World Languages, asked by shivd1919, 5 months ago

ਮੇਲਾ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿਚ ਲੱਗਦਾ ਹੈ ਇਸ ਦੀ ਨਿਯੁਕਤੀ ਵੀ ਕਿਹਾ ਜਾਂਦਾ ਹੈ​

Answers

Answered by raksha6677
1

Answer:

ਸ੍ਰੀ ਮੁਕਤਸਰ ਸਾਹਿਬ (ਬਿਊਰੋ)- ਮਾਘ ਮਹੀਨੇ ਦਾ ਪਹਿਲਾ ਦਿਨ ਮਾਘੀ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਿੱਖ ਇਤਿਹਾਸ ਵਿਚ ਇਹ ਦਿਨ ਬੇਹੱਦ ਮਹੱਤਵਪੂਰਨ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਮਾਘੀ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਦੇਸ਼-ਦੁਨੀਆ ਤੋਂ ਸ਼ਰਧਾਲੂ ਸ਼ਰਧਾ ਦੀ ਡੁਬਕੀ ਲਾਉਣ ਪੁੱਜਦੇ ਹਨ। ਬੀਤੇ ਸਮੇਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਖਿਦਰਾਣਾ ਸੀ। ਇਸੇ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਆਖਰੀ ਜੰਗ ਲੜੀ, ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈ. 'ਚ ਧਰਮ ਯੁੱਧ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਨ੍ਹਾਂ ਨੇ ਦੁਸ਼ਮਣਾਂ ਦੀ ਫੌਜ ਨਾਲ ਜੰਗ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਮਾਲਵਾ ਦੀ ਧਰਤੀ ਵੱਲ ਰੁਖ ਕੀਤਾ।

ਕੋਟਕਪੁਰੇ ਪੁੱਜ ਕੇ ਗੁਰੂ ਜੀ ਨੇ ਚੌਧਰੀ ਕਪੂਰ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰ ਨੇ ਕਿਲਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ।

ਇੱਥੇ ਪੁੱਜਦਿਆਂ ਹੀ ਦੁਸ਼ਮਣ ਦੀਆਂ ਫੌਜਾਂ ਵੀ ਆ ਗਈਆਂ। ਗੁਰੂ ਜੀ ਅਤੇ 40 ਮਹਾਨ ਸਿੱਖ ਯੋਧਿਆਂ ਨੇ ਜੋ ਕਦੇ ਬੇਦਾਵਾ ਦੇ ਗਏ ਸਨ, ਨੇ ਵੀ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ 'ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕ ਗਈ ਸੀ ਅਤੇ ਆਲੇ-ਦੁਆਲੇ ਝਾੜੀਆਂ ਉੱਗ ਗਈਆਂ ਸਨ। ਇੱਥੇ ਹੀ ਸਿੰਘਾਂ ਨੇ ਆਸਰਾ ਲਿਆ ਸੀ ਅਤੇ ਉਨ੍ਹਾਂ ਮੁਗਲ ਫੌਜ 'ਤੇ ਹਮਲਾ ਕੀਤਾ। ਇਸ ਦੌਰਾਨ ਮੁਗਲ ਫੌਜ ਦੇ ਕਈ ਸਿਪਾਹੀ ਮਾਰੇ ਗਏ ਅਤੇ ਕਈ ਭੱਜ ਗਏ। ਇਸ ਸਮੇਂ ਕਈ ਸਿੰਘ ਵੀ ਸ਼ਹੀਦ ਹੋ ਗਏ। ਇਸੇ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਕਰਕੇ ਆਏ ਸਨ ਦੇ ਬੇਦਾਵੇ ਨੂੰ ਪਾੜ ਕੇ ਸਿੰਘਾਂ ਨੂੰ ਮੁਕਤ ਕੀਤਾ ।ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਗੋਦ 'ਚ ਲੈ ਕੇ ਬੇਦਾਵਾ ਪਾੜ ਦਿੱਤਾ ਅਤੇ ਭਾਈ ਮਹਾਂ ਸਿੰਘ ਜੀ ਨੇ ਇਸੇ ਥਾਂ 'ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ 'ਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖਮੀ ਹੋਏ, ਜਿਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀਂ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਉਨ੍ਹਾਂ ਨੂੰ ਖਾਲਸਾ ਦਲ 'ਚ ਸ਼ਾਮਲ ਕਰ ਲਿਆ।

