History, asked by VIVEK9369, 11 months ago

essay on Bhagat Singh essay in Punjabi

Answers

Answered by paulamishah
2

Answer:ਭਰਤ ਸਿੰਘ ਨੂੰ "ਸ਼ਹੀਦ ਭਗਤ ਸਿੰਘ" ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਮਹਾਨ ਆਜ਼ਾਦੀ ਘੁਲਾਟੀਏ ਹਨ. ਇੱਕ ਪੰਜਾਬੀ ਹੋਣ ਦੇ ਨਾਤੇ, ਉਸਨੇ ਉਸਨੂੰ ਨਿਡਰਤਾ ਦੀ ਸੁਭਾਅ ਸੀ ਅਤੇ ਉਸ ਨੂੰ ਰਾਸ਼ਟਰੀ ਨਾਇਕ ਵਜੋਂ ਮਾਨਤਾ ਦਿੱਤੀ ਸੀ. ਉਹ ਸਭ ਤੋਂ ਛੋਟੇ ਕ੍ਰਾਂਤੀਕਾਰੀ ਅਤੇ 23 ਸਾਲ ਦੀ ਉਮਰ ਵਿੱਚ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ. ਭਰਤ ਸਿੰਘ ਅਤੇ ਉਸ ਦੇ ਸਮੂਹ ਨੇ ਬ੍ਰਿਟਿਸ਼ ਦੇ ਅਫਸਰਾਂ ਨੂੰ ਕਤਲ ਕਰ ਦਿੱਤਾ ਪਰ ਬਾਅਦ ਵਿੱਚ ਉਹਨਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ. जेल ਤੋਂ ਭਗਤ ਸਿੰਘ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਆਪਣੀ ਜੰਗ ਅਤੇ ਜੇਲ ਦੇ ਹਾਲਾਤ ਵਿੱਚ ਸੁਧਾਰ ਲਈ ਭੁੱਖ ਹੜਤਾਲ ਕੀਤੀ. ਅਲਾਇਨ ਇਨਕਲਾਬ ਜ਼ੀਨਦਾਬਾਦ (ਹਿੰਦੀ ਵਿੱਚ ਇੰਕਿਲਾਬ ਜ਼ਿੰਦਾਬਾਦ) ਪਹਿਲਾਂ ਹੀ ਹਸਰਤ ਮੋਹਣੀ ਨੇ ਵਰਤਿਆ ਸੀ ਇਸਨੇ ਹਿੰਦੁਸਤਿਯਾ ਸਮਾਜਕਿਸਟ ਰਿਪਬਲਕਿਨ ਐਸੋਸੀਏਸ਼ਨ ਦੇ ਸਰਗਰਮੀਆਂ ਨੂੰ ਪ੍ਰੇਰਿਤ ਕੀਤਾ ਜਿਵੇਂ ਕਿ ਅਸ਼ਫਾਕੁੱਲਾ ਖਾਨ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ.

ਭਰਤ ਸਿੰਘ ਨੂੰ "ਸ਼ਹੀਦ ਭਗਤ ਸਿੰਘ" ਕਿਹਾ ਜਾਂਦਾ ਸੀ ਕਿਉਂਕਿ ਉਹ ਇਕ ਮਹਾਨ ਆਜ਼ਾਦੀ ਘੁਲਾਟੀਏ ਸਨ. ਇੱਕ ਪੰਜਾਬੀ ਹੋਣ ਦੇ ਨਾਤੇ, ਉਸ ਕੋਲ ਉਹ ਹਿੰਮਤ ਵਾਲਾ ਸੁਭਾਅ ਸੀ ਅਤੇ ਉਸ ਨੂੰ ਕੌਮੀ ਨਾਇਕ ਵਜੋਂ ਮਾਨਤਾ ਦਿੱਤੀ ਗਈ ਸੀ. ਉਹ ਸਭ ਤੋਂ ਛੋਟੀ ਕ੍ਰਾਂਤੀਕਾਰੀ ਸਨ ਅਤੇ 23 ਸਾਲ ਦੀ ਉਮਰ ਵਿਚ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ. ਭਰਤ ਸਿੰਘ ਅਤੇ ਉਸ ਦੇ ਸਮੂਹ ਨੇ ਬਰਤਾਨਵੀ ਅਧਿਕਾਰੀਆਂ ਦੀ ਹੱਤਿਆ ਕੀਤੀ ਪਰ ਬਾਅਦ ਵਿੱਚ ਉਨ੍ਹਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ. ਜੇਲ੍ਹ ਤੋਂ ਭਗਤ ਸਿੰਘ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਆਪਣਾ ਯੁੱਧ ਕੀਤਾ ਅਤੇ ਜੇਲ੍ਹ ਦੀਆਂ ਹਾਲਤਾਂ ਵਿਚ ਸੁਧਾਰ ਲਈ ਭੁੱਖ ਹੜਤਾਲ ਕੀਤੀ.

