ਭਾਗ - ਵਿਆਕਰਨ (35 ਮਿੰਟ
ਪ੍ਰਸ਼ਨ 1: ਦੋ ਦੋ ਪਿਛੇਤਰ ਲਿਖੋ (3)
) ਆਗ
2)ਗੀਤ
3)ਪਤੀ
ਦੋ ਦੋ ਅਗੇਤਰ ਲਿਖੋ
1) ਅਸ਼ਟ
2) ਮੰਦ
ਬਰੂ
ਪ੍ਰਸ਼ਨ 2: ਮੁਹਾਵਰੇ ਅਰਥ ਲਿਖ ਕੇ ਵਾਕ ਲਿਖੋ (5)
1) ਕੌੜੇ ਘੁੱਟ ਭਰਨਾ 2) ਖੰਡ ਖੀਰ ਹੋ 3)ਕੰਨ ਭਰਨੇ 4) ਖ਼ਾਤਰ ਕਰਨੀ
5) ਗੰਗਾ ਨਹਾਉਣਾ
Answers
Answer:
ਸ਼ਬਦ ਜੋੜ, ਵਾਕ ਬੋਧ - Word building and Syntax
ਸ਼ਬਦ ਰਚਨਾ /Word building :-
ਕਿਸੇ ਬੋਲੀ ਜਾਂਦੀ ਬੋਲੀ ਵਿੱਚ ਵਰਤੇ ਜਾਂਦੇ ਸ਼ਬਦ ਮੁਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ; ਜਿਵੇਂ :-
ਮੂਲ ਸ਼ਬਦ ।
ਰਚਿਤ ਸ਼ਬਦ ।
ਮੂਲ ਸ਼ਬਦ : ਜੋ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਨ, ਉਹ ਮੂਲ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ, ਰੋਗ , ਘਰ, ਪੜ੍ਹ, ਆਦਿ ।
ਰਚਿਤ ਸ਼ਬਦ : ਜੋ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਰਚੇ ਜਾਣ, ਉਹ ਰਚਿਤ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ ਤੋਂ ਖਾਉ, ਖਾਧਾ, ਖਾਵਾਂਗੇ , ਖਾਣਾ ; ਰੋਗ ਤੋਂ ਰੋਗੀ , ਅਰੋਗ , ਅਰੋਗਤਾ ; ਘਰ ਤੋਂ ਬੇਘਰ , ਘਰੇਲੂ ; ਪੜ੍ਹ ਤੋਂ ਪੜ੍ਹਨਾ, ਪੜ੍ਹਾਉ, ਪੜ੍ਹਾਈ, ਅਨਪੜ੍ਹ, ਪੜ੍ਹਾਉਣਾ, ਪੜ੍ਹਿਆ, ਆਦਿ ।
ਰਚਿਤ ਸ਼ਬਦ ਵੀ ਦੋ ਪ੍ਰਕਾਰ ਦੇ ਹੁੰਦੇ ਹਨ :-
ਸਮਾਸੀ ਸ਼ਬਦ ।
ਉਤਪੰਨ ਸ਼ਬਦ ।
ਸਮਾਸੀ ਸ਼ਬਦ (Compound Words):- ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਹਨ ; ਜਿਵੇਂ :-
ਹੱਸ + ਮੁਖ = ਹੱਸਮੁਖ ।
ਮਿੱਠ + ਬੋਲਾ = ਮਿੱਠਬੋਲਾ ।
ਆਤਮ + ਘਾਤ = ਆਤਮਘਾਤ ।
ਚਿੜੀ + ਮਾਰ = ਚਿੜੀਮਾਰ ਆਦਿ ।
ਉਤਪੰਨ ਸ਼ਬਦ (Derived Words):- ਜਿਹੜੇ ਮੂਲ ਸ਼ਬਦਾਂ ਨਾਲ ਸ਼ਬਦੰਸ਼ (ਮੁੱਢ/ਅਗੇਤਰ ਜਾਂ ਅੰਤ/ਪਿਛੇਤਰ ਜਾਂ ਦੋਵੇਂ, ਅਗੇਤਰ +ਪਿਛੇਤਰ ), ਲਾ ਕੇ ਰਚਿਤ ਸ਼ਬਦ ਬਣਾਏ ਗਏ ਹੋਣ, ਉਹਨਾਂ ਨੂੰ ਉਤਪੰਨ ਸ਼ਬਦ ਆਖਦੇ ਹਨ; ਜਿਵੇਂ :-
ਰੋਗ ਤੋਂ ਅ+ ਰੋਗ = ਅਰੋਗ । ਮੁੱਢ ਵਿੱਚ ' ਅ' ਲਾ ਕੇ।