India Languages, asked by ssbranjitkaur, 4 days ago

ਨਾਵਲ ਦੇ ਪਾਤਰਾਂ ਵਿੱਚੋਂ ਕਿਸ ਇਕ
ਪਾਤਰ ਦਾ ਪਾਤਰ ਚਿਤਰਨ ਕਰੋ ਤਾਰੋ class 9th ​

Answers

Answered by jkour0751
0

Answer:

ਪ੍ਰਸ਼ਨ 1 . ‘ਘਰ ਦਾ ਪਿਆਰ’ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ?

ਉੱਤਰ – ‘ਘਰ ਦਾ ਪਿਆਰ’ ਲੇਖ ਅਨੁਸਾਰ ਘਰ ਇੱਟਾਂ – ਪੱਥਰਾਂ ਨਾਲ ਬਣੀ ਹੋਈ ਇਮਾਰਤ ਨੂੰ ਨਹੀਂ ਕਹਿੰਦੇ। ਘਰ ਅਜਿਹੀ ਥਾਂ ਹੈ ਜਿੱਥੇ ਬਚਪਨ ਵਿੱਚ ਮਾਂ – ਭੈਣ ਦਾ ਲਾਡ ਲਿਆ ਹੁੰਦਾ ਹੈ।

ਸਾਰਾ ਸੰਸਾਰ ਘੁੰਮ ਕੇ ਮੁੜਨ ਨੂੰ ਦਿਲ ਕਰਦਾ ਹੈ, ਬੁਢਾਪੇ ਵਿੱਚ ਅਰਾਮ ਭਰੀ ਜ਼ਿੰਦਗੀ ਜਿਊਣ ਦਾ ਸੁਆਦ ਆਉਂਦਾ ਹੈ।

ਘਰ ਆ ਕੇ ਇਸ ਤਰ੍ਹਾਂ ਦਾ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਹੈ। ਘਰ ਮਨੁੱਖ ਦੇ ਆਚਰਨ ਨਿਰਮਾਣ ਦਾ ਕੇਂਦਰ ਹੁੰਦਾ ਹੈ।

ਪ੍ਰਸ਼ਨ 2 . ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ ?

ਉੱਤਰ – ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿੱਚ ਜਿੱਥੇ ਸਮਾਜਕ ਤੇ ਮੁਲਕੀ ਆਲ਼ੇ – ਦੁਆਲ਼ੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ।

ਇਹ ਘਰ ਹੀ ਮਨੁੱਖ ਦੀਆਂ ਰੁਚੀਆਂ ਅਤੇ ਸੁਭਾਅ ਨੂੰ ਬਣਾਉਂਦਾ ਹੈ। ਮਨੁੱਖ ਦੇ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਦਾ ਕਾਰਨ ਘਰ ਦਾ ਪਿਆਰ ਨਾ ਮਿਲਣਾ ਹੁੰਦਾ ਹੈ ਅਤੇ ਜਿਸ ਮਨੁੱਖ ਵਿੱਚ ਪਿਆਰ, ਨਿਮਰਤਾ ਅਤੇ ਹਮਦਰਦੀ ਵਾਲੇ ਗੁਣ ਹੋਣ, ਉਸ ਦਾ ਕਾਰਨ ਵੀ ਉਸ ਨੂੰ ਮਿਲਿਆ ਘਰ ਦਾ ਪਿਆਰ ਹੀ ਹੁੰਦਾ ਹੈ।

ਪ੍ਰਸ਼ਨ 3 . ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿਤਰਿਆ ਹੈ ?

ਉੱਤਰ – ਬਿਰਧ ਬੀਬੀ ਜੀ ਨੇਕੀ ਤੇ ਉਪਕਾਰੀ ਸੁਭਾਅ ਦੇ ਸਨ। ਉਹ ਸਵੇਰੇ – ਸ਼ਾਮ ਨਿਤਨੇਮ ਕਰਦੇ ਅਤੇ ਗੁਰਦੁਆਰੇ ਜਾਂਦੇ। ਹਰ ਇੱਕ ਦੇ ਦੁੱਖ ਨੂੰ ਵੰਡਾਉਂਦੇ। ਕੋਮਲਤਾ ਅਤੇ ਹਮਦਰਦੀ ਵਿੱਚ ਉਹ ਝੱਟ ਹੀ ਫਿੱਸ ਪੈਂਦੇ। ਬੱਚਿਆਂ ਨਾਲ ਬੱਚੇ ਹੋ ਜਾਂਦੇ।

