A paragraph on Guru Nanak Dev Ji in Punjabi Only correct answer otherwise I will report your answer
Answers
Answer:
ਨਾਨਕ ਸਾਹਿਬ ਦਾ ਜਨਮ - Guru Nanak Dev ji ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦਾ ਸੰਬੰਧ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੀ। ਉਹ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਹਾਕਮ ਸਨ।ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹ ਬਹੁਤ ਹੀ ਸਰਲ ਤੇ ਕੋਮਲ ਸੁਭਾਅ ਦੇ ਸਨ। ਗੁਰੂ ਨਾਨਕ ਜੀ ਦੇ ਨਾਮ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ ਹਨ। ਕੁਝ ਵਿਚਾਰਾਂ ਅਨੁਸਾਰ ਉਹਨਾਂ ਦਾ ਜਨਮ ਨਨਕਾਣੇ ਘਰ ਹੋਣ ਕਾਰਨ ਉਹਨਾ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ਕੁਝ ਅਨੁਸਾਰ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਇਸ ਲਈ ਉਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਗਿਆ। (Guru Nanak Dev Ji essay in Punjabi)
ਗੁਰੂ ਨਾਨਕ ਦੇਵ ਜੀ ਦਾ ਬਚਪਨ ਤੇ ਸਿੱਖਿਆ - Shri Guru Nanak Dev ji ਸ਼ੁਰੂ ਤੋ ਹੀ ਬਹੁਤ ਵਿੱਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਘਰੋਂ ਕੱਪੜਾ ਤੇ ਅੰਨ ਲਿਆ ਕੇ ਗਰੀਬਾ ਵਿਚ ਵੰਡ ਦਿਦੇ ਸਨ। ਉਹਨਾ ਵਿਚ ਬੱਚਿਆਂ ਵਾਲਿਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ, ਸਗੋ ਰੱਬ ਦੀ ਪ੍ਰਾਪਤੀ ਦੀਆ ਭਿੰਨ- ਭਿੰਨ ਖੇਡਾ ਉਹਨਾਂ ਜਰੂਰ ਖੇਡੀਆ ਅਤੇ ਬੱਚਿਆਂ ਨੂੰ ਸਿਖਾਉਣੀਆ ਸ਼ੁਰੂ ਕਰ ਦਿਤੀਆਂ ਸਨ। ਗੁਰੂ ਜੀ ਜਦੋਂ ਸੱਤ ਸਾਲ ਦੇ ਹੋਏ ਤਾ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਹਿੰਦੀ ਪੜ੍ਹਨ ਲਈ ਗੋਪਾਲ ਪੰਡਿਤ ਕੋਲ ਭੇਜਿਆ। ਫਿਰ ਪੰਡਿਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ। ਉਹ ਅਕਸਰ ਆਪਣੇ ਉਸਤਾਦ ਨਾਲ ਪ੍ਰਮਾਤਮਾ ਬਾਰੇ ਡੂੰਘੀਆ ਵਿਚਾਰਾਂ ਕਰਦੇ ਸਨ। ਫ਼ਾਰਸੀ ਪੜ੍ਹਨ ਲਈ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਜਾਂ ਰੁਕਨਦੀਨ ਪਾਸ ਭੇਜਿਆ। ਇਹਨਾਂ ਅਧਿਆਪਕਾ ਨੂੰ ਉਹਨਾ ਨੇ ਆਪਣੇ ਅਧਿਆਤਮਕ ਗਿਆਨ ਤੇ ਝੁਕਾਅ ਨਾਲ ਬਹੁਤ ਪ੍ਰਭਾਵਿਤ ਕੀਤਾ। (Essay on Guru Nanak Dev in Punjabi)
“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ
ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ
ਜਨੇਉ ਪਾਉਣਾ - ਜਿਸ ਸਮੇਂ Shri Guru Nanak Dev ji 9 ਸਾਲਾਂ ਦੇ ਹੋਏ ਤਾਂ ਪੁਰਾਣੀਆਂ ਰੀਤੀਆਂ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਨੇ ਜਨੇਊ ਪਾਊਣਾ ਚਾਹਿਆ। ਇਸ ਲਈ ਉਹਨਾਂ ਨੇ ਪੰਡਿਤ ਹਰਦਿਆਲ ਨੂੰ ਘਰ ਬੁਲਾਇਆ, ਕੁੱਝ ਮੁਢੱਲੀਆਂ ਰਸਮਾਂ ਪਿੱਛੋਂ ਪੰਡਿਤ ਜੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਇਸ ਜਨੇਉ ਪਾਉਣ ਨਾਲ ਕਿਹੜੀ ਪਦਵੀ ਮਿਲਦੀ ਹੈ, ਇਸ ਨੂੰ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਧਾ ਹੁੰਦਾ ਹੈ ਤਾਂ ਪੰਡਿਤ ਨੇ ਜਵਾਬ ਦਿੱਤਾ ਕਿ ਇਸ ਨੂੰ ਪਾਉਣ ਨਾਲ ਆਤਮਕ ਜਨਮ ਹੁੰਦਾ ਹੈ, ਰੀਤੀ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਮਿਲਦੀ ਹੈ, ਇਸ ਨੂੰ ਪਾਏ ਬਿਨਾਂ ਖਤ੍ਰੀ ਅਤੇ ਬ੍ਰਾਹਮਣ ਅਪਵਿੱਤਰ ਰਹਿਦੇ ਹਨ, ਜਿਸ ਕਾਰਨ ਉਹ ਧਰਮ ਦੇ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰਨ ਦਾ ਹੱਕ ਵੀ ਨਹੀਂ ਰਖਦੇ । ਇਹ ਸੁਣ ਕੇ ਉਹਨਾਂ ਨੇ ਜਨੇਉ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਸਭ ਇਕੱਠੇ ਹੋਏ ਲੋਕਾ ਨੂੰ ਉਹਨਾਂ ਨੇ ਆਖਿਆ ਕਿ ਜਨੇਊ ਦੀ ਰਸਮ ਕੇਵਲ ਢੋਂਗ ਅਤੇ ਅਡੰਬਰ ਹੈ। ਉਹਨਾਂ ਦੱਸਿਆ ਕਿ ਉਹ ਅਜਿਹਾ ਜਨੇਉ ਪਾਉਣਾ ਚਾਹੁੰਦੇ ਹਨ ਜੋ ਦਇਆ, ਸੰਤੋਖ, ਜਤਿ, ਸਤਿ ਦਾ ਬਨਿਆ ਹੋਵੇ। ਜਿਹੜਾ ਨਾ ਤਾਂ ਜਲੇ ਤੇ ਨਾ ਹੀ ਕਦੇ ਮੈਲਾ ਹੋਵੈ।