India Languages, asked by chanderchander205, 9 days ago

eassy ਵਿਦਿਆਰਥੀ ਅਤੇ ਅਨੁਸ਼ਾਸਨ​

Answers

Answered by vaishnaviingulkar5
6

Answer:

ਅਨੁਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਡਸਿਪਲਿਨ ਦਾ ਸਮਾਨਾਰਥੀ ਹੈ, ਜਿਸ ਦਾ ਅਰਥ ਹੈ ਆਪਣੇ ਆਪ ਨੂੰ ਕੁਝ ਬੰਧਨਾਂ ਵਿੱਚ ਰੱਖ ਕੇ ਅਜ਼ਾਦੀ ਮਾਣਨਾ।ਵਿਦਿਆਰਥੀ-ਅਨੁਸ਼ਾਸਨ ਤੋਂ ਭਾਵ ਹੈ। ਸਕੂਲ ਦੁਆਰਾ ਬਣਾਏ ਨਿਯਮ ਦੇ ਅੰਤਰਗਤ ਰਹਿ ਕੇ ਸਿੱਖਿਆ ਪ੍ਰਾਪਤ ਕਰਨਾ। ਸਾਰੀਆਂ ਕੁਦਰਤੀ ਸ਼ਕਤੀਆਂ ਵੀ ਅਨੁਸ਼ਾਸਨ ਵਿੱਚ ਬੱਝੀਆਂ ਹੋਈਆਂ ਹਨ। ਇੱਕ ਅਨੁਸ਼ਾਸਨਹੀਣ ਵਿਦਿਆਰਥੀ ਆਪਣੇ ਜੀਵਨ ਵਿੱਚ ਕਦੀ ਸਫ਼ਲਤਾ ਨਹੀਂ ਪਾ ਸਕਦਾ।

ਪੁਰਾਣੇ ਸਮੇਂ ਵਿੱਚ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਹਰ ਗੱਲ ਬਿਨਾਂ ਕਿਸੇ ਪ੍ਰਸ਼ਨ ਦੇ ਖ਼ੁਸ਼ੀ ਨਾਲ ਸ਼ੀਕਾਰ ਕਰ ਲੈਂਦੇ ਸਨ ਪਰ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਤੋਂ ਇਸ ਤਰ੍ਹਾਂ ਦੇ ਵਿਹਾਰ ਦੀ ਉਮੀਦ ਰੱਖਣਾ ਹੀ ਬੇਕਾਰ ਹੈ। ਅਸੀਂ ਹਰ ਰੋਜ਼ ਅਖ਼ਬਾਰਾਂ ਵਿੱਚ ਵਿਦਿਆਰਥੀਆਂ ਦੇ ਰੋਸ ਦਰਸਾਉਣ ਦੀਆਂ ਘਟਨਾਵਾਂ ਬਾਰੇ ਪੜ੍ਹਦੇ ਹਾਂ। ਉਹ ਆਪਣੀ ਰਾਸ਼ਟਰੀ ਸੰਪਤੀ ਦਾ ਨੁਕਸਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਪੁਲਿਸ ਵੀ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਸ਼ ਕਰਦੀ ਹੈ ਪਰ ਉਹਨਾਂ ਨੂੰ ਵੀ ਸਫ਼ਲਤਾ ਕੁਝ ਹੱਦ ਤੱਕ ਹੀ ਮਿਲਦੀ ਹੈ। ਧੀਰਜ ਅਤੇ ਸ਼ਾਂਤੀ ਨਾਂ ਦੇ ਗੁਣਾਂ ਤੋਂ ਹੀ ਇਹ ਵਿਦਿਆਰਥੀ ਦੂਰ ਜਾ ਰਹੇ ਹਨ।

ਦੂਸਰੀ ਤਰ੍ਹਾਂ ਦੇ ਅਨੁਸ਼ਾਸਨਹੀਣਤਾ ਦਾ ਸੰਬੰਧ ਇਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਹੈ। ਨਸ਼ਿਆਂ ਦਾ ਸੇਵਨ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਹ ਸ਼ਰਾਬ ਪੀਣ, ਸਿਗਰਟਾਂ ਪੀਣ ਤੇ ਕਈ ਹੋਰ ਤਰ੍ਹਾਂ ਦੇ ਨਸ਼ੇ ਕਰਨ ਤੋਂ ਸੰਕੋਚ ਨਹੀਂ ਕਰਦੇ। ਇਸ ਕਾਰਨ ਇਹਨਾਂ ਦਾ ਪੜ੍ਹਾਈ ਵਿੱਚ ਵੀ ਪੂਰਾ ਧਿਆਨ ਨਹੀਂ ਲੱਗਦਾ। ਫਿਰ ਇਹ ਇਮਤਿਹਾਨ ਵਿੱਚ ਨਕਲ ਕਰਕੇ ਪਾਸ ਹੋਣ ਦਾ ਉਪਰਾਲਾ ਕਰਦੇ ਹਨ। ਇਸ ਤਰ੍ਹਾਂ ਅਨੁਸ਼ਾਸਨ ਦਾ ਪਾਲਣ ਨਾ ਕਰਕੇ ਇਹ ਆਪਣੀ ਜ਼ਿੰਦਗੀ ਹੀ ਤਬਾਹ ਕਰ ਲੈਂਦੇ ਹਨ।

ਪਰ ਇਹ ਗੱਲ ਬਹੁਤ ਹੀ ਵਿਚਾਰ ਕਰਨ ਵਾਲੀ ਹੈ ਕਿ ਅੱਜ ਦਾ ਵਿਦਿਆਰਥੀ ਇਸ ਰਸਤੇ ’ਤੇ ਕਿਉਂ ਤੁਰ ਪਿਆ ਹੈ। ਜੇ ਅਸੀਂ ਆਪਣੇ ਦੇਸ਼ ਦਾ ਭਵਿਖ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਸਮੱਸਿਆ ਨੂੰ ਸਮਝ ਕੇ ਦੂਰ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਹੋਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਅਨਿਸ਼ਚਿਤ ਭਵਿਖ ਹੈ। ਅੱਜ ਵਿਦਿਆਰਥੀ ਉੱਚੀਆਂ-ਉੱਚੀਆਂ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਹਨ। ਸਾਨੂੰ ਆਪਣੀ ਸਿੱਖਿਆ-ਪ੍ਰਨਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ ਤਾਂਕਿ ਜਦੋਂ ਵਿਦਿਆਰਥੀ ਆਪਣੀ ਸਿੱਖਿਆ ਖ਼ਤਮ ਕਰਕੇ ਨਿਕਲੇ ਤਾਂ ਉਸ ਕੋਲ ਇਸ ਗੱਲ ਦੀ ਸੇਧ ਹੋਵੇ ਕਿ ਉਸ ਨੇ ਕਿਸ ਕਿੱਤੇ ਨੂੰ ਅਪਣਾਉਣਾ ਹੈ। ਸਰਕਾਰ ਨੂੰ ਵੀ ਉਹਨਾਂ ਨੂੰ ਨੌਕਰੀਆਂ ਉਪਲਬਧ ਕਰਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।

ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਲਈ ਸਾਡੀ ਪਰੀਖਿਆ-ਪ੍ਰਨਾਲੀ ਵੀ ਦੋਸ਼ ਪੂਰਨ ਹੈ। ਕਈ ਵਾਰੀ ਬਹੁਤ ਲਾਇਕ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ ਅਤੇ ਘੱਟ ਪੜ੍ਹਨ ਵਾਲੇ ਬੱਚੇ ਨਕਲਾਂ ਮਾਰ ਕੇ ਜ਼ਿਆਦਾ ਨੰਬਰ ਲੈ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਵਧ ਗਈ ਹੈ। ਅਧਿਆਪਕ ਅਤੇ ਵਿਦਿਆਰਥੀ ਦੀ ਆਪਸ ਵਿੱਚ ਕੋਈ ਸਾਂਝ ਨਹੀਂ, ਇੱਥੋਂ ਤੱਕ ਕਿ ਅਧਿਆਪਕਾਂ ਨੂੰ ਆਪਣੀ ਜਮਾਤ ਦੇ ਬੱਚਿਆਂ ਦੇ ਨਾਂ ਵੀ ਯਾਦ ਨਹੀਂ ਹੁੰਦੇ।

