5. ਤੁਸੀਂ ਆਪਣੇ ਕਸਬੇ ਵਿੱਚ ਆਟਾ-ਚੱਕੀ ਲਾਈ ਹੋਈ ਹੈ। ਇਲਾਕਾ
ਨਿਵਾਸੀਆਂ ਨੂੰ ਇਸ ਬਾਰੇ ਖੁੱਲ੍ਹੀ ਚਿੱਠੀ ਰਾਹੀਂ ਜਾਣਕਾਰੀ ਦਿੰਦੇ ਹੋਏ
ਕਣਕ, ਦਾਲਾਂ ਤੇ ਹੋਰ ਅਨਾਜ ਆਦਿ ਪਿਹਾਉਣ, ਰੇਟ ਤੇ ਹੋਰ
ਵਿਸ਼ੇਸ਼ਤਾਵਾਂ ਦੱਸਦੇ ਹੋਏ ਅਪੀਲ ਕਰੋ।
Answers
Answer:
ਘਰ-ਬਾਰ ਰੰਨਾਂ, ਚੱਕੀਆਂ ਝੋਤੀਆਂ ਨੀ ਜਿਨ੍ਹਾਂ ਤਾਵਣਾ ਗੁਨ੍ਹ ਪਕਾਣੀਆਂ ਨੀ ਇਨ੍ਹਾਂ ਕਾਵਿ-ਸਤਰਾਂ ਰਾਹੀਂ ਮੱਧਕਾਲ ਦੌਰਾਨ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਘਰੇਲੂ ਜਨ-ਜੀਵਨ ਵਿਚਲੇ ਕੰਮਕਾਰਾਂ ਵਿੱਚੋਂ ਇੱਕ ਅਹਿਮ ਕੰਮ ਚੱਕੀ ਝੋਣੀ ਜਾਂ ਚੱਕੀ ’ਤੇ ਆਟਾ ਪੀਸਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਧੁਨਿਕ ਦੌਰ ਵਿੱਚ ਜਿੱਥੇ ਹਰ ਸ਼ਹਿਰ, ਗਰਾਂ, ਕਸਬੇ ਅੰਦਰ ਬਿਜਲਈ ਚੱਕੀਆਂ ਆਟਾ ਪੀਸਣ ਲਈ ਲੱਗੀਆਂ ਹੋਈਆਂ ਹਨ, ਉੱਥੇ ਹੀ ਬਾਜ਼ਾਰ ਵਿੱਚੋਂ ਵੀ ਥੈਲੀਆਂ ਅੰਦਰ ਆਟਾ ਘਰੇਲੂ ਵਰਤੋਂ ਵਾਸਤੇ ਉਪਲੱਬਧ ਮਿਲਦਾ ਹੈ, ਪਰ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਸੁਆਣੀਆਂ ਸਵੇਰੇ ਵੱਡੇ ਤੜਕੇ ਉੱਠ ਕੇ ਚੱਕੀਆਂ ਪੀਹਣ ਲੱਗਦੀਆਂ। ਵੱਖ-ਵੱਖ ਤਰ੍ਹਾਂ ਦੇ ਅਨਾਜ ਜਿਵੇਂ ਕਣਕ, ਬਾਜਰਾ, ਮੱਕੀ ਅਤੇ ਦਾਲਾਂ ਆਦਿ ਨੂੰ ਘਰੇ ਹੀ ਚੱਕੀ ਵਿੱਚ ਪੀਹ ਲਿਆ ਜਾਂਦਾ। ਕਣਕ ਅਤੇ ਬਾਜਰਾ ਦੋਵਾਂ ਨੂੰ ਮਿਲਾ ਕੇ ਬੇਰੜ ਦੀ ਰੋਟੀ ਤਿਆਰ ਕੀਤੀ ਜਾਂਦੀ ਜੋ ਸਰੀਰਿਕ ਤੰਦਰੁਸਤੀ ਦੇਣ ਦੇ ਨਾਲ-ਨਾਲ ਖਾਣ ਵਿੱਚ ਵੀ ਸਵਾਦਿਸ਼ਟ ਹੁੰਦੀ। ਉੱਪਰੋਂ ਮਾਵਾਂ ਜਾਂ ਘਰ ਦੀਆਂ ਹੋਰ ਸੁਆਣੀਆਂ ਰੋਟੀ ਨੂੰ ਪਾਣੀ ਹੱਥੀਂ ਬਣਾਉਂਦੀਆਂ ਅਤੇ ਨਾਲ ਖਾਣ ਨੂੰ ਮੱਖਣ ਆਦਿ ਹੁੰਦਾ।