਕਿਸ ਵਿੱਚ ਬੈਠਾ ਹੋਇਆ ਬੰਦਾ ਸਾਫ਼ ਨਜ਼ਰ ਆਉਂਦਾ ਸੀ?
4) ਪਿੰਡ ਦੇ ਲੋਕ ਸੱਦਾ ਸਿੰਘ ਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸਨ?
5) ਜੀਊਣੇ ਦੀ ਉਮਰ ਕਿੰਨੇ ਕੁ ਵਰਿਆਂ ਦੀ ਸੀ?
6) ਸੱਦਾ ਸਿੰਘ ਕਿਸ ਦੇ ਅੱਗੇ ਆਣ ਕੇ ਛਾਤੀ ਤਾਣ ਕੇ ਖਲੋ ਗਿਆ ਸੀ?
7) ਜੀਊਣੇ ਅੰਦਰ ਕੌਣ ਘੋਲ ਕਰ ਰਹੇ ਸਨ?
8) ਸਿੱਧਾ-ਸਾਧਾ ਅਤੇ ਸਧਾਰਨ ਜੱਟ ਕੌਣ ਸੀ?
ਹੋਰ ਸੰਖੇਪ ਵਿੱਚ ਦਿਓ:
00
8
45 on Punjabi
Answers
Answer:
this question is not french ok
Answer:
ਦਿੱਤੇ ਗਏ ਪ੍ਰਸ਼ਨ ਸੰਤੋਖ ਸਿੰਘ ਧੀਰ ਦੀ ਕਹਾਣੀ 'ਇੱਕ ਸਧਾਰਨ ਆਦਮੀ' ਵਿੱਚੋ ਹਨ|
(1) ਕਿਸ ਵਿੱਚ ਬੈਠਾ ਹੋਇਆ ਬੰਦਾ ਸਾਫ਼ ਨਜ਼ਰ ਆਉਂਦਾ ਸੀ?
ਚੁੱਘੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਸੱਦਾ ਸਿੰਘ ਨੂੰ ਮਾਰਨ ਤੋਂ ਬਾਅਦ ਲੁੱਕਦਾ ਹੋਇਆ ਜੀਊਣਾ ਸ਼ਹੀਦਾ ਦੇ ਖੂਹ ਦੀ ਚੁੱਘੀ ਵਿੱਚ ਜਾ ਕੇ ਬੈਠ ਗਿਆ। ਆਮ ਕਰਕੇ ਇਹ ਚੁੱਘੀ ਪਾਣੀ ਨਾਲ ਭਰੀ ਹੁੰਦੀ ਹੈ। ਪਰ ਅੱਜ ਉਹ ਖ਼ਾਲੀ ਸੀ। ਉਹ ਆਪਣੇ ਆਪ ਨੂੰ ਮਹਿਫ਼ੂਜ਼ ਸਮਝਣ ਲੱਗਾ ਪਰ ਅਜਿਹਾ ਨਹੀਂ ਸੀ।
(2) ਪਿੰਡ ਦੇ ਲੋਕ ਸੱਦਾ ਸਿੰਘ ਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸਨ?
ਪਿੰਡ ਦੇ ਲੋਕ ਸੱਦਾ ਸਿੰਘ ਨੂੰ 'ਭਾਈ ਜੀ' ਕਹਿ ਸਕਦੇ ਬੁਲਾਉਂਦੇ ਸਨ। ਕਿਉਂਕਿ ਉਹ ਸਿਰ ਤੇ ਛੋਟੀ ਜਿਹੀ ਪੀਲੀ ਪੱਗ ਬੰਨ੍ਹਦਾ ਸੀ। ਜਿਵੇਂ ਕੋਈ ਗ੍ਰੰਥੀ ਹੁੰਦਾ ਹੈ ਅਤੇ ਉਹ ਗੁੱਟਕਾ ਵੀ ਪੜ੍ਹਦਾ ਸੀ। ਦੇਖਣ ਵਿੱਚ ਉਹ ਸ਼ਰੀਫ਼ ਨਜ਼ਰ ਆਉਂਦਾ ਸੀ ਪਰ ਅਸਲ ਵਿੱਚ ਬਹੁਤ ਗੁੱਸੇ ਵਾਲਾ ਸੀ।
(3) ਜੀਊਣੇ ਦੀ ਉਮਰ ਕਿੰਨੇ ਕੁ ਵਰਿਆਂ ਦੀ ਸੀ?
