CBSE BOARD X, asked by piyushmittal218, 2 months ago

ਕਦੇ ਨਹੀਂ , ਇੰਜ are which type of ਕਿਰੀਆ ਵਿਸ਼ੇਸ਼ਣ ?

Answers

Answered by IIQUEENll
1

Explanation:

ਕਿਰਿਆ ਵਿਸ਼ੇਸ਼ਣ /Adverb

ਕਿਰਿਆ ਵਿਸ਼ੇਸ਼ਣ :- ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪਰਗਟ ਕਰੇ, ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ, ਜਿਵੇਂ: ਤੇਜ਼ ਚੱਲ, ਬਹੁਤ ਸਜ਼ਾ ਦਿੱਤੀ, ਵਿੱਚ ' ਚੱਲ ' ਅਤੇ ' ਦਿੱਤੀ ', ਦੋਨੋਂ ਕਿਰਿਆਵਾਂ ਹਨ ਅਤੇ ‘ ਤੇਜ਼ ‘ , ਅਤੇ ‘ ਬਹੁਤ ' ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਚੋਰ ਨੂੰ ਚੋਰੀ ਕਰਨ ਦੀ ਬਹੁਤ ਸਜ਼ਾ ਦਿੱਤੀ ਗਈ ਹੈ। ਇਥੇ ਚੋਰ , ਚੋਰੀ ਅਤੇ ਸਜ਼ਾ ਨਾਂਵ ਹਨ, ਚੋਰੀ ਕਰਨੀ ਅਤੇ ਸਜ਼ਾ ਦਿੱਤੀ ਕਿਰਿਆਵਾਂ ਹਨ ਹੈ। ' ਬਹੁਤ ', ਸਜ਼ਾ ਦਾ ਵਿਸ਼ੇਸ਼ਣ ਹੈ। ਇਸ ਲਈ ਇਹ ਕਿਰਿਆ ਵਿਸ਼ੇਸ਼ਣ ਹੈ।

ਦੇਰ ਹੋ ਰਹੀ ਹੈ, ਇਸ ਲਈ ਤੇਜ਼ ਚੱਲ। ਦੇਰ ਨਾਂਵ ਹੈ, ਤੇਜ਼ ਵਿਸ਼ੇਸ਼ਣ ਹੈ ਅਤੇ ਹੋ ਰਹੀ, ਅਤੇ ਚੱਲ ਕਿਰਿਆਵਾਂ ਹਨ।

ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹਨ:-

ਕਾਲ-ਵਾਚਕ (Adverbs of Time)

ਸਥਾਨ-ਵਾਚਕ (Adverbs of Place)

ਪਰਕਾਰ-ਵਾਚਕ (Adverbs of Manner)

ਪਰਿਮਾਣ-ਵਾਚਕ (Adverbs of Quantity)

ਸੰਖਿਆ-ਵਾਚਕ (Adverbs of of Number)

ਨਿਰਣਾ-ਵਾਚਕ (Adverbs of Affirmation)

ਕਾਰਨ-ਵਾਚਕ (Adverbs of Cause)

ਤਾਕੀਦੀ-ਵਾਚਕ (Adverbs of Emphasis)

1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ : ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਸਮਾਂ ਦੱਸਣ , ਜਿਵੇਂ:- ਭਲਕੇ, ਪਰਸੋਂ, ਹੁਣ, ਅੱਜ, ਜਦੋਂ, ਕੱਲ, ਆਦਿ, ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਅੱਜ ਪੜ੍ਹਨਾ ਹੈ। ਇਥੇ ਪੜ੍ਹਨਾ ਕਿਰਿਆ ਹੈ; ਅੱਜ, ਪੜ੍ਹਨ ਦਾ ਸਮਾਂ ਜਾਂ ਕਾਲ ਹੈ ਅਤੇ ਪੜ੍ਹਨ ਦੀ ਵਿਸ਼ੇਸ਼ਤਾ ਵੀ ਦਰਸਉਂਦਾ ; ਇਸ ਲਈ ' ਅਜ ਪੜ੍ਹਨਾ ' ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹੈ ।

