a punjabi poem 8 to 10 lines
Answers
Answer:
. ਚੰਨ ਨਾਲ ਦੌੜ
ਇਕ ਦਿਨ ਥੋੜ੍ਹੀ ਰਾਤ ਗਈ ਤੇ ਮੈਂ ਉਪਰ ਵੱਲ ਤੱਕਿਆ
ਚੰਨ ਚਮਕਦਾ ਵੇਖ ਕੇ ਮੈਨੂੰ ਜੋਰ ਜੋਰ ਦੀ ਹੱਸਿਆ ।
ਮੈਂ ਉਸ ਵੱਲ ਤੱਕਾਂ ਤੇ ਖੁਸ਼ ਹੋਵਾਂ ਉਹ ਵੀ ਖੁਸ਼ ਖੁਸ਼ ਦਿੱਸੇ
ਮੇਰੇ ਤੋਂ ਵੀ ਬਹੁਤੀ ਖੁਸ਼ੀ ਜਾਪਦੀ ਆਈ ਉਸਦੇ ਹਿੱਸੇ
ਮੈਂ ਤੁਰਾਂ ਤੇ ਉਪਰ ਚੰਨ ਵੀ ਨਾਲ ਨਾਲ ਮੇਰੇ ਟੁਰਦਾ
ਮੈਂ ਰੁਕ ਵੇਖਾਂ ਜਾਂ ਉਸ ਵੰਨੇ ਉਸੇ ਵੇਲੇ ਉਹ ਰੁਕਦਾ
ਮੇਰੇ ਮਨ ਆਈ ਕਿਉਂ ਨਾ ਇਸ ਨਾਲ ਦੌੜ ਲਗਾਵਾਂ
ਇਹ ਤੇ ਬਹੁਤ ਹੀ ਹੌਲੀ ਤੁਰਦਾ ਇਹਨੂੰ ਹੁਣੇ ਹਰਾਵਾਂ
ਵਿਹੜੇ ਵਿਚ ਮੈਂ ਸ਼ੂਟ ਵੱਲ ਲਈ ਉਹ ਵੀ ਭੱਜੀਂ ਜਾਵੇ
ਥੋੜ੍ਹੇ ਚਿਰ ਨੂੰ ਮੈਂ ਤਾਂ ਥੱਕੀ ਪਰ ਉਹ ਹੱਸੀਂ ਜਾਵੇ
ਮੈਂ ਦਾਦੀ ਮਾਂ ਕੋਲ ਗਈ ਤੇ ਉਹਨੂੰ ਇਹ ਗੱਲ ਦੱਸੀ
ਮੈਨੂੰ ਕੋਈ ਸਮਝ ਪਈ ਨਾ ਉਹ ਕਿਉਂ ਅੱਗੋਂ ਹੱਸੀ ?
Answer- ਸਾਫ਼ ਵਾਤਾਵਰਨ
ਵਾਤਾਵਰਨ ਦੀ ਸੰਭਾਲ ਹੈ ਸਾਡੇ ਲਈ ਬਹੁੁਤ ਜ਼ਰੂਰੀ,
ਇਸ ਤੋਂ ਬਿਨਾਂ ਹੈੈ ਮਨੁੁੱਖ ਦੀ ਜ਼ਿੰਦਗੀ ਅਧੂਰੀ।
ਇਸ ਤੋਂ ਮਿਲਦੇ ਕਈ ਉਪਹਾਰ,
ਜਿਵੇਂ ਸਾਫ਼ ਹਵਾ,ਹੀਰੇ-ਮੋਤੀ ਤੇ ਜਵਾਰ।
ਰੁੱਖ,ਬੂਟੇ ਹਨ ਸਾਡੇ ਲਈ ਬਹੁਤ ਚੰਗੇ,ਹੁਨ ਸਮਝ ਲਓ,
ਮੈਂ ਤਾਂ ਕਹਿੰਦੀ ਹਾਂ, ਇਨ੍ਹਾਂ ਨੂੰ ਵੱਧ ਤੋਂ ਵੱਧ ਲਗਾਓ,
ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖੋ,
ਕਿਉਂਕਿ ਸਵੱਛ ਭਾਰਤ ਹੀ ਸੁੰਦਰ ਭਾਰਤ ਹੋਵੇਗਾ।।