India Languages, asked by mehak9351, 2 months ago

3. ਸੁਹਾਗ ਕੀ ਹੁੰਦਾ ਹੈ? ਇਸ ਨਾਲ ਜਾਣ-ਪਛਾਣ ਕਰਉਂਦਿਆ ਇਸ ਦੀ ਪਰਿਭਾਸ਼ਾ
ਲਿਖੋ।​

Answers

Answered by brinlyqueen
3

Answer:

ਸੁਹਾਗ ਵਿਆਹ ਵੇਲ਼ੇ ਧੀ ਵਾਲੇ ਘਰ, ਧੀ ਵਾਲੇ ਪਰਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਜਦ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਧੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ਜਾਂ ਸੱਤ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਦੇ ਘਰ ਵਿੱਚ ਸੁਹਾਗ ਗਾਉਣੇ ਸ਼ੁਰੂ ਹੋ ਜਾਂਦੇ ਹਨ। ਇਹ ਗੀਤ ਵਿਆਹ ਵਾਲੀ ਕੁੜੀ ਦੇ ਘਰ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਖੁਸ਼ੀ ਦੇ ਮਾਹੌਲ ਵਿੱਚ ਗਾਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਜਵਾਨ ਹੋ ਰਹੀਆਂ ਕੁੜੀਆਂ ਦੀਆਂ ਆਸਾਂ, ਸੁਪਨਿਆਂ ਅਤੇ ਚਾਵਾਂ-ਮਲ੍ਹਾਰਾਂ ਦਾ ਭਰਪੂਰ ਪ੍ਰਗਟਾ ਹੁੰਦਾ ਹੈ। ਇਹਨਾਂ ਲੋਕ-ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਵਾਰ ਦੇ ਜੀਆਂ ਨਾਲ਼ ਵੱਖ-ਵੱਖ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ, ਕਿਤੇ ਤਣਾਉ ਹੈ।[1]

Similar questions