dare to mpkattwal give poem ਕੁਖ ਦੀ ਆਵਾਜ
Answers
Answered by
0
ਇੰਝ ਮਾਰੇ ਨੇਂ ਪੁੱਤ ਦੀਆਂ ਭੁੱਖਾਂ ਦੇ
ਕਾਤਿਲ ਬਣ ਗਏ ਨੈਂ ਸਭ ਕੁੱਖਾਂ ਦੇ
ਨਿੱਕੀ ਬੱਚੀ ਨੂੰ ਮਾਰਨ ਲਈ ਅਣਗਿਣਤ ਸਲਾਹਵਾਂ ਹੋ ਰਹੀਆਂ
ਕਦੇ ਪੁੱਤ ਕਪੁੱਤ ਹੋ ਜਾਂਦੇ ਸੀ ਹੁਣ ਮਾਵਾਂ-ਕੁਮਾਵਾਂ ਹੋ ਰਹੀਆਂ |
ਦਾਜ ਦੇ ਲੋਭੀ ਇੱਝ ਹੀ ਜੇਕਰ ਰਹੇ ਸਾੜਦੇ ਧੀਆਂ ਨੂੰ
ਕੀਹਦੀ ਡੋਲੀ ਤੋਰਾਂਗੇ ਕੌਣ ਮਿਲਣ ਆਊਗਾ ਤੀਆਂ ਨੂੰ
ਕੁੱਖ ਚ੍ ਪਲ ਰਹੀ ਬੱਚੀ ਦੀਆਂ ਮੌਤ ਨਾਲ ਲਾਵਾਂ ਹੋ ਰਹੀਆਂ
ਕਦੇ ਪੁੱਤ ਕਪੁੱਤ ਹੋ ਜਾਂਦੇ ਸੀ......!
ਸਭ ਧੱਕੇ ਦੇ ਨਾਲ ਤੋੜ ਰਹੇ ਗੰਦਲ ਮਾਘ ਦੀ ਕੱਚੀ ਨੂੰ
ਹੁਣ ਕੋਈ-ਕੋਈ ਘਰ ਬਚਿਆ ਏ ਜਿੱਥੇ ਲੋਚ ਰਹੇ ਨੇ ਬੱਚੀ ਨੂੰ
ਉੰਝ ਪੁੱਤ ਦਾ ਮੂੰਹ ਵੇਖਣ ਲਈ ਦੋਵੇਂ ਹੱਥੀ ਦੁਆਂਵਾਂ ਹੋ ਰਹੀਆਂ
ਕਦੇ ਪੁੱਤ ਕਪੁੱਤ ਹੋ ਜਾਂਦੇ ਸੀ......!
ਕਿਉਂ ਦੁਨੀਆਂ ਵਾਲਿਓ ਇਸ ਪਾਸੇ ਹੱਥ ਢਿੱਲਾ ਏ ਸਰਕਾਰਾਂ ਦਾ
ਬੱਸ ਪੰਜ ਸਾਲ ਦੀ ਕੈਦ ਹੋਊ ਜਾਂ ਜ਼ਰਮਾਨਾਂ ਕੁੱਝ ਹਜਾਰਾਂ ਦਾ
ਐਹੋ ਜਿਹੇ ਦੋਸ਼ੀਆਂ ਨੂੰ ਕਿੰਨੀ ਘੱਟ ਸਜਾਵਾਂ ਹੋ ਰਹੀਆਂ
ਕਦੇ ਪੁੱਤ ਕਪੁੱਤ ਹੋ ਜਾਂਦੇ ਸੀ ਹੁਣ ਮਾਵਾਂ-ਕੁਮਾਵਾਂ ਹੋ ਰਹੀਆਂ |
Similar questions