ਉਨ੍ਹਾਂ ਦੇ ਸੁਭਾਅ ਦਾ ਦੂਸਰਾ ਪਹਿਲੂ ਉਨ੍ਹਾਂ ਦਾ ਖਰ੍ਹਵਾਪਨ ਸੀ। ਹਰ ਛੋਟੀ – ਛੋਟੀ ਗੱਲ ‘ਤੇ ਖਿਝਦੇ ਅਤੇ ਗੁੱਸੇ ਵਿੱਚ ਆ ਜਾਂਦੇ। ਉਸ ਵੇਲੇ ਤਾਂ ਇੰਞ ਲੱਗਦਾ ਜਿਵੇਂ ਉਨ੍ਹਾਂ ਦੇ ਦਿਲ ਵਿੱਚ ਕੋਈ ਤਰਸ ਨਹੀਂ, ਪਿਆਰ ਨਹੀਂ। ਇਸ ਸਭ ਦੇ ਪਿੱਛੇ ਉਨ੍ਹਾਂ ਦੇ ਜੀਵਨ ਵਿੱਚ ਘਰੋਗੀ ਪਿਆਰ ਦੀ ਘਾਟ ਹੀ ਸੀ।

ਪ੍ਰਸ਼ਨ 4 . ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ?

ਉੱਤਰ – ਘਰੋਗੀ ਪਿਆਰ ਦਾ ਅਰੰਭ ਬੱਚਿਆਂ ਦੇ ਭੋਲੇਪਨ, ਅਲਬੇਲੀ ਤਬੀਅਤ, ਭੈਣ – ਭਰਾ ਦੇ ਪਿਆਰ, ਲਾਡ ਤੇ ਰੁਸੇਵੇਂ ਆਦਿ ਨਾਲ ਹੁੰਦਾ ਹੈ।

ਮਹਾਂਪੁਰਖਾਂ ਦੇ ਚਰਿੱਤਰ ਵਿੱਚ ਘਰ ਦਾ ਪਿਆਰ ਮਾਪਿਆਂ ਤੋਂ ਉਦਰੇਵਾਂ ਤੇ ਨਰਾਜ਼ਗੀ, ਭੈਣਾਂ ਦਾ ਥਾਂ – ਥਾਂ ‘ਤੇ ਆਪਣੇ ਵੀਰਾਂ ਨੂੰ ਬਚਾਉਣਾ ਆਦਿ ਉਨ੍ਹਾਂ ਦੇ ਭਾਵਨਾ ਜਗਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਹ ਪ੍ਰਭੂ ਦੇ ਪਿਆਰ ਲਈ ਪ੍ਰੇਰਿਤ ਹੋ ਜਾਂਦੇ ਹਨ। ਕੁਰਬਾਨੀ ਦੀ ਜਾਚ ਵੀ ਇਸੇ ਮਾਹੌਲ ਵਿੱਚੋਂ ਆਉਂਦੀ ਹੈ। ਘਰ ਦੇ ਪਿਆਰ ਕਾਰਨ ਹੀ ਇਹ ਸੰਭਵ ਹੁੰਦਾ ਹੈ।

ਪ੍ਰਸ਼ਨ 5 . ਲੇਖਕ ਨੇ ਗੁਰੂ ਨਾਨਕ ਦੇਵ ਜੀ ਦਾ ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ – ਜਿਹਾ ਚਿਤਰਿਆ ਹੈ ?

ਉੱਤਰ – ਮਾਤਾ ਆਪਣੇ ਪੁੱਤਰ ਨਾਨਕ ਨੂੰ ਵੇਖ ਕੇ ਬਿਹਬਲ ਹੋ ਜਾਂਦੀ ਹੈ। ਮਾਤਾ ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮ ਕੇ ਆਖਦੀ ਹੈ ਕਿ “ਵੇ ਬੱਚਾ ! ਮੈਂ ਵਾਰੀ ! ਮੈਂ ਤੈਥੋਂ ਵਾਰੀ ! ਮੈਂ ਉਨ੍ਹਾਂ ਦੇਸ਼ਾਂ ਤੋਂ ਵਾਰੀ ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈਂ।”

ਗੁਰੂ ਨਾਨਕ ਮਾਂ ਦੇ ਬੋਲਾਂ ਨੂੰ ਸੁਣ ਕੇ ਭਾਵੁਕ ਹੋ ਗਏ। ਗਲਾ ਭਰ ਆਇਆ ਤੇ ਫਿਰ ਮਾਂ ਦੇ ਪੈਰਾਂ ਤੇ ਡਿੱਗ ਕੇ ਖੂਬ ਰੋਏ।

ਪ੍ਰਸ਼ਨ 6 . ਮੁਹਮੰਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਵੀ ਖ਼ਦੀਜਾ ਕਿਵੇਂ ਵਿਚਰਦੀ ਸੀ ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਮੁਹਮੰਦ ਸਾਹਿਬ ਦੀ ਬੀਵੀ ਖ਼ਦੀਜਾ ਨੇ ਹਰ ਔਖੇ ਵੇਲੇ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦੇ ਜੀਵਨ ਆਦਰਸ਼ ‘ਤੇ ਯਕੀਨ ਕੀਤਾ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਕਹਿੰਦੇ ਹਨ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਰੱਬੀ ਬਾਣੀ ਉਤਰਦੀ ਸੀ ਤਾਂ ਉਹ ਆਪਣੇ ਆਪ ਨੂੰ ਕਮਜ਼ੋਰ ਤੇ ਥੱਕਿਆ ਹੋਇਆ ਮਹਿਸੂਸ ਕਰਦੇ ਸਨ। ਅਜਿਹੇ ਮੌਕੇ ਤੇ ਉਨ੍ਹਾਂ ਦੀ ਬੀਵੀ ਖ਼ਦੀਜਾ ਹੀ ਉਹਨਾਂ ਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਕੇ ਉਨ੍ਹਾਂ ਦੀ ਥਕਾਵਟ ਦੂਰ ਕਰਨ ਦਾ ਹਰ ਸੰਭਵ ਉਪਰਾਲਾ ਕਰਦੀ ਸੀ।

ਪ੍ਰਸ਼ਨ 7 . ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਅਤੇ ਕਿਉਂ ?

ਉੱਤਰ – ਕਾਰਲਾਈਲ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ। ਉਸ ਦੀ ਪਤਨੀ ਬਹੁਤ ਘੱਟ ਉਸ ਦੇ ਕਮਰੇ ਵਿੱਚ ਜਾਂਦੀ ਕਿਉਂਕਿ ਕਾਰਲਾਈਲਦਾ ਵਿਹਾਰ ਉਸ ਪ੍ਰਤੀ ਗੁੱਸੇ ਅਤੇ ਖਿਝ ਵਾਲਾ ਸੀ।

ਅਜਿਹਾ ਇਸ ਕਾਰਨ ਸੀ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦਾ ਸੀ। ਉਸਦਾ ਜੀਵਨ ਘਰੋਗੀ ਪਿਆਰ ਤੋਂ ਸੱਖਣਾ ਸੀ।

ਪ੍ਰਸ਼ਨ 8 . “ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ” , ਇਸ ਕਥਨ ਦੀ ਵਿਆਖਿਆ ਕਰੋ।

ਉੱਤਰ – ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਜਿਹੜੇ ਲੋਕਾਂ ਨੂੰ ਆਪਣੇ ਘਰਾਂ ਨੂੰ, ਪਰਿਵਾਰਾਂ ਨੂੰ, ਪਤਨੀ ਤੇ ਬੱਚਿਆਂ ਆਦਿ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ, ਉਹ ਲੋਕ ਹੀ ਆਪਣੇ ਦੇਸ ਉੱਤੇ ਹਮਲੇ ਜਾਂ ਜ਼ੁਲਮ ਨੂੰ ਨਹੀਂ ਸਹਿ ਸਕਦੇ।

ਇੰਞ ਕਿਹਾ ਜਾ ਸਕਦਾ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ।

ਪ੍ਰਸ਼ਨ 9 . “ਘਰ ਘੱਟ ਰਹੇ ਹਨ ਅਤੇ ਹੋਟਲ ਵੱਧ ਰਹੇ ਹਨ”, ਲੇਖਕ ਅਨੁਸਾਰ ਸਦਾਚਾਰੀ ਜੀਵਨ ‘ਤੇ ਕੀ ਪ੍ਰਭਾਵ ਪੈ ਰਿਹਾ ਹੈ?

