India Languages, asked by karamjeetkaur1977, 5 months ago

ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 6 ਤੋਂ 10 ਦੇ ਸਹੀ ਉੱਤਰ ਦੀ ਚੋਣ ਕਰੋ -
ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ। ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ਼ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ। ਸਾਡੇ ਨਾਲ਼ ਉਹ ਹੋਈ ਕਿ ‘ਡੈਣ ਮਰ ਗਈ ਪਰ ਦੰਦ ਆਲ਼ੇ ਵਿੱਚ ਧਰ ਗਈ’। ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਹੈ। ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆਂ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਬੱਚਾ ਮਾਂ-ਬੋਲੀ ਦੀ ਥਾਂਵੇਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ ਆਪ ਸਾਡੇ ’ਤੇ ਅਸਰ ਪਾਵੇਗਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫ਼ਿਲਮਾਂ, ਅੰਗਰੇਜ਼ੀ ਗੀਤ, ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ। ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਅਖਾਣਾਂ, ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰਥ ਰਹਿ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ।
ਪ੍ਰਸ਼ਨ 6. ਸੱਭਿਆਚਾਰ ਦਾ ਚਿਹਰਾ ਕੀ ਹੁੰਦਾ ? *
(ੳ) ਭਾਸ਼ਾ
(ਅ) ਕਲਾਵਾਂ
(ੲ) ਮਾਂ-ਬੋਲੀ
(ਸ) ਅੰਗਰੇਜ਼ੀ ਭਾਸ਼ਾ
ਪ੍ਰਸ਼ਨ 7. ਅੰਗਰੇਜ਼ੀ ਸੱਭਿਆਚਾਰ ਦੇ ਅਸਰ ਵਾਲੇ ਬੱਚੇ ਕੀ ਕਰਦੇ ਹਨ ? *
(ੳ) ਅੰਗਰੇਜ਼ੀ ਫ਼ਿਲਮਾਂ ਵੇਖਦੇ ਹਨ
(ਅ) ਅੰਗਰੇਜ਼ੀ ਗੀਤ ਸੁਣਦੇ ਹਨ
(ੲ) ਅੰਗਰੇਜ਼ੀ ਸਾਹਿਤ ਪੜ੍ਹਦੇ ਹਨ
(ਸ) ਉਪਰੋਕਤ ਸਾਰੇ ।
ਪ੍ਰਸ਼ਨ 8. ਬੱਚੇ ਦਾਦੀਆਂ ਤੇ ਨਾਨੀਆਂ ਦੀਆਂ ਬਾਤਾਂ ਤੇ ਅਖਾਣ ਸਮਝਣ ਤੋਂ ਅਸਮਰਥ ਕਿਉਂ ਰਹਿ ਜਾਂਦੇ ਹਨ ? *
(ੳ) ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਕਾਰਨ
(ਅ) ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣ ਕਾਰਨ
(ੲ) ਉਪਰੋਕਤ ਦੋਵੇਂ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਪ੍ਰਸ਼ਨ 9. ਸੱਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਕੀ ਹੈ? *
(ੳ) ਫ਼ਿਲਮਾਂ
(ਅ) ਗੀਤ
(ੲ) ਸਾਹਿਤ
(ਸ) ਅੰਗਰੇਜ਼ੀ ਭਾਸ਼ਾ ।
ਪ੍ਰਸ਼ਨ 10. ‘ਡੈਣ ਮਰ ਗਈ ਪਰ ਦੰਦ ਆਲ਼ੇ ਵਿੱਚ ਧਰ ਗਈ’ ਇਹ ਕੀ ਹੈ ? *
(ੳ) ਬਾਤ
(ਅ) ਮੁਹਾਵਰਾ
(ੲ) ਅਖਾਣ
(ਸ) ਉਪਰੋਕਤ ਸਾਰੇ ।​

Answers

Answered by ritvik8042
1

Answer:

6)

(ਅ) ਕਲਾਵਾਂ

7)

(ਸ) ਉਪਰੋਕਤ ਸਾਰੇ ।

8)

(ੲ) ਉਪਰੋਕਤ ਦੋਵੇਂ

9)

(ਸ) ਅੰਗਰੇਜ਼ੀ ਭਾਸ਼ਾ ।

10)

(ਅ) ਮੁਹਾਵਰਾ

Similar questions