ਇਹ ਕੰਮ ਨਾ ਮੈਂ ਕੱਲ੍ਹ ਕਰ ਸਕਿਆ ਹਾਂ, ਨਾ ਅੱਜ ਕਰ ਸਕਾਂਗਾ ਅਤੇ ਭਲਕੇ ਵੀ ਵਿਹਲਾ ਨਹੀ। ਇਥੇ ' ਇਹ ' ਕੰਮ ਦਾ ਵਿਸ਼ੇਸ਼ਣ ਹੈ; ਕੰਮ ਦਾ ਕੱਲ੍ਹ , ਅੱਜ ਅਤੇ ਭਲਕੇ ਵੀ ਨਾ ਕਰ ਸਕਣਾ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।

2. ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ:- ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦਾ ਸਥਾਨ ਦੱਸਣ, ਜਿਵੇਂ:- ਇਥੇ, ਉਥੇ, ਨੇੜੇ, ਦੂਰ, ਸੱਜੇ, ਖੱਬੇ, ਆਦਿ, ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਅਜ ਘਰ ਹੀ ਪੜ੍ਹਨਾ ਹੈ। ਇਥੇ ਪੜ੍ਹਨਾ ਕਿਰਿਆ ਹੈ; ਅੱਜ, ਪੜ੍ਹਨ ਦਾ ਸਮਾਂ ਹੈ ਜਾਂ ਕਾਲ ਹੈ; ਘਰ , ਪੜ੍ਹਨ ਦਾ ਸਥਾਨ ; ' ਹੀ ', ਉਸ ਘਰ ਦੀ ਪੜ੍ਹਨ ਲਈ ਵਿਸ਼ੇਸ਼ਤਾ ਦੱਸਦਾ ਹੈ। ਇਸ ਲਈ ' ਘਰ ਹੀ ਪੜ੍ਹਨਾ ' ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ।

ਅਸੀਂ ਜਾਲੰਧਰੋਂ ਆ ਰਹੇ ਹਾਂ। ਇਸ ਵਾਕ ਵਿੱਚ ' ਅਸੀਂ ' ਉਤਮ ਪੁਰਖ ਪੜਨਾਵੀਂ ਵਿਸ਼ੇਸ਼ਣ ਹੈ; ਜਾਲੰਧਰੋਂ =' ਜਾਲੰਧਰ ਤੋਂ 'ਆਉਣ ਦੀ ਵਿਸ਼ੇਸ਼ਤਾ ਦੱਸਦਾ ਹੈ: ਇਸ ਵਿੱਚ ਜਾਲੰਧਰ ਸਥਾਨ ਦਾ ਨਾਂਵ ਹੈ; ' ਤੋਂ ' ਸੰਬੰਧਕ ਹੈ; ਆ ਰਹੇ: ਕਿਰਿਆ ਹੈ। ਇਸ ਲਈ ' ਅਸੀਂ ਜਾਲੰਧਰੋਂ ਆ ਰਹੇ ਹਾਂ ' ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ।

3. ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦਾ ਤਰੀਕਾ ਦੱਸਣ, ਜਿਵੇਂ:- ਹੌਲੀ-ਹੌਲੀ; ਕਾਹਲੀ-ਕਾਹਲੀ; ਇਸ ਤਰਾਂ (ਇਕੁਰ); ਉਸ ਤਰਾਂ (ਉਕਰ); ਧੀਰੇ-ਧੀਰੇ ; ਆਦਿ, ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹਨ ।

ਉਦਾਹਰਨ:-

ਧੀਰੇ-ਧੀਰੇ ਤੁਰਾਂਗੇ ਤਾਂ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ। ਸਕੂਲ : ਨਾਂਵ ਹੈ; ਤੁਰਾਂਗੇ : ਕਿਰਿਆ ਹੈ; ਧੀਰੇ-ਧੀਰੇ : ਪਰਕਾਰ-ਵਾਚਕ ਹੈ; ਦੇਰ ਹੋਣੀ : ਵਿਸ਼ੇਸ਼ਤਾ ਹੈ; ਇਸ ਲਈ ' ਧੀਰੇ-ਧੀਰੇ ਤੁਰਨ ਨਾਲ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ ' ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਦਾ ਰੂਪ ਹੈ।

