Definition of lok geet in punjabi in punjabi
Answers
Answer:
ਕਿਸੇ ਵੀ ਦੇਸ਼ ਜਾਂ ਸੂਬੇ ਦੀ ਸੱਭਿਆਚਾਰ ਦੀ ਪਹਿਚਾਣ ਓਥੋਂ ਦਾ ਲੋਕ ਸਾਹਿਤ ਹੁੰਦਾ ਹੈ। ਲੋਕਗੀਤ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਜਿਸਦਾ ਅਰਥ ਹੈ ਲੋਕਾਂ ਦੇ ਗੀਤ ।
ਲੋਕ ਗੀਤ ਉਹ ਹੁੰਦੇ ਹਨ ਜਿਹਨਾਂ ਨੂੰ ਕੋਈ ਇਕ ਵਿਅਕਤੀ ਨਹੀਂ ਬਲਕਿ ਪੂਰਾ ਸਮਾਜ ਅਪਣਾਉਂਦਾ ਹੈ । ਬਿਨਾ ਕਿਸੀ ਭਾਸ਼ਾ ਸੰਬੰਧੀ ਨਿਯਮਾਂ ਦੀ ਪਾਲਣਾ ਤੋਂ ਆਮ ਲੋਕ ਵਿਵਹਾਰ ਦੀ ਭਾਸ਼ਾ ਨੂੰ ਜਦੋ ਗੀਤਾਂ ਦਾ ਰੂਪ ਮਿਲ ਜਾਂਦਾ ਹੈ ਉਸ ਨੂੰ ਲੋਕ ਗੀਤ ਕਹਿੰਦੇ ਹਨ ।
ਲੋਕ ਗੀਤਾਂ ਦੀ ਰਚਨਾ ਕਿਸੀ ਵਿਅਕਤੀ ਵਿਸ਼ੇਸ਼ ਦੁਆਰਾ ਨਹੀਂ ਕਿੱਤੀ ਜਾਂਦੀ , ਬਲਕਿ ਆਮ ਲੋਕ ਹੀ ਆਪਣੇ ਮਣੋਭਾਵਾਂ ਦਾ ਪ੍ਰਗਟਾਵਾਂ ਕਰਨ ਲਈ ਲੋਕਗੀਤਾਂ ਦੀ ਰਚਨਾ ਕਰਦੇ ਹਨ।
ਪੰਜਾਬ ਵਿਚ ਲੋਕ ਗੀਤਾਂ ਦਾ ਖਾਸ ਮਹੱਤਵ ਹੈ । ਵਿਰਾਕਤੀ ਦੇ ਜਨਮ ਤੋਂ ਲੈ ਕੇ ਮਾਰਨ ਤਕ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਗ਼ਮੀਆਂ ਲਈ ਅਲੱਗ ਅਲੱਗ ਲੋਕ ਗੀਤ ਪ੍ਰਚਲਿਤ ਹਨ । ਇਸ ਤੋਂ ਇਲਾਵਾ ਪੰਜਾਬੀਆਂ ਦੇ ਹਰ ਤਿਓਹਾਰ ਨਾਲ ਵੀ ਲੋਕਗੀਤ ਜੁੜੇ ਹੋਏ ਹਨ। ਲੋਹੜੀ ਦਾ ਲੋਕ ਗੀਤ "ਸੁੰਦਰ ਮੁੰਦਰੀਏ" ਬਹੁਤ ਪ੍ਰਸਿੱਧ ਹੈ ।
Explanation: