ਮੁਸਲਮਾਨਾਂ ਦੀਆਂ ਗੱਲਾਂ ਦਾ ਦੋਵੇਂ ਸਿੱਖਾਂ ਦੀ
ਅਸਰ ਹੋਇਆ? bota singh te garja singh
Answers
ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ।
ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ
ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਅਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ।
ਉਨ੍ਹਾਂ ਅੰਮ੍ਰਿਤਸਰ ਵਿੱਚ ਸਿੱਖਾਂ ਨੂੰ ਜਾਣ ’ਤੇ ਪਾਬੰਧੀ ਲਗਾ ਦਿੱਤੀ। ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਨੇ ਸਿੱਖ ਕੌਮ ਉਤੇ ਹੋ ਰਹੇ ਅੱਤਿਆਚਾਰ ਨੂੰ ਆਪਣੇ ਅੱਖੀਂ ਵੇਖਿਆ। ਇਸ ਦੌਰਾਨ ਇੱਕ ਹੋਰ ਗਰਜਾ ਸਿੰਘ ਨਾਂ ਦਾ ਸਿੱਖ ਬਾਬਾ ਬੋਤਾ ਸਿੰਘ ਨਾਲ ਆ ਮਿਲਿਆ। ਮੁਗਲ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਉਨ੍ਹਾਂ ਦੇ
ਮਨ ਵਿੱਚ ਲਹੂਰੀਆਂ ਉਠਦੀਆਂ।
ਉਸ ਸਮੇਂ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤ ਨੂੰ ਜਾਂਦੇ ਤੇ ਦਿਨ ਵੇਲੇ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ।
ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਝਾੜੀਆਂ ਬੇਲਾ ਵਿੱਚ ਦੀ ਰਵਾਨਾ ਹੋਏ। ਜਦ ਉਹ ਤਰਨਤਾਰਨ ਕੋਲ ਝਾੜੀਆਂ ਬੇਲੇ ਵਿੱਚ ਜਾ ਰਹੇ ਸਨ ਤਾਂ ਉਥੋਂ ਗੁਜ਼ਰ ਰਹੇ ਦੋ ਮੁਸਲਮਾਨਾਂ ਨੂੰ ਝਾੜੀਆਂ ਵਿੱਚ ਪੈਰਾਂ ਦੀਆਂ ਅਵਾਜ਼ਾਂ ਅਤੇ ਪਰਛਾਵੇਂ ਵਿਖਾਈ ਦਿੱਤੇ ਤਾਂ ਇੱਕ ਮੁਸਲਮਾਨ ਨੇ ਕਿਹਾ ‘ਇਨ੍ਹਾਂ ਝਾੜੀਆਂ ਪਿੱਛੇ ਸਿੱਖ ਲਗਦੇ ਹਨ। ਦੂਜਾ ਮੁਸ਼ਲਮਾਨ ਬੋਲਿਆ ‘ਨਹੀਂ, ਉਹ ਤਾਂ ਲੁਕਣ ਵਾਲੇ ਨਹੀਂ ਹੁੰਦੇ, ਸਾਹਮਣੇ
ਮੁਕਬਾਲਾ ਕਰਕੇ ਮਾਰਦੇ ਜਾਂ ਮਰਦੇ ਹਨ। ਪਹਿਲਾ ਪਹਿਰਾਵੇ ਤੇ ਸਰੀਰ ਦੀ ਡੀਲ-ਡੌਲ ਤੋਂ ਸਿੱਖ ਹੀ ਦਿਸਦੇ ਨੇ।
ਦੂਜਾ ਸੂਬਾ ਲਹੌਰ ਨੇ ਢੰਡੋਰਾ ਪਿਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ, ਇਹ ਕੋਈ ਚੋਰ-ਉਚੱਕਾ ਜਾਂ ਕਾਇਰ ਹੋਏਗਾ, ਚੱਲ ਦੇਖੀਏ ਕੌਣ ਹੈ।
ਪਹਿਲਾ! ਜੇ ਸਿੱਖ ਹੋਏ ਬਚਣਾ ਮੁਸ਼ਕਲ ਹੋਏਗਾ, ਛੱਡ ਆਪਾਂ ਕੀ ਲੈਣਾ। ਦੋਨੋਂ ਮੁਸਲਮਾਨ ਉੱਥੇ ਚਲੇ ਗਏ ਪਰ ਉਨ੍ਹਾਂ ਦੀਆਂ ਆਪਸ ਵਿੱਚ ਹੋਈਆਂ ਗੱਲਾਂ,
ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਵਾਰ ਵਾਰ ਗੂੰਜ ਰਹੀਆਂ ਸਨ ਕਿ ਇਹ ਚੋਰ ਉਚੱਕੇ ਜਾਂ ਕਾਇਰ ਹੋਵੇਗਾ, ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਬੈਠ ਕੇ ਵਿਚਾਰ ਕੀਤਾ ਕਿ ਇਹ ਪ੍ਰਚਾਰ ਕਿ ਸਿੰਘ ਖਤਮ ਕੀਤੇ ਜਾ ਚੁੱਕੇ ਹਨ, ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਪੁੱਜੇਗਾ। ਉਨ੍ਹਾਂ ਦੋਹਾਂ ਫਿਰ ਗੁਰੂ ਪਾਤਿਸ਼ਾਹ ਦਾ ਊਟ ਆਸਰਾ ਲੈ ਕੇ ਤਰਨਤਾਰਨ ਸਾਹਿਬ ਦੇ