ਸਾਨੂੰ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਸਮਝਣ ਦੀ ਵੀ ਲੋੜ ਹੈ। ਅੱਜ ਦਾ ਵਿਦਿਆਰਥੀ ਏਨਾ ਕੁ ਜਾਗਰੂਕ ਹੋ ਚੁੱਕਿਆ ਹੈ ਕਿ ਉਹ ਕੋਈ ਵੀ ਗੱਲ ਬਿਨਾਂ ਕਿਸੇ ਸਵਾਲ ਦੇ ਸ਼ੀਕਾਰ ਨਹੀਂ ਕਰੇਗਾ ਅਧਿਆਪਕ ਵਿੱਚ ਉਸ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਦੀ ਅਰਥਾਤ ਉਸ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਉਹਨਾਂ ਨਾਲ ਸੰਬੰਧਿਤ ਅਧਿਕਾਰੀਆਂ ਦਾ ਵਿਹਾਰ ਨਰਮ ਤੇ ਪਿਆਰ ਵਾਲਾ ਹੋਣਾ ਚਾਹੀਦਾ ਹੈ। ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਜਲਦੀ ਹੱਲ ਲੱਭਣਾ ਚਾਹੀਦਾ ਹੈ।

ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੀਆਂ ਕੁਝ ਰਾਜਨੀਤਿਕ ਪਾਰਟੀਆਂ ਵੀ ਹਨ ਜੋ ਆਪਣਾ ਉੱਲੂ ਸਿੱਧਾ ਕਰਨ ਲਈ ਸਕੂਲਾਂ-ਕਾਲਜਾਂ ਵਿੱਚ ਦਖ਼ਲ ਦੇ ਕੇ, ਵਿਦਿਆਰਥੀਆਂ ਨੂੰ ਉਕਸਾ ਕੇ ਤੋੜ-ਭੰਨ ਕਰਵਾਉਂਦੀਆਂ ਹਨ। ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ 'ਤੇ ਕਾਬੂ ਪਾਉਣ ਦੀਮਾਪਿਆਂ ਦੀ ਵੀ ਪੂਰੀ ਜੁੰਮੇਵਾਰੀ ਹੈ। ਉਹਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ 'ਤੇ ਪੂਰਾ ਕੰਟੋਲ ਰੱਖਣ ’ਤੇ ਹਮੇਸ਼ਾਂ ਉਹਨਾਂ ਦੇ ਵਿਹਾਰ ਬਾਰੇ ਜਾਗਰੂਕ ਰਹਿਣ। ਬੱਚਿਆਂ ਦੀਆਂ ਸਮੱਸਿਆਵਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਮਿਲ ਕੇ ਹੱਲ ਕਰਨੀਆਂ ਚਾਹੀਦੀਆਂ ਹਨ। ਰਾਜਨੀਤਿਕ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਣੀ ਰਾਜਨੀਤੀ ਵਿੱਚ ਮੋਹਰਾ ਨਾ ਬਣਾਉਣ। ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕਾਂ ਦੇ ਨਾਲ ਜ਼ਿੰਮੇਵਾਰੀਆਂ ਦਾ ਵੀ ਗਿਆਨ ਕਰਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਆਪਣੇ ਉੱਪਰ ਕਾਬੂ ਰੱਖਣ ਅਤੇ ਦੇਸ ਦੀ ਸੰਪਤੀ ਨੂੰ ਬਚਾ ਕੇ ਰੱਖਣ ਦੀ ਸਿੱਖਿਆ ਦੇਣੀ ਚਾਹੀਦੀ ਹੈ।

ਅਨੁਸ਼ਾਸਨ ਦਾ ਅੰਤਮ ਸਰੂਪ ਸ਼ੈ-ਅਨੁਸ਼ਾਸਨ ਹੈ। ਵਿਦਿਆਰਥੀ ਆਪਣੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਸਾਰਥਕ ਰੁਝੇਵਿਆਂ ਵੱਲ ਲਾਵੇ। ਜੁੰਮੇਵਾਰੀ ਦੀ ਭਾਵਨਾ ਰੱਖੇ । ਸੈ-ਅਨੁਸ਼ਾਸਨ ਸ਼ਖ਼ਸੀ ਵਿਕਾਸ ਦਾ ਰਾਹ ਹੈ।ਵਿਦਿਆਰਥੀਆਂ ਦਾ ਅਸਲ ਉਦੇਸ਼ ਵਿੱਦਿਆ ਪ੍ਰਾਪਤ ਕਰਨਾ ਹੈ ਤਾਂਜੋ ਉਹ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਅਤੇ ਇੱਕ ਚੰਗੇ ਨਾਗਰਿਕ ਬਣ ਸਕਣ।

Explanation:

Hi, Hope it Helps You

Study Well Dear

Similar questions