ਉੱਤਰ – ਲੋਕ ਆਪਣੇ ਬਾਲ – ਬੱਚਿਆਂ ਅਤੇ ਪਤਨੀ ਨਾਲ ਜੀਵਨ ਬਿਤਾਉਣ ਦੀ ਥਾਂ; ਕਲੱਬਾਂ ਤੇ ਹੋਟਲਾਂ ਦੀ ਰਹਿਣੀ – ਬਹਿਣੀ ਨੂੰ ਪਹਿਲ ਦਿੰਦੇ ਹਨ।

ਜਿਸ ਕਾਰਨ ਉਨ੍ਹਾਂ ਵਿੱਚ ਘਰੋਗੀ ਜਿੰਮੇਵਾਰੀ, ਸਮਾਜਿਕ ਸ਼ਰਾਫ਼ਤ, ਮਿੱਠਤ ਅਤੇ ਨਿਮਰਤਾ ਆਦਿ ਸਦਾਚਾਰ ਗੁਣ ਘੱਟ ਰਹੇ ਹਨ। ਇਸਦੇ ਨਾਲ ਹੀ ਬਹੁਤ ਘੱਟ ਲੋਕ ਸਦਾਚਾਰਕ ਜਾਂ ਆਤਮਿਕ ਉੱਨਤੀ ਵਾਲੇ ਸਾਧਨਾਂ ਨੂੰ ਇਕੱਠਾ ਕਰਨ ‘ਤੇ ਜ਼ੋਰ ਦਿੰਦੇ ਹਨ।

ਪ੍ਰਸ਼ਨ 10 . ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ?

ਉੱਤਰ – ਮਨੁੱਖ ਦੇ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ – ਬਹਿਣੀ ਵਿੱਚ ਰੱਖੀ ਜਾ ਸਕਦੀ ਹੈ। ਜਿਹੜੇ ਲੋਕ ਆਪਣੇ ਘਰ ਵਾਲਿਆਂ ਨਾਲ, ਇਸਤਰੀ, ਬੱਚਿਆਂ ਨਾਲ ਬੈਠ ਕੇ ਅਰਦਾਸ ਕਰਦੇ ਹਨ ਜਾਂ ਕੋਈ ਧਾਰਮਿਕ ਸੰਸਕਾਰ ਕਰਦੇ ਅਤੇ ਰੱਬ ਨੂੰ ਯਾਦ ਕਰਦੇ ਹਨ, ਉਹਨਾਂ ਵਿੱਚ ਧਾਰਮਿਕ ਰੁਚੀ ਬਲਵਾਨ ਹੁੰਦੀ ਹੈ ।

ਪ੍ਰਸ਼ਨ 11 . ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿਤਰਿਆ ਹੈ ? ਬਿਆਨ ਕਰੋ।

ਉੱਤਰ – ਪ੍ਰਿੰਸੀਪਲ ਤੇਜਾ ਸਿੰਘ ਆਪਣੇ ਪਿੰਡ ਅਡਿਆਲੇ ਦੇ ਕੱਚੇ ਕੋਠੇ ਅਤੇ ਉਸ ਵਿੱਚ ਰਹਿੰਦੇ ਲੋਕਾਂ ਪ੍ਰਤਿ ਪ੍ਰੇਮ ਪ੍ਰਗਟਾਉਂਦੇ ਹਨ।

ਰਾਵਲਪਿੰਡੀ ਪੜ੍ਹਨ ਦੌਰਾਨ ਉਹ ਹਰ ਐਤਵਾਰ ਨੂੰ ਆਪਣੇ ਪਿੰਡ ਜਾਂਦੇ ਸਨ। ਉਨ੍ਹਾਂ ਦਾ ਪਿੰਡ ਚੀਰਪੜਾਂ ਲੰਘ ਕੇ ਤ੍ਰਿਪਿਆ ਕੋਲ਼ ਇੱਕ ਟਿੱਬੇ ਦੇ ਓਹਲੇ ਸੀ।

Similar questions