5. ਕਿਹੜਾ ਸ਼ਾਸਕ ਮਹਾਜਨਪਦ ਕਾਲ ਨਾਲ ਸਬੰਧਿਤ ਹੈ ?
Answers
Answer:
ਪ੍ਰਾਚੀਨ ਭਾਰਤੀ ਇਤਹਾਸ ਵਿੱਚ ਛੇਵੀਂ ਸ਼ਤਾਬਦੀ ਈਸਾਪੂਰਵ ਨੂੰ ਪਰਿਵਰਤਨਕਾਰੀ ਕਾਲ ਦੇ ਰੂਪ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਕਾਲ ਆਮ ਤੌਰ 'ਤੇ ਪ੍ਰਾਚੀਨ ਰਾਜਾਂ, ਲੋਹੇ ਦੇ ਵੱਧਦੇ ਪ੍ਰਯੋਗ ਅਤੇ ਸਿੱਕਿਆਂ ਦੇ ਵਿਕਾਸ ਦੇ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਵਿੱਚ ਬੋਧੀ ਅਤੇ ਜੈਨ ਸਹਿਤ ਅਨੇਕ ਦਾਰਸ਼ਨਕ ਵਿਚਾਰਧਾਰਾਵਾਂ ਦਾ ਵਿਕਾਸ ਹੋਇਆ। ਅਗੁੰਤਰਨਿਕਾਏ[1] ਵਰਗੇ ਬੋਧੀ ਅਤੇ ਜੈਨ ਧਰਮ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਮਹਾਜਨਪਦ ਨਾਮ ਦੇ ਸੋਲਾਂ ਰਾਜਾਂ ਦਾ ਜ਼ਿਕਰ ਮਿਲਦਾ ਹੈ। ਮਹਾਜਨਪਦਾਂ ਦੇ ਨਾਮਾਂ ਦੀ ਸੂਚੀ ਇਨ੍ਹਾਂ ਗ੍ਰੰਥਾਂ ਵਿੱਚ ਸਮਾਨ ਨਹੀਂ ਹੈ ਪਰ ਵੱਜੀ, ਮਗਧ, ਅਯੁਧਿਆ, ਕੁਰੁ, ਪਾਂਚਾਲ, ਗਾਂਧਾਰ ਅਤੇ ਅਵੰਤੀ ਵਰਗੇ ਨਾਮ ਅਕਸਰ ਮਿਲਦੇ ਹਨ। ਇਸ ਤੋਂ ਇਹ ਗਿਆਤ ਹੁੰਦਾ ਹੈ ਕਿ ਇਹ ਮਹਾਜਨਪਦ ਮਹੱਤਵਪੂਰਨ ਮਹਾਜਨਪਦਾਂ ਵਜੋਂ ਜਾਣੇ ਜਾਂਦੇ ਹੋਣਗੇ। ਬਹੁਤੇ ਮਹਾਜਨਪਦਾਂ ਤੇ ਰਾਜਾ ਦਾ ਹੀ ਸ਼ਾਸਨ ਰਹਿੰਦਾ ਸੀ ਪਰ ਗਣ ਅਤੇ ਸੰਘ ਨਾਮ ਨਾਲ ਪ੍ਰਸਿੱਧ ਰਾਜਾਂ ਵਿੱਚ ਲੋਕਾਂ ਦਾ ਸਮੂਹ ਸ਼ਾਸਨ ਕਰਦਾ ਸੀ, ਇਸ ਸਮੂਹ ਦਾ ਹਰ ਵਿਅਕਤੀ ਰਾਜਾ ਕਹਾਂਦਾ ਸੀ। ਭਗਵਾਨ ਮਹਾਵੀਰ ਅਤੇ ਭਗਵਾਨ ਬੁੱਧ ਇਨ੍ਹਾਂ ਗਣਾਂ ਨਾਲ ਸੰਬੰਧਿਤ ਸਨ। ਵੱਜੀ ਸੰਘ ਦੀ ਹੀ ਤਰ੍ਹਾਂ ਕੁੱਝ ਰਾਜਾਂ ਵਿੱਚ ਜ਼ਮੀਨ ਸਹਿਤ ਆਰਥਕ ਸਰੋਤਾਂ ਉੱਤੇ ਰਾਜਾ ਅਤੇ ਗਣ ਸਾਮੂਹ ਕਬਜ਼ਾ ਰੱਖਦੇ ਸਨ। ਸਰੋਤਾਂ ਦੀ ਕਮੀ ਦੇ ਕਾਰਨ ਇਸ ਰਾਜਾਂ ਦੇ ਇਤਹਾਸ ਲਿਖੇ ਨਹੀਂ ਜਾ ਸਕੇ ਪਰ ਅਜਿਹੇ ਰਾਜ ਸ਼ਾਇਦ ਇੱਕ ਹਜ਼ਾਰ ਸਾਲ ਤੱਕ ਕਾਇਮ ਰਹੇ ਸਨ।