6. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ?
Answers
Answer:
ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ।[1] ਇਸ ਗਰੰਥ ਵਿੱਚ 13ਵੀਂ ਸਦੀ ਦੇ ਸ਼ੇਖ ਫਰੀਦ ਅਤੇ ਜੈ ਦੇਵ ਦੀ ਕੁੱਝ ਰਚਨਾਵਾਂ ਤੋਂ ਲੈ ਕੇ 17ਵੀਂ ਸਦੀ ਦੇ ਗੁਰੂ ਤੇਗ ਬਹਾਦੁਰ ਤੱਕ ਦੀਆਂ ਰਚਨਾਵਾਂ ਦੀ ਵੰਨਗੀ ਉਪਲੱਬਧ ਹੈ। ਇਸ ਪ੍ਰਕਾਰ ਇਹ ਗਰੰਥ ਇਸ ਦੇਸ਼ ਦੀਆਂ ਪੰਜ ਸਦੀਆਂ ਦੀ ਚਿੰਤਨਧਾਰਾ ਦੀ ਤਰਜਮਾਨੀ ਕਰਦਾ ਹੈ।ਸੰਨ 1604 ਵਿੱਚ ਆਦਿ ਗ੍ਰੰਥ ਦਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ। ਪਰ ਇਸ ਗਰੰਥ ਵਿੱਚ ਸੰਗ੍ਰਹਿਤ ਬਾਣੀਕਾਰਾਂ ਦੀਆਂ ਰਚਨਾਵਾਂ ਦੀ ਛਾਂਟੀ ਅਤੇ ਸੰਗ੍ਰਿਹ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਫਿਰ ਇਹ ਸੰਗ੍ਰਿਹ ਗੁਰੂ-ਦਰ-ਗੁਰੂ ਹੁੰਦੇ ਹੋਏ ਗੁਰੂ ਅਰਜੁਨ ਦੇਵ ਤੱਕ ਆਇਆ।[2] ਇਸ ਤਰ੍ਹਾਂ ਇਹ ਅਨੋਖਾ ਸੰਪਾਦਿਤ ਗ੍ਰੰਥ ਹੈ ਜਿਸ ਦੇ ਤੁੱਲ ਸਾਰੇ ਹਿੰਦ-ਉਪਮਹਾਦੀਪ ਵਿੱਚ ਹੋਰ ਕੋਈ ਗ੍ਰੰਥ ਨਹੀਂ ਹੈ। ਸਮੇਂ, ਸਥਾਨ ਅਤੇ ਮੁੱਲਵੰਤਾ ਪੱਖੋਂ ਇਹ ਲਾਸਾਨੀ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ 1704 ਤੋਂ 1706 ਦੌਰਾਨ ਹੋਰ ਪਵਿੱਤਰ ਬਾਣੀ ਇਸ ਵਿੱਚ ਸ਼ਾਮਲ ਕਰ ਲਈ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਇਸ ਆਦਿ ਗ੍ਰੰਥ ਨੂੰ ਦੇ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗੰਥ ਸਾਹਿਬ ਹੋ ਗਿਆ।[3] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।[4] ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।[5]