ਖਾਣ ਪੀਣ ਦੀਆਂ ਵਸਤਾਂ ਵਿਚ ਵੱਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂ ਪੱਤਰ ਲਿਖੋ application
Answers
Answer:
mark me brainlinest plzzzzz
Explanation:
ਪੰਜਾਬ ’ਚ ਖਾਣ ਵਾਲੀਆਂ ਮਿਲਾਵਟੀ ਵਸਤਾਂ ਦੀ ਵਿਕਰੀ ਜ਼ੋਰਾਂ ’ਤੇ ਹੈ। ਤਿਉਹਾਰਾਂ ਦੇ ਦਿਨਾਂ ’ਚ ਹੁਣ ਇਹ ਹੋਰ ਵਧ ਗਈ ਹੈ। ਜਿਸ ਤਰ੍ਹਾਂ ਧੜੱਲੇ ਨਾਲ ਇਹ ਗੋਰਖਧੰਦਾ ਚੱਲ ਰਿਹਾ ਹੈ ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਇਸ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ। ਬਾਜ਼ਾਰ ’ਚੋਂ ਖਰੀਦੀ ਜਾਣ ਵਾਲੀਆਂ ਬਹੁਤੀਆਂ ਵਸਤੂਆਂ ਮਿਲਾਵਟੀ ਮਿਲ ਰਹੀਆਂ ਹਨ। ਇਸ ਦਾ ਸਿੱਧਾ ਅਸਰ ਮਨੁੱਖੀ ਸਿਹਤ ’ਤੇ ਹੋ ਰਿਹਾ ਹੈ ਅਤੇ ਲੋਕ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਬੰਧਤ ਵਿਭਾਗਾਂ ਦੀਆਂ ਰਿਪੋਰਟਾਂ ’ਚ ਵੀ ਮਸਾਲਿਆਂ ਤੋਂ ਲੈ ਕੇ ਦੇਸੀ ਘਿਉ ਤੱਕ ਹਰ ਵਸਤੂ ’ਚ ਮਿਲਾਵਟਖੋਰੀ ਦਾ ਖੁਲਾਸਾ ਹੋਇਆ ਹੈ। ਵਿਭਾਗ ਨੇ ਪਿਛਲੇ ਸਮੇਂ ’ਚ ਮਿਲਾਵਟਖੋਰਾਂ ਨੂੰ ਜੇਲ੍ਹ ਦੀ ਹਵਾ ਖਵਾਉਣ ਲਈ ਚਾਰਾਜੋਈ ਵੀ ਕੀਤੀ ਪਰ ਇਹ ਵੀ ਅੱਖਾਂ ਪੂੰਝਣ ਲਈ ਹੀ ਸੀ ਕਿਉਂਕਿ ਇਸ ਦੇ ਸਾਰਥਕ ਸਿੱਟੇ ਸਾਹਮਣੇ ਨਹੀਂ ਆ ਸਕੇ। ਇਸ ਬਾਰੇ ਘੋਖ ਕਰਨ ’ਤੇ ਪਤਾ ਲੱਗਿਆ ਕਿ ਮਿਲਾਵਟਖੋਰੀ ਪ੍ਰਮੁੱਖ ਤੌਰ ’ਤੇ ਦੋ ਤਰ੍ਹਾਂ ਦੀ ਹੋ ਰਹੀ ਹੈ। ਪਹਿਲੀ ਨਾਮੀਂ ਕੰਪਨੀਆਂ ਦੇ ਨਾਂ ’ਤੇ ਡੁਪਲੀਕੇਟ ਤੇ ਘਟੀਆ ਮਿਲਾਵਟੀ ਵਸਤਾਂ ਬਾਜ਼ਾਰ ’ਚ ਆਉਂਦੀਆਂ ਹਨ। ਦੂਜੀ ਕਈ ਨਾਮੀਂ ਵਪਾਰੀ ਤੇ ਦੁਕਾਨਦਾਰ ਆਪਣੇ ਪੱਧਰ ’ਤੇ ਮਸਾਲਿਆਂ, ਘਿਉ, ਦੁੱਧ ਆਦਿ ’ਚ ਮਿਲਾਵਟ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਸਾਲਿਆਂ ’ਚ ਅਜਿਹੀਆਂ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ ਜਿਸ ਦਾ ਪਤਾ ਲੱਗਣ ’ਤੇ ਲੋਕ ਇਨ੍ਹਾਂ ਨੂੰ ਖਾਣਾ ਵੀ ਛੱਡ ਸਕਦੇ ਹਨ। ਹਲਦੀ ’ਚ ਚੌਲਾਂ ਦਾ ਪਾਊਡਰ ਤੇ ਰੰਗ ਮਿਲਾਇਆ ਜਾਂਦਾ ਹੈ। ਮਿਰਚਾਂ ’ਚ ਵੀ ਇਸੇ ਤਰ੍ਹਾਂ ਦੀ ਮਿਲਾਵਟਖੋਰੀ ਜ਼ੋਰਾਂ ’ਤੇ ਹੋ ਰਹੀ ਹੈ। ਸਰ੍ਹੋਂ ਦੇ ਤੇਲ ਤੇ ਖਾਣ ਪਕਾਉਣ ਵਾਲੇ ਚੰਗੀ ਕੁਆਲਟੀ ਦੇ ਤੇਲ ’ਚ ਵੀ ਵਾਧੂ ਮੁਨਾਫਾ ਕਮਾਉਣ ਲਈ ਸਸਤੇ ਤੇਲ ਮਿਲਾਏ ਜਾਂਦੇ ਹਨ। ਲੋਕ ਦੇਸੀ ਘਿਉ ਦੀ ਵਰਤੋਂ ਚੰਗੀ ਸਿਹਤ ਲਈ ਕਰਦੇ ਹਨ ਪਰ ਇਹ ਉਲਟਾ ਸਿਹਤ ਲਈ ਮਾਰੂ ਸਾਬਤ ਹੁੰਦਾ ਹੈ ਕਿਉਂਕਿ ਮਿਲਾਵਟਖੋਰ ਦੇਸੀ ਘਿਉ ’ਚ ਹਾਈਡ੍ਰੋਜਨੇਟਿਡ ਆਇਲ ਦੀ ਵਰਤੋਂ ਕਰਦੇ ਹਨ। ਦੇਸੀ ਘਿਉ ਦੀ ਖੁਸ਼ਬੂ ਕਾਇਮ ਰੱਖਣ ਲਈ ਇਕ ਖਾਸ ਕਿਸਮ ਦਾ ਫਲੇਵਰ ਪਾਇਆ ਜਾਂਦਾ ਹੈ ਜਿਸ ਕਰਕੇ ਆਮ ਗਾਹਕ ਤਾਂ ਦੇਸੀ ਘਿਉ ਦੀ ਖੁਸ਼ਬੂ ਸੁੰਘ ਕੇ ਹੀ ਇਸ ਨੂੰ ਖਰੀਦ ਲੈਂਦਾ ਹੈ। ਮਿਲਾਵਟੀ ਦੁੱਧ ਦਾ ਧੰਦਾ ਹਰ ਸ਼ਹਿਰ, ਪਿੰਡ-ਪਿੰਡ ਵਿੱਚ ਹੋ ਰਿਹਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਦਿਨ ਦੀ ਸ਼ੁਰੂਆਤ ਦੁੱਧ ਨਾਲ ਹੀ ਹੁੰਦੀ ਹੈ ਪਰ ਮਿਲਾਵਟਖੋਰ ਕਿਸੇ ’ਤੇ ਤਰਸ ਨਹੀਂ ਖਾਂਦੇ। ਦੁੱਧ ’ਚ ਰਿਫਾਇੰਡ, ਕਾਰਬੋਨੇਟ, ਬਾਈਕਾਰਬੋਨੇਟ, ਯੂਰੀਆ, ਸੋਇਆ ਪਾਊਡਰ, ਮਾਲਟੋਡੈਕਸਟੀਨ, ਸ਼ੁਕਰੋਜ, ਸ਼ੂਗਰ ਤੇ ਨਮਕ ਆਦਿ ਦੀ ਵਰਤੋਂ ਕਰਨ ਦੀਆਂ ਰਿਪੋਰਟਾਂ ਹਨ। ਐਲੂਮੀਨੀਅਮ ਦੇ ਸਰੀਰ ’ਚ ਜਾਣ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ ਜਿਸ ਨੂੰ ਭਾਂਪਦਿਆਂ ਪੰਜਾਬ ਦੇ ਕਈ ਸਕੂਲਾਂ ਨੇ ਐਲੂਮੀਨੀਅਮ ਰੋਲ ’ਚ ਬੱਚਿਆਂ ਦੇ ਖਾਣਾ ਲਿਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਮਿਲਾਵਟਖੋਰੀ ਨਾਲ ਮੁਨਾਫਾ ਕਮਾਉਣ ’ਚ ਲੱਗੇ ਲੋਕ ਬਰਫੀ ਤੇ ਹੋਰਨਾਂ ਮਠਿਆਈਆਂ ’ਤੇ ਚਾਂਦੀ ਦੀ ਪਰਤ ਦੀ ਥਾਂ ਐਲੂਮੀਨੀਅਮ ਦੀਆਂ ਪਰਤਾਂ ਹੀ ਲਗਾ ਰਹੇ ਹਨ। ਵਿਭਾਗੀ ਸੂਤਰਾਂ ਅਨੁਸਾਰ ਦੇਸੀ ਘਿਉ, ਸਰ੍ਹੋਂ ਦੇ ਤੇਲ, ਖਾਣਾ ਪਕਾਉਣ ਵਾਲੇ ਤੇਲ, ਦੁੱਧ, ਮਿਰਚ, ਹਲਦੀ, ਦਾਲਾਂ, ਜੀਰਾ, ਬਰਫੀ ਆਦਿ ਦੇ ਸੈਂਪਲ ਪ੍ਰਯੋਗਸ਼ਾਲਾ ’ਚ ਲਗਾਤਾਰ ਫੇਲ੍ਹ ਹੋ ਰਹੇ ਹਨ। ਬੀਤੇ ਸਾਲਾਂ ’ਚ ਪੰਜ ਹਜ਼ਾਰ ਤੋਂ ਵਧੇਰੇ ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ ਬਹੁਤੇ ਫੇਲ੍ਹ ਹੋਏ ਅਤੇ ਕਈਆਂ ’ਚ ਮਨੁੱਖੀ ਸਰੀਰ ਲਈ ਬੇਹੱਦ ਖਤਰਨਾਕ ਤੱਤ ਪਾਏ ਗਏ। ਇਸੇ ਦੌਰਾਨ ਡਾ. ਬਲਰਾਜ ਸਿੰਘ ਅਤੇ ਡਾ. ਸੁਖਦੇਵ ਸਿੰਘ ਰੂਮੀ ਨੇ ਕਿਹਾ ਕਿ ਖਾਣ ਵਾਲੀ ਹਰ ਚੀਜ਼ ’ਚ ਮਿਲਾਵਟਖੋਰੀ ਕਾਫ਼ੀ ਵੱਧ ਗੲੀ ਹੈ। ਮਿਲਾਵਟਖੋਰੀ ਦਾ ਕੋੲੀ ਗੰਭੀਰ ਮਾਮਲਾ ਧਿਆਨ ਵਿੱਚ ਨਹੀਂ ਆਇਆ: ਜਿਆਣੀ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਸੀ ਕਿ ਹਾਲੇ ਤੱਕ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਆਇਆ। ਉਨ੍ਹਾਂ ਨਾਲ ਹੀ ਕਿਹਾ ਕਿ ਵਿਭਾਗ ਵੱਲੋਂ ਮਿਲਾਵਟਖੋਰੀ ਖ਼ਿਲਾਫ਼ ਰੂਟੀਨ ਚੈਕਿੰਗ ਜਾਰੀ ਹੈ।