can you give an essay on giddha in punjabi language?
Answers
Answer:
no sorry I don't say about it
Answer:
ਪੰਜਾਬ ਦੀ ਧਰਤੀ ਸੰਤਾਂ , ਵੇਦਾਂ, ਸੂਰਵੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਗੀਤ ਅਤੇ ਲੋਕ ਨਾਚ ਇਸਦੀ ਰੂਹ ਦੀ ਆਵਾਜ਼ ਹਨ । ਗਿੱਧਾ ਪੰਜਾਬ ਦੀਆਂ ਧੀਆਂ ਨੂੰਹਾਂ ਦੁਆਰਾ ਕੀਤਾ ਜਾਨ ਵਾਲਾ ਲੋਕ ਨਾਚ ਹੈ । ਗਿੱਧਾ ਪਾਉਣ ਲਈ ਸਾਰੀਆਂ ਕੁੜੀਆਂ ਔਰਤਾਂ ਰਲ ਕੇ ਇਕ ਘੇਰਾ ਬਣਾ ਲੈਂਦੀਆਂ ਹਨ ਅਤੇ ਉਸ ਵਿਚੋਂ ਕੋਈ ੨ ਔਰਤਾਂ ਘੇਰੇ ਦੇ ਅੰਦਰ ਆ ਕੇ ਬੋਲੀ ਪਾਉਂਦੀਆਂ ਹਨ ਅਤੇ ਇਕ ਦੂੱਜੇ ਦੇ ਆਲੇ ਦੁਆਲੇ ਤਾੜੀਆਂ ਵਜਾਉਂਦਿਆਂ ਅਤੇ ਨੱਚਦੀਆਂ ਹੋਇਆਂ ੨-੩ ਚੱਕਰ ਕਟ ਕੇ ਵਾਪਿਸ ਘੇਰੇ ਵਿਚ ਚਲੀਆਂ ਜਾਂਦੀਆਂ ਹਨ ।ਬਾਕੀ ਦੀਆਂ ਔਰਤਾਂ ਆਪਣੀ ਜਗਾ ਤੇ ਖੜੀਆਂ ਹੋਈਆਂ ਹੀ ਤਾੜੀ ਵਜਾਉਂਦਿਆਂ ਤੇ ਬੋਲੀ ਦੇ ਬੋਲ ਗਾਉਂਦੀਆਂ ਹਨ । ਇਸ ਤਰੀਕੇ ਨਾਲ ਗਿੱਧਾ ਪਾਇਆ ਜਾਂਦਾ ਹੈ।
ਤੇਰੇ ਸਿਰ ਤੋਂ ਰੁਪਈਏ ਵਾਰਾਂ ,
ਗਿੱਧੇ ਵਿਚ ਨੱਚ ਭਾਬੀਏ ।
ਗਿੱਧਾ ਪੰਜਾਬ ਦੀਆਂ ਮਹਿਲਾਵਾਂ ਦਾ ਹਰਮਨ ਪਿਆਰਾ ਨਾਚ ਹੈ । ਖੁਸ਼ੀ ਦੇ ਹਰ ਮੌਕੇ ਤੇ ਪੰਜਾਬ ਦੀਆਂ ਔਰਤਾਂ ਗਿੱਧਾ ਜ਼ਰੂਰ ਪਾਉਂਦੀਆਂ ਹਨ ਅਤੇ ਆਪਣੇ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਨੱਚ ਗਾ ਕੇ ਕਰਦੀਆਂ ਹਨ ।