ਜੀਊਣਾ 'ਇਕ ਸਧਾਰਨ ਆਦਮੀ' ਕਹਾਣੀ ਦਾ ਇਕ ਮਹੱਤਵਪੂਰਨ ਪਾਤਰ ਹੈ। ਜੀਊਣੇ ਦੀ ਉਮਰ ਪੰਜਾਹ ਸਾਲ ਸੀ।
4) ਸੱਦਾ ਸਿੰਘ ਕਿਸ ਦੇ ਅੱਗੇ ਆਣ ਕੇ ਛਾਤੀ ਤਾਣ ਕੇ ਖਲੋ ਗਿਆ ਸੀ?
ਜੀਊਣੇ ਨੇ ਆਪਣੀ ਫ਼ਸਲ ਨੂੰ ਪਾਣੀ ਦੇਣ ਲਈ ਖੂਹ ਤੇ ਆਪਣੇ ਬਲਦ ਜੋੜੇ ਹੋਏ ਸਨ। ਪਰ ਸੱਦਾ ਸਿੰਘ ਜੀਊਣੇ ਦੇ ਬਲ਼ਦਾਂ ਅੱਗੇ ਛਾਤੀ ਤਾਣ ਕੇ ਖੜ੍ਹਾ ਹੋ ਗਿਆ ਅਤੇ ਉਸਨੂੰ ਆਪਣੇ ਬਲਦ ਖੁੱਲਣ ਲਈ ਕਹਿਣ ਲੱਗਾ|
5) ਜੀਊਣੇ ਅੰਦਰ ਕੌਣ ਘੋਲ ਕਰ ਰਹੇ ਸਨ?
ਸੱਦਾ ਸਿੰਘ ਨੂੰ ਮਾਰਨ ਤੋਂ ਬਾਅਦ, ਜੀਊਣੇ ਦੇ ਅੰਦਰ ਸੱਚ ਤੇ ਝੂਠ ਘੋਲ ਕਰ ਰਹੇ ਸਨ। ਸੱਚ ਉਸਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਝੂਠ ਆਪਣੇ ਵੱਲ। ਸਗੋਂ ਉਸ ਨੇ ਸੱਚ ਤੋਂ ਆਪਣਾ ਮੂੰਹ ਫੇਰਿਆ ਹੋਇਆ ਸੀ। ਝੂਠ ਉਸਨੂੰ ਚੰਗਾ ਤੇ ਲਾਹੇਵੰਦ ਸੀ। ਉਸਨੂੰ ਸਾਫ਼ ਪਤਾ ਸੀ ਕਿ ਉਸ ਨੇ ਕਤਲ ਕੀਤਾ ਹੈ ਪਰ ਫਿਰ ਵੀ ਉਹ ਸੱਚਾਈ ਤੋਂ ਦੂਰ ਜਾਣਾ ਚਾਹੁੰਦਾ ਸੀ।
6) ਸਿੱਧਾ-ਸਾਧਾ ਅਤੇ ਸਧਾਰਨ ਜੱਟ ਕੌਣ ਸੀ?
ਜੀਊਣਾ ਇਕ ਸਿੱਧਾ ਸਾਧਾ ਅਤੇ ਸਧਾਰਨ ਜੱਟ ਸੀ। ਉਸਦਾ ਦਿਲ ਪਵਿੱਤਰ ਸੀ ਅਤੇ ਹੇਰਾ ਫ਼ੇਰੀ ਉਸਨੂੰ ਨਹੀਂ ਆਉਂਦੀ ਸੀ। ਉਸਨੂੰ ਮਿਹਨਤ ਕਰਨ ਦਾ ਪਤਾ ਸੀ ਕਿ ਕਿਵੇਂ ਖੇਤ ਵਿੱਚ ਹਲ ਚਲਾਣਾ ਹੈ। ਫ਼ਸਲ ਉੱਗਦੀ ਦੇਖ ਕੇ ਉਹ ਖੁਸ਼ ਹੁੰਦਾ ਤੇ ਹਨੇਰੀ ਝੱਖੜ ਵੇਖ ਕੇ ਦੁਖੀ ਹੁੰਦਾ ਸੀ। ਜੇਕਰ ਕੋਈ ਦੁੱਖ ਜਾ ਸੁਖ ਹੁੰਦਾ ਤਾਂ ਉਹ ਵਾਹਿਗੁਰੂ ਨੂੰ ਯਾਦ ਕਰਦਾ। ਲੜਾਈ ਝਗੜੇ ਉਸਨੂੰ ਬੁਰੇ ਲਗਦੇ ਅਤੇ ਉਹ ਪੁਲਿਸ ਤੋਂ ਵੀ ਬਹੁਤ ਡਰਦਾ ਸੀ।