4. ਕਦਰਾਂ-ਕੀਮਤਾਂ ਦੀ ਵਿਦਿਆਰਥੀ ਜੀਵਨ ਵਿੱਚ ਮਹੱਤਤਾ ਬਾਰੇ ਆਪਣੇ ਵਿਚਾਰ 150 ਸ਼ਬਦਾਂ ਵਿੱਚ ਲਿਖੋ।
Answers
Answer:
ਤਰਸੇਮ ਸਿੰਘ ਬੁੱਟਰ
ਵਿਕਸਿਤ ਦਿਮਾਗ਼, ਭਾਸ਼ਾਈ ਹੁਨਰ, ਸੁਹਜਵਾਦੀ ਰੁਚੀਆਂ, ਸੁਚੱਜੀ ਜੀਵਨ ਸ਼ੈਲੀ, ਕਿਰਤੀ ਸੁਭਾਅ ਤੇ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣ ਕਾਰਨ ਮਨੁੱਖ ਬਾਕੀ ਜੀਵਤ ਸ਼੍ਰੇਣੀਆਂ ਦੇ ਮੁਕਾਬਲਤਨ ਬਿਹਤਰ ਤੇ ਵਿਲੱਖਣ ਹੈ। ਮਾਨਵੀ ਵਿਅਕਤੀਤਵ ਦੇ ਨਿਰਮਾਣ ਵਿੱਚ ਕਦਰਾਂ-ਕੀਮਤਾਂ, ਮਾਪਿਆਂ, ਅਧਿਆਪਕਾਂ, ਸੰਗੀ-ਸਾਥੀਆਂ, ਸਮਾਜਿਕ ਵਿਵਸਥਾ ਤੇ ਵਿਰਾਸਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਜ਼ਬੂਤ ਨੀਹਾਂ ਤੇ ਚੰਗੀ ਸਮੱਗਰੀ ਨਾਲ ਕਿਸੇ ਸੁੱਘੜ ਕਾਰੀਗਰ ਹੱਥੋਂ ਵਿਉਂਤਬੱਧ ਤਰੀਕੇ ਨਾਲ ਉਸਰੇ ਹੋਏ ਮਕਾਨ ਆਕਰਸ਼ਣ ਭਰਪੂਰ ਹੋਣ ਦੇ ਨਾਲ-ਨਾਲ ਚਿਰਸਥਾਈ ਵੀ ਹੁੰਦੇ ਹਨ। ਇਸ ਕਰ ਕੇ ਨੈਤਿਕ ਕਦਰਾਂ ਕੀਮਤਾਂ ਬਾਰੇ ਪੜ੍ਹਾਈ ਅਤੇ ਸਿਖਲਾਈ ਦਾ ਆਰੰਭ ਬਾਲਪਣ ਅਵਸਥਾ ਤੋਂ ਹੋਣਾ ਚਾਹੀਦਾ ਹੈ।
ਛੋਟੇ ਬੱਚਿਆਂ ਦੇ ਹੱਥਾਂ ਵਿੱਚ ਖਿਡੌਣਿਆਂ ਦੇ ਰੂਪ ’ਚ ਹਥਿਆਰ ਦੇਣ, ਮਾਰਧਾੜ ਤੇ ਅਸ਼ਲੀਲ ਫ਼ਿਲਮਾਂ ਵੇਖਣ ਦਾ ਰੁਝਾਨ, ਘਰਾਂ ਵਿੱਚ ਖੁੱਲ੍ਹੇਆਮ ਨਸ਼ਿਆਂ ਦਾ ਸੇਵਨ ਅਤੇ ਲੜਾਈ-ਝਗੜੇ ਦਾ ਵਾਤਾਵਰਣ ਅਕਸਰ ਬੱਚਿਆਂ ਦੀ ਮਾਨਸਿਕਤਾ, ਸੁਭਾਅ, ਵਿੱਦਿਆਂ ਗ੍ਰਹਿਣ ਕਰਨ ਅਤੇ ਆਚਰਣ ਉੱਤੇ ਬੁਰਾ ਅਸਰ ਪਾਉਂਦਾ ਹੈ। ਘਰਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਬੱਚਿਆਂ ਨਾਲ ਬੁਰਾ ਵਿਹਾਰ, ਵਿਤਕਰਾ, ਬੇਧਿਆਨੀ ਤੇ ਸ਼ੋਸ਼ਣ ਉਨ੍ਹਾਂ ਲਈ ਅਪਰਾਧ ਜਗਤ ਦੇ ਦਰਵਾਜ਼ੇ ਖੋਲ੍ਹਦਾ ਹੈ। ਅਨੈਤਿਕਤਾ ਦਾ ਪੱਲਾ ਫੜ ਕੇ ਕਈ ਯੁਵਾ ਆਪਣੇ ਬੁਰੇ ਵਿਚਾਰ, ਅਸ਼ੋਭਨੀਕ ਵਿਹਾਰ ਤੇ ਨਖਿੱਧ ਕਿਰਦਾਰ ਕਾਰਨ ਆਪਣੀ ਹੋਂਦ ਨੂੰ ਕਲੰਕਤ ਕਰ ਬੈਠਦੇ ਹਨ।
ਵਿਕਾਰਾਂ ਦੀ ਦਲਦਲ ’ਚੋਂ ਨੈਤਿਕ ਕਦਰਾਂ -ਕੀਮਤਾਂ ਦੀ ਸਿੱਖਿਆ ਨਾਲ ਵਿਦਿਆਥੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਬੇਹੱਦ ਸਰਲ, ਸਸਤਾ ਤੇ ਕਾਰਗਰ ਤਰੀਕਾ ਹੈ। ਵਿਦਿਆਥੀਆਂ ਦੇ ਪਾਠਕ੍ਰਮ ਵਿੱਚ ਵੱਖ-ਵੱਖ ਭਾਸ਼ਾਵਾਂ ਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਪਾਠ-ਸਮੱਗਰੀ ਬਾਲ ਮਨਾਂ ਲਈ ਨੈਤਿਕ ਸਿੱਖਿਆ ਤੇ ਕਦਰਾਂ-ਕੀਮਤਾਂ ਦਾ ਅਮੁੱਕ ਖ਼ਜ਼ਾਨਾ ਹੈ। ਫ਼ਿਲਮੀ ਸਿਤਾਰਿਆਂ ਦੀ ਥਾਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹਿੰਮਤੀ, ਮਿਹਨਤੀ, ਇਮਾਨਦਾਰ, ਸਮਾਜ ਸੇਵੀ, ਹੁਨਰਮੰਦ, ਗਿਆਨਵਾਨ ਤੇ ਚਰਿੱਤਰਵਾਨ ਮਨੁੱਖ ਹੋਣ ਤਾਂ ਚੰਗੀਆਂ ਸ਼ਖ਼ਸੀਅਤਾਂ ਦੇ ਨਿਰਮਾਣ ਲਈ ਰਾਹ ਪੱਧਰਾ ਹੋ ਜਾਂਦਾ ਹੈ। ਅਧਿਆਪਕ ਦਾ ਮਿਹਨਤੀ ਸੁਭਾਅ,ਸਾਦਗੀ,ਵਿਸ਼ੇ ’ਤੇ ਪਕੜ, ਅਤੇ ਉੱਚ ਆਚਰਣਕ ਗੁਣਾਂ ਦਾ ਧਾਰਨੀ ਹੋਣਾ ਬੱਚਿਆਂ ਲਈ ਕਦਰਾਂ-ਕੀਮਤਾਂ ਦਾ ਪ੍ਰੇਰਨਾਦਾਇਕ ਸ੍ਰੋਤ ਬਣਦਾ ਹੈ। ਜੇਕਰ ਘਰੋਗੀ, ਵਿੱਦਿਅਕ ਤੇ ਸਮਾਜਿਕ ਮਾਹੌਲ ਸੁਖਾਵਾਂ, ਢੁਕਵਾਂ ਤੇ ਸਾਜ਼ਗਰ ਹੋਵੇ?, ਨੌਜਵਾਨ ਨੈਤਿਕਤਾ ਅਤੇ ਕਦਰਾਂ-ਕੀਮਤਾਂ ਗ੍ਰਹਿਣ ਕਰਕੇ ਆਪਣੀ ਦਮਦਾਰ ਸ਼ਖ਼ਸੀਅਤ ਦੇ ਬਲਬੂਤੇ ਲੋਕ-ਦਿਲਾਂ ਵਿੱਚ ਥਾਂ ਮੱਲਣ ’ਚ ਕਾਮਯਾਬ ਹੋ ਜਾਂਦੇ ਹਨ।
ਚੰਗਾ ਸਾਹਿਤ, ਲੋਕ-ਵਿਰਸਾ, ਕੁਰਬਾਨੀਆਂ ਭਰਿਆ ਇਤਿਹਾਸ, ਸਮਾਜ ਸੇਵਾ ਦੀ ਭਾਵਨਾ, ਕਿਰਤ ਸੱਭਿਆਚਾਰ, ਕੁਦਰਤ ਨਾਲ਼ ਲਗਾਓ, ਸੂਚਨਾ ਤਕਨਾਲੋਜੀ ਤੇ ਆਧੁਨਿਕ ਸੋਮਿਆਂ ਦੀ ਸੁਚੱਜੀ ਵਰਤੋਂ ਨੈਤਿਕ ਕਦਰਾਂ-ਕੀਮਤਾਂ ਨੂੰ ਮਨੁੱਖੀ ਸੁਭਾਅ ਦਾ ਅੰਗ ਬਣਾਉਣ ਲਈ ਬੁਨਿਆਦ ਸਿੱਧ ਹੋ ਸਕਦੇ ਹਨ। ਨੋਜਵਾਨ ਵਰਗ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਵਿੱਦਿਅਕ ਅਦਾਰਿਆਂ ਅੰਦਰ ਵੱਖ-ਵੱਖ ਕਿਸਮ ਦੀਆਂ ਪਾਠ-ਸਹਾਇਕ ਕਿਰਿਆਵਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਕਰਕੇ ਬੱਚੇ ਨੂੰ ਨੈਤਿਕ-ਕਦਰਾਂ ਕੀਮਤਾਂ ਦੀ ਤਾਲੀਮ ਦੇਣ ਲਈ ਘਰ, ਸਮਾਜ, ਰਾਜਸੀ ਨਿਜ਼ਾਮ ਅਤੇ ਵਿੱਦਿਅਕ ਅਦਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਸੰਪਰਕ: 81465- 82152
ਤਰਸੇਮ ਸਿੰਘ ਬੁੱਟਰ
ਵਿਕਸਿਤ ਦਿਮਾਗ਼, ਭਾਸ਼ਾਈ ਹੁਨਰ, ਸੁਹਜਵਾਦੀ ਰੁਚੀਆਂ, ਸੁਚੱਜੀ ਜੀਵਨ ਸ਼ੈਲੀ, ਕਿਰਤੀ ਸੁਭਾਅ ਤੇ ਨੈਤਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣ ਕਾਰਨ ਮਨੁੱਖ ਬਾਕੀ ਜੀਵਤ ਸ਼੍ਰੇਣੀਆਂ ਦੇ ਮੁਕਾਬਲਤਨ ਬਿਹਤਰ ਤੇ ਵਿਲੱਖਣ ਹੈ। ਮਾਨਵੀ ਵਿਅਕਤੀਤਵ ਦੇ ਨਿਰਮਾਣ ਵਿੱਚ ਕਦਰਾਂ-ਕੀਮਤਾਂ, ਮਾਪਿਆਂ, ਅਧਿਆਪਕਾਂ, ਸੰਗੀ-ਸਾਥੀਆਂ, ਸਮਾਜਿਕ ਵਿਵਸਥਾ ਤੇ ਵਿਰਾਸਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਜ਼ਬੂਤ ਨੀਹਾਂ ਤੇ ਚੰਗੀ ਸਮੱਗਰੀ ਨਾਲ ਕਿਸੇ ਸੁੱਘੜ ਕਾਰੀਗਰ ਹੱਥੋਂ ਵਿਉਂਤਬੱਧ ਤਰੀਕੇ ਨਾਲ ਉਸਰੇ ਹੋਏ ਮਕਾਨ ਆਕਰਸ਼ਣ ਭਰਪੂਰ ਹੋਣ ਦੇ ਨਾਲ-ਨਾਲ ਚਿਰਸਥਾਈ ਵੀ ਹੁੰਦੇ ਹਨ। ਇਸ ਕਰ ਕੇ ਨੈਤਿਕ ਕਦਰਾਂ ਕੀਮਤਾਂ ਬਾਰੇ ਪੜ੍ਹਾਈ ਅਤੇ ਸਿਖਲਾਈ ਦਾ ਆਰੰਭ ਬਾਲਪਣ ਅਵਸਥਾ ਤੋਂ ਹੋਣਾ ਚਾਹੀਦਾ ਹੈ।
ਛੋਟੇ ਬੱਚਿਆਂ ਦੇ ਹੱਥਾਂ ਵਿੱਚ ਖਿਡੌਣਿਆਂ ਦੇ ਰੂਪ ’ਚ ਹਥਿਆਰ ਦੇਣ, ਮਾਰਧਾੜ ਤੇ ਅਸ਼ਲੀਲ ਫ਼ਿਲਮਾਂ ਵੇਖਣ ਦਾ ਰੁਝਾਨ, ਘਰਾਂ ਵਿੱਚ ਖੁੱਲ੍ਹੇਆਮ ਨਸ਼ਿਆਂ ਦਾ ਸੇਵਨ ਅਤੇ ਲੜਾਈ-ਝਗੜੇ ਦਾ ਵਾਤਾਵਰਣ ਅਕਸਰ ਬੱਚਿਆਂ ਦੀ ਮਾਨਸਿਕਤਾ, ਸੁਭਾਅ, ਵਿੱਦਿਆਂ ਗ੍ਰਹਿਣ ਕਰਨ ਅਤੇ ਆਚਰਣ ਉੱਤੇ ਬੁਰਾ ਅਸਰ ਪਾਉਂਦਾ ਹੈ। ਘਰਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਬੱਚਿਆਂ ਨਾਲ ਬੁਰਾ ਵਿਹਾਰ, ਵਿਤਕਰਾ, ਬੇਧਿਆਨੀ ਤੇ ਸ਼ੋਸ਼ਣ ਉਨ੍ਹਾਂ ਲਈ ਅਪਰਾਧ ਜਗਤ ਦੇ ਦਰਵਾਜ਼ੇ ਖੋਲ੍ਹਦਾ ਹੈ। ਅਨੈਤਿਕਤਾ ਦਾ ਪੱਲਾ ਫੜ ਕੇ ਕਈ ਯੁਵਾ ਆਪਣੇ ਬੁਰੇ ਵਿਚਾਰ, ਅਸ਼ੋਭਨੀਕ ਵਿਹਾਰ ਤੇ ਨਖਿੱਧ ਕਿਰਦਾਰ ਕਾਰਨ ਆਪਣੀ ਹੋਂਦ ਨੂੰ ਕਲੰਕਤ ਕਰ ਬੈਠਦੇ ਹਨ।
Hope thse helps u