can you give me a essay on online kharidari in punjabi
Answers
Answer:
ਡਿਜਿਟਲ ਇੰਡੀਆ ਦੀ ਸ਼ੁਰੂਆਤ ਹੋਣ ਦੇ ਨਾਲ ਔਨਲਾਈਨ ਖ਼ਰੀਦਦਾਰੀ ਦਾ ਰੁਝਾਨ ਦਿਨ ਬ ਦਿਨ ਵਧਦਾ ਜਾ ਰਿਹਾ ਹੈ । ਘਰ ਦੀ ਰਸੋਈ ਦੇ ਰਾਸ਼ਨ ਤੋਂ ਲੈ ਕੇ ਦੂੱਜੇ ਦੇਸ਼ ਜਾਣ ਦੀ ਟਿਕਟ ਤਕ ਐਸੀ ਕੋਈ ਚੀਜ਼ ਨਹੀਂ ਹੈ ਜੋ ਅੱਜ ਦੇ ਸਮੇਂ ਵਿਚ ਤੁਸੀਂ ਔਨਲਾਈਨ ਨਾ ਕਰ ਸਕਦੇ ਹੋਵੋ ।
ਔਨਲਾਈਨ ਖਰੀਦਦਾਰੀ ਦਾ ਰੁਝਾਨ ਵਧਣ ਦਾ ਸਭ ਤੋਂ ਵੱਡਾ ਕਰਨ ਇਹ ਹੈ ਕਿ ਤੁਸੀਂ ਘਰ ਬੈਠੇ ਆਵਦੇ ਫੋਨ ਜਾਂ ਕੰਪਿਊਟਰ ਤੋਂ ਕਿਸੇ ਵੀ ਚੀਜ਼ ਦੀਆਂ ਅਲੱਗ ਅਲੱਗ ਬ੍ਰਾਂਡ ਦੀਆਂ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਓਹਨਾ ਵਿੱਚੋ ਆਵਦੀ ਮਨਪਸੰਦ ਚੀਜ਼ ਮੰਗਵਾ ਸਕਦੇ ਹੋ । ਕਿਉਂਕਿ ਮਾਰਕੀਟ ਵਿਚ ਐਸੀ ਕੋਈ ਦੁਕਾਨ ਨਹੀਂ ਹੁੰਦੀ ਜਿਥੇ ਹਰ ਬ੍ਰਾਂਡ ਦਾ ਸਮਾਨ ਤੁਹਾਨੂੰ ਮਿਲ ਸਕੇ । ਇਸ ਤੋਂ ਇਲਾਵਾ ਅਗਰ ਕਿਸੇ ਹੋਰ ਵਿਅਕਤੀ ਵੱਲੋ ਓਸ ਪ੍ਰੋਡਕਟ ਬਾਰੇ ਦਿੱਤਾ ਗਿਆ ਰਿਵਿਊ ਵੀ ਤੂਹਾਨੂੰ ਗ਼ਲਤ ਸਮਾਨ ਲੈਣ ਤੋਂ ਬਚਾ ਲੈਂਦਾ ਹੈ । ਔਨਲਾਈਨ ਸ਼ੋਪਿੰਗ ਨਾਲ ਜਿਥੇ ਸਮੇਂ ਦੀ ਬਚਤ ਹੁੰਦੀ ਹੈ ਓਥੇ ਹੀ ਸਾਰਾ ਪਰਿਵਾਰ ਮਿਲ ਕੇ ਘਰੇ ਬੈਠ ਕੇ ਹੀ ਸ਼ੋਪੰਪਿੰਗ ਕਰ ਲੈਂਦਾ ਹੈ ।
ਦੁੱਖ ਦੀ ਗੱਲ ਇਹ ਹੈ ਕਿ ਅੱਜਕਲ ਕੁਝ ਥਾਵਾਂ ਤੇ ਫਰੋਡ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਲਈ ਔਨਲਾਈਨ ਸ਼ੋਪਿੰਗ ਕਰਨ ਤੋਂ ਪਹਿਲਾਂ ਓਸ ਵੈਬਸਾਈਟ ਦੀ ਸੁਰੱਖਿਆ ਸੰਬੰਧੀ ਸਾਰੀ ਜਾਣਕਾਰੀ ਲੈਣ ਤੋਂ ਬਾਦ ਹੀ ਔਨਲਾਈਨ ਖਰੀਦ ਕਰਨੀ ਚਾਹੀਦੀ ਹੈ ।
Answer:
kksbsjsbxhsisjxjfkekndjdjc
Explanation:
wkskocmfirfjjwlajkfkckgkgoriiexxx