India Languages, asked by ishitmittal03, 5 days ago

80 ਤੋਂ 100 ਸ਼ਬਦਾਂ ਦਾ ਪੰਜਾਬੀ ਵਿੱਚ ਪ੍ਰਦੂਸ਼ਣ ਬਾਰੇ ਪੈਰਾ

Answers

Answered by gillakhil78
1

Answer:

ਪ੍ਰਦੂਸ਼ਣ ਤੇ ਲੇਖ

ਪ੍ਰਦੂਸ਼ਣ ਤੋਂ ਭਾਵ ਹੈ ਸਾਡੇ ਵਾਤਾਵਰਨ ਦਾ ਦੋਸ਼ਪੂਰਨ ਹੋਣਾ ਮਨੁੱਖੀ ਸੱਭਿਅਤਾ ਅਤੇ ਬਨਸਪਤੀ ਦੀ ਹੋਂਦ ਨੂੰ ਪ੍ਰਦੂਸ਼ਣ ਨੇ ਖ਼ਤਰੇ ਵਿੱਚ ਪਾ ਦਿੱਤਾ ਹੈ | ਪ੍ਰਦੂਸ਼ਣ ਵਾਤਾਵਰਣ ਦਾ ਸਭ ਤੋਂ ਵੱਡਾ ਮਸਲਾ ਹੈ । ਪ੍ਰਦੂਸ਼ਣ ਦਾ ਅਰਥ ਹੈ ਅਸ਼ੁੱਧਤਾ |

ਹੁਣ ਦੁਨੀਆਂ ਦੀ ਆਬਾਦੀ ਪਹਿਲੇ ਨਾਲੋਂ ਬਹੁਤ ਵੱਧ ਹੈ | ਆਬਾਦੀ ਦਾ ਵਾਧਾ ਪ੍ਰਦੂਸ਼ਣ ਨੂੰ ਜਨਮ ਦਿੰਦਾ ਹੈ | ਮਨੁੱਖ ਦੀਆਂ ਵੱਖੋ ਵੱਖਰੀਆਂ ਗਤੀਵਿਧੀਆਂ ਵੱਖ ਵੱਖ ਪ੍ਰਕਾਰ ਦੇ ਪ੍ਰਦੂਸ਼ਣ ਦਾ ਕਾਰਨ ਬਣਦੀਆ ਹਨ |

ਹਵਾ, ਪਾਣੀ, ਮਿੱਟੀ, ਭੋਜਨ ਅਤੇ ਲੁੜੀਂਦੀਆਂ ਊਰਜਾਵਾਂ ਆਦਿ ਸਭ ਕੁਝ ਦੂਸ਼ਿਤ ਹੁੰਦਾ ਜਾ ਰਿਹਾ ਹੈ | ਪ੍ਰਦੂਸ਼ਣ ਦੀਆਂ ਮੁੱਖ ਚਾਰ ਕਿਸਮਾਂ ਹੇਠ ਲਿਖੀਆਂ ਹਨ –

ਜਲ ਪ੍ਰਦੂਸ਼ਣ

ਹਵਾ ਪ੍ਰਦੂਸ਼ਣ

ਮਿੱਟੀ ਪ੍ਰਦੂਸ਼ਣ

ਸ਼ੋਰ ਪ੍ਰਦੂਸ਼ਣ

ਜਲ ਪ੍ਰਦੂਸ਼ਣ : ਪਾਣੀ ਮਨੁੱਖ ਲਈ ਬਹੁਤ ਜ਼ਰੂਰੀ ਹੈ | ਮਨੁੱਖ ਆਪਣੇ ਆਪ ਨੂੰ ਅਤੇ ਆਪਣੇ ਕੱਪੜੇ ਪਾਣੀ ਨਾਲ ਧੋਦਾ ਹੈ | ਜਿਸ ਨਾਲ ਪਾਣੀ ਗੰਦਾ ਹੋ ਜਾਂਦਾ ਹੈ | ਆਦਮੀ ਦੀਆਂ ਬਣਾਈਆਂ ਫੈਕਟਰੀਆਂ ਵੀ ਪਾਣੀ ਨੂੰ ਗੰਦਾ ਕਰਦੀਆਂ ਹਨ |

ਇਹ ਸਾਰਾ ਪਾਣੀ ਨਦੀਆ ਅਤੇ ਦਰਿਆਵਾਂ ਨੂੰ ਪ੍ਰਦੂਸ਼ਤ ਕਰਦਾ ਹੈ | ਸਮੁੰਦਰ ਦੀਆਂ ਕਿਸ਼ਤੀਆਂ ਤੋਂ ਤੇਲ ਦਾ ਪ੍ਰਵਾਹ ਪਾਣੀ ਦੇ ਪ੍ਰਦੂਸ਼ਣ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ, ਕਿਉਂਕਿ ਇਹ ਨਾ ਸਿਰਫ ਮੱਛੀਆਂ ਲਈ ਹੈ ਬਲਕਿ ਸਮੁੰਦਰ ਦੇ ਪੌਦਿਆਂ ਲਈ ਵੀ ਨੁਕਸਾਨਦੇਹ ਹੈ, ਜੋ ਸਮੁੰਦਰ ਵਿਚ ਆਕਸੀਜਨ ਦੇ ਸਰੋਤ ਹਨ

Explanation:

mark as brain least

and fo-ll-ow me

give thanks

Similar questions