ਨਜ਼ਦੀਕ ਸ਼ਾਹੀ ਸੜਕ 'ਤੇ ਨੂਰਦੀਨ ਦੀ ਚੁੰਗੀ 'ਤੇ ਕਬਜ਼ਾ ਕਰਕੇ ਇਸ ਸੜਕ ਤੋਂ ਲੰਘਣ ਵਾਲੇ ਗੱਡੇ ਪਾਸੋਂ ਇੱਕ ਆਨਾ, ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ। ਜਦ ਉਨ੍ਹਾਂ ਕੋਲ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਮੁਸਾਫਿਰ ਹੱਥ ਲਾਹੌਰ ਦੇ ਸੂਬੇ ਨੂੰ
ਚਿੱਠੀ ਲਿਖ ਭੇਜੀ ਚਿੱਠੀ ਲਿਖੇ ਸਿੰਘ ਬੋਤਾ,
ਹੱਥ ਹੈ ਸੋਟਾ, ਵਿਚ ਰਾਹ ਖੜੋਤਾ। ਆਨਾ ਲਾਯਾ ਗੱਡੇ ਨੂੰ,
ਪੈਸਾ ਲਾਯਾ ਖੋਤਾ, ਆਖੋ ਭਾਬੀ ਖਾਨੋ ਨੂੰ,
ਯੋ ਆਖੇਂ ਸਿੰਘ ਬੋਤਾ।"
ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸ ਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਬਾਬਾ ਬੋਤਾ ਸਿੰਘ ਨੇ ਸ਼ੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਸਾਡੇ ਨਾਲ ਲੜਾਈ ਕਰੇ। ਇਸ ਤਰ੍ਹਾਂ ਸਿੰਘਾਂ ਨੇ ਦਰਜਨ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਦੋ ਦੋ ਸੈਨਿਕ ਸਾਡੇ ਨਾਲ ਲੜਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦ ਮੁਗਲ ਸੈਨਿਕ ਮਾਰੇ ਜਾ ਰਹੇ ਸਨ ਤਾਂ ਗੁੱਸੇ ਵਿਚ ਸੈਨਿਕਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ, ਦੋ ਦਰਜਨ ਤੋਂ ਵੱਧ ਮੁਗਲਾਂ ਸੈਨਿਕਾਂ ਨੂੰ ਸੋਟਿਆਂ ਨਾਲ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਈ. ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦੀ ਪਾ ਗਏ।
ਇਹਨਾਂ ਦੋਹਾਂ ਸੂਰਮਿਆਂ ਨੇ ਜੋ ਕੀਤਾ ਉਹ ਸਾਡੀ ਲਈ ਪ੍ਰੇਰਣਾ ਹੈ ਕਿ ਸੱਚ ਕਦੇ ਵੀ ਨਾ ਹੀ ਮੁਕਦਾ ਹੈ ਨਾ ਹੀ ਲੁਕਦਾ ਹੈ, ਜਿਥੇ ਕਿਤੇ ਵੀ ਝੂਠ ਤੇ ਅਧਰਮ ਹਾਵੀ ਹੋਵੇਗਾ ਉਥੇ ਸੱਚ ਤੇ ਧਰਮ ਆਏਗਾ ਅਤੇ ਉਸ ਕੂੜ ਦੀ ਪਾਲਿ ਨੂੰ ਮੁਕਾਵੇਗਾ, ਸਿੱਖ ਕੌਮ ਲਈ ਇਹਨਾਂ ਸੂਰਮਿਆਂ ਦੀ ਸ਼ਹਾਦਤ ਬਹੁਤ ਮਾਅਨੇ ਰੱਖਦੀ ਹੈ, ਸਿੱਖਾਂ ਨੇ ਹਮੇਸ਼ਾ ਉਹਨਾਂ ਸਰਕਾਰਾਂ ਦੇ ਕੰਨ ਖੋਲੇ ਹਨ ਜੋ ਸੌ ਚੁੱਕੀਆਂ ਸਨ, ਸਿੰਘ ਖੁਦ ਵੀ ਜਾਗਦਾ ਹੈ ਤੇ ਹੋਰਨਾਂ ਨੂੰ ਜਾਗਣ ਦਾ ਹੋਕਾ ਦਿੰਦਾ ਹੈ, ਅੰਤ, ਮੈਂ ਇਹਨਾਂ ਸੂਰਮਿਆਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਹੈ ।
Hope it Helps yaa!
Explanation:
ਮੁਸਲਮਾਨਾਂ ਦੀਆਂ ਗੱਲਾਂ ਦਾ ਦੋਵੇਂ ਸਿੱਖਾਂ ਦੀ
ਅਸਰ ਹੋਇਆ?