effect of social media in Punjabi
Answers
Answer:
ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਮਨੁੱਖ ਸੋਸ਼ਲ ਮੀਡੀਆ ਰਾਹੀਂ ਇੱਕ- ਦੂਜੇ ਨਾਲ ਜੁੜਿਆ ਹੋਇਆ ਹੈ। ਖਾਸ ਗੱਲ ਇਹ ਹੈ ਹੁਣ ਨੌਜਵਾਨਾਂ ਦੇ ਨਾਲ-ਨਾਲ ਵਡੇਰੀ ਉਮਰ ਦੇ ਲੋਕ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ। ਬਹੁਤ ਸਾਰੇ ਸੇਵਾਮੁਕਤ ਅਫ਼ਸਰ, ਕਰਮਚਾਰੀ ਅਤੇ ਪਿੰਡਾਂ ਵਿਚ ਰਹਿਣ ਵਾਲੇ ਆਮ ਲੋਕ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ। ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਖ਼ਬਰਾਂ/ਸੁਨੇਹੇ ਅਤੇ ਹਾਲਚਾਲ ਜਾਨਣ/ਪੁੱਛਣ ਦਾ ਬਹੁਤ ਵਧੀਆ ਜ਼ਰੀਆ ਹੈ, ਉੱਥੇ ਦੂਜੇ ਪਾਸੇ ਇਸ ਹਥਿਆਰ ਨਾਲ ਅਫਵਾਹਾਂ ਦਾ ਬਾਜ਼ਾਰ ਵੀ ਅਕਸਰ ਗਰਮ ਕਰ ਦਿੱਤਾ ਜਾਂਦਾ ਹੈ।
ਸਮਾਜਿਕ ਮੀਡਿਆ, ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸੋਸ਼ਲ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਲੋਕਾਂ ਦੀ ਸਾਂਝੀਦਾਰੀ ਵੱਧਦੀ ਹੈ। ਫੇਸਬੁੱਕ, ਵਟਸਐਪ, ਸਨੈਪਚੈਟ, ਇੰਸਟਾਗ੍ਰਾਮ ਆਦਿ ਵਰਗੀਆਂ ਸੋਸ਼ਲ ਐਪਸ ਨੇ ਅੱਜਕਲ੍ਹ ਦੀ ਦੀ ਨੌਜਵਾਨ ਪੀੜੀ ਤੇ ਆਪਣਾ ਕਾਫੀ ਪ੍ਰਭਾਵ ਪਾਇਆ ਹੋਇਆ ਹੈl
ਸੋਸ਼ਲ ਮੀਡੀਆ ਦੇ ਕਾਫ਼ੀ ਫ਼ਾਇਦੇ ਹੋਣ ਦੇ ਨਾਲ-ਨਾਲ ਇਸਦੇ ਨੁਕਸਾਨ ਵੀ ਕਾਫੀ ਹਨ। ਰੰਗਨ ਚੈਟਰਜੀ ਇੱਕ ਜਨਰਲ ਪ੍ਰੈਕਟੀਸ਼ਨਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਰਨ ਨਾਲ ਨੌਜਵਾਨਾਂ ‘ਤੇ ਮਾਨਸਿਕ ਰੋਗਾਂ ਦਾ ਪ੍ਰਭਾਵ ਪੈ ਰਿਹਾ ਹੈ। ‘ਕਿਤੇ ਕੁਝ ਰਹਿ ਨਾ ਜਾਵੇ’ ਇਸ ਸੋਚ ਨਾਲ ਅਸੀਂ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵਾਰ-ਵਾਰ ਜਾਂਦੇ ਹਾਂ ਅਤੇ ਦਿਨ ਵਿੱਚ ਕਈ ਘੰਟਿਆਂ ਤੱਕ ਸਾਡੀਆਂ ਉਂਗਲਾਂ ਮੋਬਾਈਲ ਫੋਨ ਉੱਤੇ ਚਲਦੀਆਂ ਰਹਿੰਦੀਆਂ ਹਨ। ਖਾਂਦਿਆਂ-ਪੀਂਦਿਆਂ, ਉਠਦਿਆਂ-ਬੈਠਦਿਆਂ, ਸੌਂਦਿਆਂ-ਜਾਗਦਿਆਂ ਅਸੀਂ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ।
Hope you like the answer..........