9) ਮਨੁੱਖ ਵਿਚ ਸੂਏ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ??
Answers
Answered by
3
ਪਿਆਰੇ ਬੱਚਿਓ, ਹਰੇਕ ਮਨੁੱਖ ਦੇ ਮੂੰਹ ਵਿਚ ਦੰਦ ਹੁੰਦੇ ਹਨ। ਇਹ ਦੰਦ ਭੋਜਨ ਨੂੰ ਚਬਾਉਣ ਵਿਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਜਨਮ ਦੇ ਕੁਝ ਮਹੀਨਿਆਂ ਬਾਅਦ ਬੱਚੇ ਦੇ ਮੂੰਹ ਵਿਚ 20 ਦੰਦ ਨਿਕਲਦੇ ਹਨ, ਜਿਨ੍ਹਾਂ ਨੂੰ ਅਸੀਂ ‘ਦੁੱਧ-ਦੰਦ’ ਕਹਿੰਦੇ ਹਾਂ। ਇਹ ਦੰਦ ਬਿਲਕੁਲ ਅਸਥਾਈ ਹੁੰਦੇ ਹਨ। ਇਨ੍ਹਾਂ ਦੰਦਾਂ ਦੀ ਉਮਰ ਕੋਈ 6 ਸਾਲ ਤੱਕ ਹੀ ਹੁੰਦੀ ਹੈ। ਇਸ ਤੋਂ ਬਾਅਦ ਇਹ ਦੰਦ ਆਪਣੇ-ਆਪ ਹੀ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਫਿਰ ਸਥਾਈ ਦੰਦ ਉੱਗਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ 32 ਹੁੰਦੀ ਹੈ। ਇਨ੍ਹਾਂ ਦੰਦਾਂ ਵਿਚ 4 ਕੈਂਚੀਆਂ ਵਰਗੇ, 2 ਨੁਕੀਲੇ, 4 ਸੂਏ ਅਤੇ 6 ਦਾੜ੍ਹਾਂ ਹੁੰਦੀਆਂ ਹਨ, ਜੋ ਕਿ ਉਪਰਲੇ ਜਬਾੜੇ ਅਤੇ ਥੱਲੇ ਵਾਲੇ ਜਬਾੜੇ ਵਿਚ ਹੁੰਦੇ ਹਨ। ਕੁੱਲ ਮਿਲਾ ਕੇ 32 ਦੰਦ (16 ਉੱਪਰ ਅਤੇ 16 ਥੱਲੇ) ਹੁੰਦੇ ਹਨ। ਕੈਂਚੀਨੁਮਾ ਦੰਦਾਂ ਦੇ ਸਿਰੇ ਚੌੜੇ ਅਤੇ ਚਾਕੂ ਵਾਂਗ ਤਿੱਖੇ ਹੁੰਦੇ ਹਨ, ਨੁਕੀਲੇ ਦੰਦਾਂ ਦੇ ਸਿਰੇ ਤਿੱਖੀ ਨੋਕ ਦੀ ਤਰ੍ਹਾਂ, ਸੂਏ ਦੰਦ ਦੇ ਸਿਰੇ ਚਪਟੇ ਅਤੇ ਦਾੜ੍ਹਾਂ ਦੇ ਸਿਰੇ ਉਬੜ-ਖਾਬੜ ਹੁੰਦੇ ਹਨ।
Similar questions