ਜਿਵੇਂ-ਕਿਵੇਂ ਹੋਵੇ, 7 ਵਜੇ ਦੀ ਗੱਡੀ ਜ਼ਰੂਰ ਲੈਣੀ ਹੈ। ਗੱਡੀ ਅਤੇ 7ਵਜੇ: ਨਾਂਵ ਹਨ; ਜਿਵੇਂ-ਕਿਵੇਂ : ਪਰਕਾਰ-ਵਾਚਕ ਹੈ; ਲੈਣੀ: ਕਿਰਿਆ ਹੈ; ਜ਼ਰੂਰ : ਸਮੇਂ ਦੀ ਵਿਸ਼ੇਸ਼ਤਾ ਦੱਸਦੀ ਹੈ। ਇਸ ਲਈ ' ਜਿਵੇਂ-ਕਿਵੇਂ 7 ਵਜੇ ਦੀ ਗੱਡੀ ਜ਼ਰੂਰ ਲੈਣੀ ' ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹੈ।

ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਗੁੱਸੇ ਹੋ ਰਹੇ ਹੋ, ਜਿਸ ਤਰ੍ਹਾਂ ਕਿਸੇ ਬਹੁਤ ਵੱਡਾ ਕਸੂਰ ਕਰਨ ਵਾਲੇ ਨੂੰ ਹੋਈਦਾ ਹੈ। ਇਥੇ ' ਤੁਸੀਂ ' ਮਧਮ-ਪੁਰਖ ਹੈ ਅਤੇ ' ਮੈਨੂੰ ' ਉਤਮ-ਪੁਰਖ ਹੈ। ' ਤਾਂ ' ਵਿਸ਼ੇਸ਼ਣ ਹੈ ; ' ਇਸ ਤਰ੍ਹਾਂ ', ' ਜਿਸ ਤਰ੍ਹਾਂ ' ਪਰਕਾਰ-ਵਾਚਕ ਹਨ ਅਤੇ ' ਗੁੱਸੇ ਹੋ ਰਹੇ ' ਕਿਰਿਆ ਹੈ।

ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ।

ਮੈਨੂੰ ਕੀ ਪਤਾ ਸੀ ਕਿ ਕੱਚ ਦਾ ਗਲਾਸ ਇੰਝ ਟੁੱਟ ਜਾਵੇਗਾ।

ਉਪਰਲੇ ਤਿੰਨੋ ਵਾਕ ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹਨ।

4. ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੀ ਮਿਕਦਾਰ, ਗੁਣ, ਅੰਦਾਜ਼ਾ, ਜਾਂ ਮਿਣਤੀ ਦੱਸਣ, ਜਿਵੇਂ:- ਥੋੜਾ, ਵੱਧ, ਘਟ, ਬਹੁਤ, ਕੁਝ, ਆਦਿ ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਮੂਰਖ ਲੋਕ ਬਹੁਤਾ ਬੋਲਦੇ ਹਨ, ਸਿਆਣੇ ਘੱਟ ।

ਇਸ ਵਾਕ ਵਿੱਚ ' ਬਹੁਤਾ ' ਅਤੇ ' ਘੱਟ ' ਪਰਿਮਾਣ ਹਨ ਜਦ ਕਿ ' ਬੋਲਦੇ ' ਕਿਰਿਆ ਹੈ; ' ਮੂਰਖ ' ਅਤੇ ' ਸਿਆਣੇ 'ਵਿਸ਼ੇਸ਼ਣ ਹਨ।

5. ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ:- ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀਆਂ ਵਾਰੀਆਂ ਦੱਸਣ, ਜਿਵੇਂ:- ਕਈ ਵਾਰ, ਦੂਜੇ ਤੀਜੇ, ਘੜੀ ਮੁੜੀ, ਆਦਿ ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਤੂੰ ਘੜੀ-ਮੁੜੀ ਪਿਛੇ ਨੂੰ ਦੇਖਦਾ ਹੈਂ।

ਤੂੰ ਨਾਲ ਬੈਠੇ ਨੂੰ ਵਾਰ-ਵਾਰ ਤੰਗ ਕਰਦਾ ਹੈਂ।

ਤੈਥੋਂ ਸਿੱਧੇ ਹੋ ਕੇ ਨਹੀਂ ਬੈਠ ਹੁੰਦਾ? ਖ਼ਬਰਦਾਰ! ਜੇ ਦੁਬਾਰਾ ਪਿਛੇ ਤੱਕਿਆ ।

ਇਨ੍ਹਾਂ ਵਾਕਾਂ ਵਿੱਚ ਘੜੀ-ਮੁੜੀ, ਵਾਰ-ਵਾਰ, ਦੁਬਾਰਾ , ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਦਰਸਾਉਂਦੀਆਂ ਹਨ।

6. ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਣ, ਜਿਵੇ :- ਹਾਂ, ਠੀਕ, ਨਹੀਂ, ਜੀ ਹਾਂ, ਸਤਿ ਬਚਨ, ਆਦਿ, ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਹਾਂ ਜੀ, ਮੈਂ ਤੁਹਾਡੀ ਕਾਰ ਸਿੱਖਣ ਵਿੱਚ ਸਹਇਤਾ ਕਰਾਂਗਾ।

ਸਤਿ ਬੱਚਨ, ਮੈਂ ਕਲ੍ਹ ਤੱਕ ਕੰਪਿਊਟਰ ਪ੍ਰੋਗ੍ਰਾਮ ਲਿੱਖ ਲਿਆਵਾਂਗਾ।

7. ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦਾ ਸਬੱਬ (ਕਾਰਨ) ਦੱਸਣ, ਜਿਵੇਂ:- ਕਿਉਂਕਿ, ਇਸ ਲਈ, ਤਾਂ ਜੋ, ਆਦਿ, ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਮੈ ਇਸ ਲਈ ਜਲਦੀ ਆ ਗਿਆ ਹਾਂ ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਮੈਂ ਮੈਨੇਜਮੈੱਨਟ ਦੀ ਮੀਟਿੰਗ 'ਤੇ ਜਾਣਾ ਹੈ।

ਉਸ ਨੇ ਛੇਤੀ ਜਾਣਾ ਹੈ ਜਿਸ ਕਰਕੇ ਮੈਂਨੂੰ ਵੀ ਮੀਟਿੰਗ ਵਿੱਚੋਂ ਛੇਤੀ ਜਾਣਾ ਪਵੇਗਾ।

ਉਪਰਲੇ ਦੋਨੋਂ ਵਾਕ ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ।

8. ਤਾਕੀਦੀ ਜਾਂ ਨਿਸਚੇ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀ ਪ੍ਰੋੜਤਾ, ਨਿਸਚੇ, ਵਿਸ਼ਵਾਸ਼ ਜਾਂ ਤਾਕੀਦ ਲਈ ਵਰਤੇ ਜਾਣ, ਜਿਵੇਂ :- ਬਹੁਤ ਹੀ, ਤਕ, ਵੀ, ਭੀ, ਹਾਂ, ਨਾ, ਆਦਿ, ਤਾਕੀਦੀ-ਵਾਚਕ ਕਿਰਿਆ ਵਿਸ਼ੇਸ਼ਣ ਹਨ।

ਉਦਾਹਰਨ:-

ਪੜ੍ਹੋ ਜ਼ਰੂਰ! ਬੇਸ਼ੱਕ ਨੌਕਰੀ ਨਾ ਕਰਿੳ।

ਇਹ ਬਿਲਕੁਲ ਠੀਕ ਹੈ ਕਿ ਪੜ੍ਹਾਈ ਕਰਨ ਨਾਲ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਹੈ।

ਕਿਰਿਆ ਵਿਸ਼ੇਸ਼ਣਾਂ ਦੀਆਂ ਤਿੰਨ ਅਵੱਸਥਾ ਹਨ:-

ਸਾਧਾਰਨ ਅਵੱਸਥਾ (Simple)

ਪ੍ਰਸ਼ਨਿਕ ਅਵੱਸਥਾ ( Interrogative)

ਯੋਜਕੀ ਅਵੱਸਥਾ (Conjuctive)

hope it works

Answered by sukhwindersinghccc23
0

Answer:

ਮੈਂ ਹੁਣੇ-ਹੁਣੇ ਸਕੂਲੋ ਆਇਆ ਹਾਂ ਕਿਰਿਆ ਜਾਂ ਵਿਸ਼ੇਸ਼ਣ ਇਹਨਾਂ ਵਿੱਚੋਂ ਕਿਹੜਿਆਂ ਕਿਹੜੀ ਹੈ ਤੇ ਵਿਸ਼ੇਸ਼ਣ ਕਿਹੜੀਆਂ solution

Similar questions