about milkha Singh in punjabi 2-5 paragraph
Answers
Answer:
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।[1] 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕਲੇ ਅਥਲੀਟ ਸਨ ਜਿਹਨਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ "ਪਦਮ ਸ੍ਰੀ" ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
1960 ਦੇ ਓਲਿੰਪਿਕ ਖੇਡਾਂ ਦੀ 400 ਮੀਟਰ ਦੌੜ, ਜਿਸ ਵਿਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ, ਮਿਲਖਾ ਸਿੰਘ ਦੇ ਯਾਦਗਾਰੀ ਦੌੜ੍ਹਾਂ ਵਿੱਚੋ ਇੱਕ ਸੀ। ਪਹਿਲੇ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ,ਪਰ ਆਖ਼ਿਰੀ 200 ਮੀਟਰ ਵਿਚ ਬਾਕੀ ਪ੍ਰਤੀਯੋਗੀ ਉਹਨਾਂ ਤੋਂ ਅੱਗੇ ਲੰਘ ਗਏ। ਉਸ ਦੌੜ ਵਿਚ ਬਹੁਤ ਰਿਕਾਰਡ ਟੁੱਟੇ, ਜਿਸ ਵਿਚ ਅਮਰੀਕੀ ਅਥਲੀਟ ਓਟਿਸ ਡੇਵਿਸ ਜਰਮਨ ਅਥਲੀਟ ਕਾਰਲ ਕੌਫਮੰਨ ਤੋਂ 1 ਸੈਕੰਡ ਦੇ ਸੋਮੇਂ ਹਿੱਸੇ (1/100) ਦੇ ਸਮੇਂ ਨਾਲ ਜੇਤੂ ਰਿਹਾ। ਮਿਲਖਾ ਸਿੰਘ ਉਸ ਦੌੜ ਵਿਚ 45.73 ਦੇ ਸਮੇ ਨਾਲ ਚੌਥੇ ਨੰਬਰ ਤੇ ਰਹੇ, ਜੋ ਕੇ 41 ਸਾਲ ਤੱਕ ਨੈਸ਼ਨਲ ਰਿਕਾਰਡ ਰਿਹਾ।
ਰਾਕੇਸ਼ ਮਹਿਰਾ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਭਾਗ ਬਣਾਈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ।[2]
ਸ਼ੁਰੂਆਤੀ ਜ਼ਿੰਦਗੀ ਸੋਧੋ
ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਅਨੁਸਾਰ 20 ਨਵੰਬਰ 1929 ਨੂੰ ਗੋਵਿੰਦਪੁਰਾ ਵਿਖੇ ਸਿੱਖ ਰਾਠੌਰ ਰਾਜਪੂਤ ਘਰ ਵਿਚ ਹੋਇਆ। ਕੁਝ ਰਿਕਾਰਡ ਜਨਮ ਮਿਤੀ 17 ਅਕਤੂਬਰ 1935 ਅਤੇ ਕੁਝ 20 ਨਵੰਬਰ 1935 ਦੱਸਦੇ ਹਨ। ਗੋਵਿੰਦਪੁਰਾ ਮੁਜ਼ੱਫਰਗੜ੍ਹ (ਪੁਰਾਣਾ ਪੰਜਾਬ ਹੁਣ ਜ਼ਿਲਾ ਮੁਜ਼ੱਫਰਗੜ੍ਹ ਪਾਕਿਸਤਾਨ) ਤੋਂ 10 ਕੁ ਕਿਲੋਮੀਟਰ ਦੂਰ ਹੈ। ਮਿਲਖਾ ਸਿੰਘ ਆਪਣੇ 15 ਭੈਣ ਭਰਾਵਾਂ ਵਿੱਚੋ ਇੱਕ ਸੀ, ਜਿਹਨਾਂ ਵਿੱਚੋ 8 ਵੰਡ ਤੋਂ ਪਹਿਲਾ ਹੀ ਮਰ ਗਏ ਸਨ। 1947 ਦੀ ਵੰਡ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ, ਇੱਕ ਭਰਾ ਤੇ ਦੋ ਭੈਣਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ।