All information about
ਲਾਂਗ ਅਤੇ ਪੈਰੋਲ
Answers
Answered by
0
ਲਾਂਗ ਅਤੇ ਪੈਰੋਲ ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਫਰਦੀਨਾ ਦ ਸੌਸਿਊਰ ਦੁਆਰਾ ਪੇਸ਼ ਕੀਤੇ ਗਏ ਸੰਕਲਪ ਹਨ। ਲਾਂਗ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ, ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਕਤ ਹੁੰਦਾ ਹੈ। ਲਾਂਗ ਵਿੱਚ ਭਾਸ਼ਾ ਦੇ ਅਸੂਲ ਸ਼ਾਮਲ ਹਨ, ਜਿਹਨਾਂ ਦੇ ਬਿਨਾ ਦਾ ਕੋਈ ਅਰਥਪੂਰਨ ਉਚਾਰ, "ਪੈਰੋਲ", ਸੰਭਵ ਨਹੀਂ ਹੋਵੇਗਾ। ਪੈਰੋਲ, ਲਾਂਗ ਦੀ ਵਰਤੋਂ ਦੇ ਠੋਸ ਕਾਰਜਾਂ ਨੂੰ ਕਿਹਾ ਜਾਂਦਾ ਹੈ। ਇਹ ਇੱਕ ਭਾਸ਼ਾਈ ਕਰਤਾ ਦੇ ਭਾਸ਼ਣ ਕਾਰਜਾਂ ਦੀ ਇੱਕ ਲੜੀ ਦੇ ਰੂਪ ਵਿੱਚ ਭਾਸ਼ਾ ਦਾ ਵਿਅਕਤੀਗਤ ਨਿੱਜੀ ਵਰਤਾਰਾ ਹੁੰਦਾ ਹੈ|
Similar questions