5. ਪ੍ਰਿਅੰਕਾ ਕੁਮਾਰੀ ਭਾਰਤ ਦੇ ਉੱਤਰੀ ਸਿਰੇ ਵਿੱਚ ਰਹਿੰਦੀ ਹੈ, ਉਸਨੇ ਘੁੰਮਣ ਫਿਰਨ ਲਈ ਕੰਨਿਆ ਕੁਮਾਰੀ ( ਦੱਖਣੀ ਸਿਰੇ ) ਆਉਣਾ ਹੈ। ਉਸਨੂੰ ਲੱਗਭੱਗ ਕਿੰਨਾ ਸਫਰ ਤੈਅ ਕਰਨਾ ਪਵੇਗਾ ? *
1 point
4214 ਕਿ.ਮੀ.
2214 ਕਿ.ਮੀ.
3214 ਕਿ.ਮੀ.
5214 ਕਿ.ਮੀ
Answers
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ 4 ਅਕਤੂਬਰ 2013 ਤੋਂ 10 ਅਕਤੂਬਰ 2013 ਤੱਕ ਕਪੂਰਥਲਾ ਵਿਖੇ ਕੀਤੀ ਜਾਵੇਗੀ। ਜਨਰਲ ਸੋਲਜ਼ਰ ਲਈ ਉਮੀਦਵਾਰ ਦੀ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਤੱਕ ਜਦ ਕਿ ਸੋਲਜ਼ਰ ਟੈਕਨੀਕਲ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ ਤੱਕ ਰੱਖੀ ਗਈ ਹੈ। ਭਰਤੀ ਲਈ ਉਮੀਦਵਾਰ ਦਾ ਕੱਦ 170 ਸੈਂਟੀਮੀਟਰ (ਕੰਢੀ ਏਰੀਆ ਦੇ ਉਮੀਦਵਾਰ ਲਈ 166 ਸੈਂਟੀਮੀਟਰ) ਹੋਣਾ ਜ਼ਰੂਰੀ ਹੈ।
ਵਿੱਦਿਅਕ ਯੋਗਤਾ ਸੋਲਜਰ ਜੀ.ਡੀ. ਲਈ 10ਵੀਂ ਵਿੱਚੋਂ ਘੱਟੋ-ਘੱਟ 45 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ, ਜਦ ਕਿ ਟੈਕਨੀਕਲ ਸੋਲਜਰ ਦੇ ਉਮੀਦਵਾਰ ਦੀ ਯੋਗਤਾ 12ਵੀਂ ਹਿਸਾਬ, ਫਿਜਿਕਸ ਅਤੇ ਕਮਿਸਟਰੀ ਦੇ ਵਿਸ਼ਿਆਂ ਨਾਲ ਪਾਸ ਕੀਤੀ ਹੋਵੇ। ਉਮੀਦਵਾਰ ਭਰਤੀ ਵਾਸਤੇ ਤਾਜ਼ਾ ਪਾਸਪੋਰਟ ਸਾਈਜ਼ ਦੀ 12 ਫੋਟੋਗ੍ਰਾਫ ਜਿਨ੍ਹਾਂ ਦੀ ਬੈਕਰਾਉਂਡ ਨੀਲੇ ਰੰਗ ਦੀ ਹੋਵੇ ਜਦ ਕਿ ਸਿੱਖ ਉਮੀਦਵਾਰ 12 ਫੋਟੋਗ੍ਰਾਫ ਪੱਗੜੀ ਸਮੇਤ ਜਿਸ ਦੀ ਬੈਕ ਰਾਉਂਡ ਨੀਲੇ ਰੰਗ ਦੀ ਹੋਵੇ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਉਮੀਦਵਾਰ ਵੱਲੋਂ ਭਰਤੀ ਸਮੇਂ ਵਿੱਦਿਅਕ ਯੋਗਤਾ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਧਰਮ ਸਬੰਧੀ ਸਰਟੀਫਿਕੇਟ, ਚਾਲ ਚਲੱਣ ਸਰਟੀਫਿਕੇਟ, (ਸਕੂਲ, ਕਾਲਜ ਜਾਂ ਪਿੰਡ ਤੇ ਸਰਪੰਚ / ਐਮ ਸੀ / ਪੁਲਿਸ ਦੁਆਰਾ ਜਾਰੀ ਕੀਤਾ ਹੋਇਆ), ਪਿੰਡ ਦੇ ਸਰਪੰਚ ਵੱਲੋਂ ਜਾਰੀ ਅਣ-ਵਿਆਹੁਤਾ ਸਰਟੀਫਿਕੇਟ, ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਦੇ ਕੇਸ ਵਿੱਚ ਸਬੰਧਤ ਰਿਕਾਰਡ ਦਫ਼ਤਰ ਵੱਲੋਂ ਜਾਰੀ ਰਿਲੇਸ਼ਨ ਸਰਟੀਫਿਕੇਟ ਅਤੇ ਕੰਢੀ ਏਰੀਆ ਸਰਟੀਫਿਕੇਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਸਰੀਰ ਤੇ ਟੈਟੂ ਖਦਵਾਏ ਗਏ ਉਮੀਦਵਾਰ ਨੂੰ ਭਰਤੀ ਲਈ ਵਿਚਾਰਿਆ ਨਹੀਂ ਜਾਵੇਗਾ।