India Languages, asked by Anjali9177o, 19 days ago

"ਸਤਿਗੁਰ ਨਾਨਕ ਪ੍ਰਗਟਿਆ" ਨਾਂ ਦੀ ਰਚਨਾ ਦੇ ਵਿਸ਼ੇ ਵਸਤੂ ਬਾਰੇ 50-60 ਸ਼ਬਦ ਵਿੱਚ ਜਾਣਕਾਰੀ ਦਿਓ।

Answers

Answered by MystícαIStαr
171

Answer:

"ਸਤਿਗੁਰੂ ਨਾਨਕ ਪ੍ਰਗਟਿਆ" ਨਾਂ ਦੀ ਪਉੜੀ ਦਾ ਵਿਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਬੰਧਿਤ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਦੀ ਧੁੰਦ ਖ਼ਤਮ ਹੋ ਗਈ ਹੈ ਅਤੇ ਗਿਆਨ ਦਾ ਚਾਨਣ ਹੋ ਗਿਆ ਹੈ। ਜਿਵੇਂ ਸੂਰਜ ਨਿਕਲਣ ਤੇ ਤਾਰੇ ਲੁਕ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ ਉਸੇ ਤਰਾ ਸਮਾਜ ਵਿੱਚੋ ਵਹਿਮਾਂ ਭਰਮਾਂ ਤੇ ਪਾਖੰਡਾਂ ਦਾ ਹਨੇਰਾ ਦੂਰ ਹੋ ਗਿਆ ਹੈ। ਜਿਹੜੀਆ ਥਾਵਾਂ ਤੇ ਵੀ ਗੁਰੂ ਜੀ ਤੇ ਚਰਨ ਪਾਏ ਉਹ ਥਾਵਾਂ ਪੂਜਣ ਯੋਗ ਹੋ ਗਈਆ। ਗੁਰੂ ਜੀ ਦੇ ਉਪਦਸ਼ਾਂ ਅੱਗੇ ਵਿਹਮ ਭਰਮ ਟਿਕ ਨਾ ਸਕੇ। ਕਲਯੁੱਗ ਵਿਚ ਪ੍ਰਗਟ ਹੋ ਕੇ ਗੁਰੂ ਜੀ ਨੇ ਚਾਰ ਦਿਸ਼ਾਵਾਂ ਤਾਰ ਦਿੱਤੀਆ ਨੋਂ ਖੰਡਾ ਵਾਲੀ ਪ੍ਰਿਥਵੀ ਦਾ ਸੱਚ ਨਾਲ ਮਿਲਾਪ ਹੋ ਗਿਆ। ਇਸ ਤਰ੍ਹਾ ਸਤਿਗੁਰੂ ਨਾਨਕ ਇੱਕ ਗਗੁਰਮੁੱਖ ਦੀ ਤਰ੍ਹਾ ਕਲਯੁੱਗ ਵਿਚ ਪ੍ਰਗਟ ਹੋਏ।

_____________________

Similar questions