Hindi, asked by prabhmaan027, 9 months ago

-4) ਦੀਵਾਲੀ ਦੇ ਤਿਉਹਾਰ ਤੇ 10 ਸਤਰਾਂ ਲਿਖੋ।
1. --
2.
3. -
4. -
5.
6.
7.
8.
9.
10.

Answers

Answered by kanchankumari0201198
0

Answer:

sorry not understand your question friend

Answered by Anonymous
8

Answer:

ਧਾਰਮਿਕ ਪੱਖ ਵੱਲ ਝਾਤ ਮਾਰੀਏ ਤਾਂ ਦੇਸ਼ ਭਰ ‘ਚ ਇਸ ਤਿਉਹਾਰ ਨਾਲ ਵੱਖ ਵੱਖ ਕਥਾਵਾਂ ਜੁੜੀਆਂ ਹੋਈਆ ਹਨ।

ਹਿੰਦੂ, ਸਿੱਖ ਅਤੇ ਜੈਨ ਧਰਮ ‘ਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ।

ਸਾਲ ਦੇ ਅੰਤ ‘ਚ ਅਕਤੂਬਰ-ਨਵੰਬਰ ਮਹੀਨੇ ‘ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ ‘ਚ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਆਯੋਧਿਆ ਵਾਪਿਸ ਪਰਤਨ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ।

ਉਨਾਂ ਦੇ ਘਰ ਵਾਪਸੀ ਅਤੇ ਰਾਵਣ ‘ਤੇ ਜਿੱਤ ਦੀ ਖੁਸ਼ੀ ‘ਚ ਆਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ।

ਪੂਰਬੀ ਭਾਰਤ ‘ਚ ਹਿੰਦੂ ਧਰਮ ਦੇ ਲੋਕ ਇਸ ਦਿਨ ਕਾਲੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਬਕਾਸੁਰ ਦੇ ਵਿਨਾਸ਼ ਦਾ ਜਸ਼ਨ ਮਨਾਉਂਦੇ ਹਨ।

ਦੱਖਣੀ ਭਾਰਤ ‘ਚ ਇਸ ਦਿਨ ਨਾਲ ਇਕ ਹੋਰ ਕਥਾ ਜੁੜੀ ਹੋਈ ਹੈ, ਕਿਹਾ ਜਾਂਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਅੱਜ ਦੇ ਹੀ ਦਿਨ ਨਰਕਾਸੁਰ ਦਾ ਕਤਲ ਕੀਤਾ ਸੀ।

ਹਿੰਦੂ ਧਰਮ ‘ਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਸ਼ਾਮ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਹੀ ਵਾਲਾ ਹੁੰਦਾ ਹੈ।

ਦੀਵਾਲੀ ਹੁਣ ਸਿਰਫ ਕਿਸੇ ਇਕ ਧਰਮ ਦਾ ਤਿਉਹਾਰ ਨਹੀਂ ਬਲਕਿ ਦੇਸ਼ ਭਰ ‘ਚ ਹਰ ਜਾਤੀ ਅਤੇ ਧਰਮ ਦੇ ਲੋਕ ਆਪਸੀ ਸ਼ਾਂਝ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।

ਤਿਉਹਾਰਾਂ ਦਾ ਮੁੱਖ ਉਦੇਸ਼ ਹੀ ਆਪਸੀ ਮਨ ਮੁਟਾਵ ਨੂੰ ਦੂਰ ਕਰ ਮਿਲਜੁੱਲ ਕੇ ਖੁਸ਼ੀਆਂ ਸਾਂਝੀਆਂ ਕਰਨਾ ਹੁੰਦਾ ਹੈ।

ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਸਾਂਝ ਅਤੇ ਇਤਫ਼ਾਕ ਦਾ ਪ੍ਰਤੀਕ ਹੈ।

Similar questions