Essay in punjabi kheda da mhtv
Answers
Padhai vich Kheda da Mahatva
•ਅਜੋਕੀ ਵਿੱਦਿਆ ਪ੍ਰਣਾਲੀ ਵਿਦਿਆਰਥੀਆਂ ਦੇ ਸਿਰਫ਼ ਦਿਮਾਗ ਨੂੰ ਹੀ ਵਿਕਸਿਤ ਨਹੀਂ ਕਰਦੀ ਸਗੋਂ ਇਸ ਦਾ ਉਦੇਸ਼ ਦਿਮਾਗੀ, ਸਰੀਰਕ ਤੇ ਇਖਲਾਕੀ ਪੱਖ ਤੋਂ ਵਿਦਿਆਰਥੀਆਂ ਨੂੰ ਅਗਾਂਹ ਵਧਾਉਣਾ ਹੈ ।
•ਇਸ ਪ੍ਰਕਾਰ ਵਿਦਿਆਰਥੀਆਂ ਦਾ ਦਿਮਾਗ, ਸਰੀਰ ਤੇ ਮਨ ਵਿਕਸਿਤ ਹੋ ਜਾਂਦਾ ਹੈ । ਆਮ ਕਹਾਵਤ ਹੈ ਕਿ ਨਿਰੋਗ ਸਰੀਰ ਵਿੱਚ ਹੀ ਵਿਕਸਿਤ ਅਤੇ ਨਿਰੋਗ ਦਿਮਾਗ ਦਾ ਵਾਸਾ ਹੁੰਦਾ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈਪੰਜਾਬੀ ਲੋਕ ਕਹਿੰਦੇ ਹਨ –
ਜਿਸਮ ਵਿਚ ਜੇ ਤਾਕਤ ਨਹੀਂ
ਕੁਝ ਸਮਾਂ ਪਹਿਲਾਂ ਤੱਕ ਭਾਰਤ ਦਾ ਵਿੱਦਿਅਕ ਢਾਂਚਾ ਸਿਰਫ ਬੁੱਧੀ ਦੀ ਤਰੱਕੀ ਤੇ ਜ਼ੋਰ ਦੇਂਦਾ ਸੀ ।
•ਵਿਦਿਆਰਥੀ ਘੋਟਾ ਲਾ ਕੇ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰਦੇ ਰਹਿੰਦੇ ਸਨ ।
•ਬਹੁਤੇ ਹੁਸ਼ਿਆਰ ਵਿਦਿਆਰਥੀ ਸਾਰਾ ਦਿਨ ਕਿਤਾਬਾਂ ਵਿਚ ਹੀ ਸਿਰ ਦੇਈ ਰੱਖਦੇ ਸਨ।
•ਅਜੋਕਾ ਵਿਦਿਅਕ-ਢਾਂਚਾ ਖੇਡਾਂ ਦੇ ਮਹੱਤਵ ਨੂੰ ਅੱਖੋਂ ਉਹਲੇ ਨਹੀਂ ਕਰ ਰਿਹਾ ।
• ਇਤਿਹਾਸ ਗਵਾਹ ਹੈ ਕਿ ਸਾਡੇ ਬਹੁਤ ਵੱਡੇ ਵੱਡੇ ਯੋਧੇ ਚੰਗੇ ਸਾਹਿਤਕਾਰ ਵੀ ਸਨ ।
• ਭਗਵਾਨ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਦੀ ਫਿਲਾਸਫ਼ੀ ਰਚੀ, ਬੜੇ ਮਹਾਨ ਯੋਧਾ ਵੀ ਸਨ ।
•ਦਸਮ ਗ੍ਰੰਥ ਦੇ ਰਚਣ ਹਾਰ ਗੁਰੁ ਗੋਬਿੰਦ ਸਿੰਘ ਜੀ ਇਕ ਨਿਰਭੈ ਯੋਧਾ ਸਨ ।
• ਇਸ ਪ੍ਰਕਾਰ ਇਹ ਸਿੱਧ ਹੋ ਜਾਂਦਾ ਹੈ ਕਿ ਸਰੀਰਕ ਤਾਕਤ ਨਾਲ ਹੀ ਦਿਮਾਗ ਵਿਕਸਤ ਹੋ ਸਕਦਾ ਹੈ ।