ਇਸ ਅਸਥਾਨ 'ਤੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਹਨ, ਜਿਨਾਂ ਦੀ ਯਾਤਰਾ ਕਰਨ 'ਤੇ ਹੀ ਮਾਘੀ ਮੇਲਾ ਸੰਪੂਰਨ ਸਮਝਿਆ ਜਾਂਦਾ ਹੈ। ਇਹ ਹਨ ਇਤਿਹਾਸਕ ਗੁਰਦੁਆਰਾ ਸਾਹਿਬ—

1. ਗੁਰਦੁਆਰਾ ਟੁੱਟੀ ਗੰਢੀ ਸਾਹਿਬ

2. ਗੁਰਦੁਆਰਾ ਤੰਬੂ ਸਾਹਿਬ

3. ਗੁਰਦੁਆਰਾ ਮਾਤਾ ਭਾਗ ਕੌਰ ਜੀ

4. ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ

5. ਗੁਰਦੁਆਰਾ ਟਿੱਬੀ ਸਾਹਿਬ

6. ਗੁਰਦੁਆਰਾ ਰਕਾਬਸਰ ਸਾਹਿਬ

7. ਗੁਰਦੁਆਰਾ ਦਾਤਣਸਰ ਸਾਹਿਬ

8. ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਨ ਸਾਹਿਬ

Answered by Anonymous
4

ਚਾਲ਼ੀ ਮੁਕਤੇ ਸੋਧੋ

  1. ਭਾਈ ਭਾਗ ਸਿੰਘ ਝਬਾਲੀਆ
  2. ਭਾਈ ਮਹਾਂ ਸਿੰਘ ਖੈਰ ਪੁਰੀਆ
  3. ਭਾਈ ਦਿਲਬਾਗ ਸਿੰਘ
  4. ਭਾਈ ਕੰਧਾਰਾ ਸਿੰਘ
  5. ਭਾਈ ਦਰਬਾਰਾ ਸਿੰਘ
  6. ਭਾਈ ਗੰਢਾ ਸਿੰਘ/ਗੰਗਾ ਸਿੰਘ
  7. ਭਾਈ ਰਾਇ ਸਿੰਘ
  8. ਭਾਈ ਸੀਤਲ ਸਿੰਘ
  9. ਭਾਈ ਸੁੰਦਰ ਸਿੰਘ ਝਲੀਆ
  10. ਭਾਈ ਕ੍ਰਿਪਾਲ ਸਿੰਘ
  11. ਭਾਈ ਦਿਆਲ ਸਿੰਘ
  12. ਭਾਈ ਨਿਹਾਲ ਸਿੰਘ
  13. ਭਾਈ ਕੁਸ਼ਾਲ ਸਿੰਘ
  14. ਭਾਈ ਸੁਹੇਲ ਸਿੰਘ
  15. ਭਾਈ ਚੰਭਾ ਸਿੰਘ
  16. ਭਾਈ ਸ਼ਮੀਰ ਸਿੰਘ
  17. ਭਾਈ ਸਰਜਾ ਸਿੰਘ
  18. ਭਾਈ ਹਰਜਸਿੰਘ
  19. ਭਾਈ ਬੂੜ ਸਿੰਘ
  20. ਭਾਈ ਸੁਲਤਾਨ ਸਿੰਘ ਪਰੀ
  21. ਭਾਈ ਨਿਧਾਨ ਸਿੰਘ
  22. ਭਾਈ ਸੋਭਾ ਸਿੰਘ
  23. ਭਾਈ ਹਰੀ ਸਿੰਘ
  24. ਭਾਈ ਕਰਮ ਸਿੰਘ
  25. ਭਾਈ ਧਰਮ ਸਿੰਘ
  26. ਭਾਈ ਕਾਲਾ ਸਿੰਘ
  27. ਭਾਈ ਸੰਤ ਸਿੰਘ
  28. ਭਾਈ ਕੀਰਤ ਸਿੰng
  29. ਭਾਈ ਗੁਲਾਬ ਸਿੰਘ
  30. ਭਾਈ ਜਾਦੇ ਸਿੰਘ
  31. ਭਾਈ ਜੋਗਾ ਸਿੰਘ
  32. ਭਾਈ ਤੇਗਾ ਸਿੰਘ
  33. ਭਾਈ ਧੰਨਾ ਸਿੰਘਭਾਈ ਭੋਲਾ ਸਿੰਘ
  34. ਭਾਈ ਮੱਲਾ ਸਿੰਘ
  35. ਭਾਈ ਮਾਨ ਸਿੰਘ
  36. ਭਾਈ ਲਛਮਣ ਸਿੰਘ
  37. ਭਾਈ ਸਾਧੂ ਸਿੰਘ
  38. ਭਾਈ ਮੱਸਾ ਸਿੰਘ
  39. ਭਾਈ ਜੋਗਾ ਸਿੰਘ।

Similar questions