ਅਲਾਇਨ ਇਨਕਲਾਬ ਜ਼ਿੰਦਾਬਾਦ (ਹਿੰਦੀ ਵਿਚ ਇੰਕਿਲਾਬ ਜ਼ਿੰਦੀਬਾਦ) ਨੂੰ ਪਹਿਲੀ ਵਾਰ ਹਸਰਤ ਮੋਹਾਨੀ ਨੇ ਵਰਤਿਆ ਸੀ. ਇਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦੀਆਂ ਸਰਗਰਮੀਆਂ ਨੂੰ ਪ੍ਰੇਰਿਤ ਕੀਤਾ ਜਿਵੇਂ ਕਿ ਅਸ਼ਫਾਕੁੱਲਾ ਖ਼ਾਨ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ.

Answered by 007Boy
10

Answer:

ਭਗਤ ਸਿੰਘ ਦਾ ਨਾਂ ਲੈਂਦੇ ਹੀ ਅਜ ਵੀ ਸਾਡਾ ਖੂਨ ਖੋਲਣ ਲਗ ਜਾਂਦਾ ਹੈ। ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦੇ ਆਜ਼ਮ’ ਕਹਿਕੇ ਸਤਿਕਾਰਿਆ ਹੈ। ਉਹਨਾਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਾਹ ਵਲ ਸਦੀਆਂ ਤਕ ਸਾਨੂੰ ਰਾਹ ਵਿਖਾਵੇਗਾ। ਉਹ ਦੇਸ਼ ਦੀ ਆਜ਼ਾਦੀ ਲਈ ਹਿੰਸਾ ਦਾ ਸਹਾਰਾ ਲੈਣ ਤੋਂ ਵੀ ਨਹੀਂ ਸਨ ਘਬਰਾਉਂਦੇ।ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।

ਸਰਦਾਰ ਭਗਤ ਸਿੰਘ ਦਾ ਜਨਮ ਅਕਤੂਬਰ 1907 ਨੂੰ ਪੰਜਾਬ ਵਿਚ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਨਾਮਕ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਆਪ ਦੇ ਪਿਤਾ ਅਤੇ ਚਾਚਾ ਪ੍ਰਸਿੱਧ ਕ੍ਰਾਂਤੀਕਾਰੀ ਸਨ। ਜਿਸ ਦਿਨ ਆਪ ਦਾ ਜਨਮ ਹੋਇਆ ਆਪ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਦਾਦੀ ਨੇ ਬਾਲਕ ਨੂੰ ਭਾਗਾਂ ਵਾਲਾ ਕਿਹਾ। ਇਸ ਸ਼ਬਦ ਤੋਂ ਬਾਅਦ ਹੀ ਆਪ ਦਾ ਨਾਂ ਭਗਤ ਸਿੰਘ ਬਣ ਗਿਆ। ਭਗਤੀ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। ਬਚਪਨ ਵਿਚ ਹੀ ਬੰਦੂਕ ਅਤੇ ਤਲਵਾਰ ਇਹਨਾਂ ਦੇ ਪਿਆਰੇ ਖਿਡੌਣੇ ਸਨ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿਚ ਸ਼ਾਮਲ ਹੋ ਗਏ। ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋ ਗਿਆ। ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ।

ਸਰਦਾਰ ਭਗਤ ਸਿੰਘ ਅਜੇ ਕਾਲਜ ਵਿਚ ਹੀ ਸਿਖਿਆ ਪ੍ਰਾਪਤ ਕਰ ਰਹੇ ਸਨ ਕਿ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਦਿੱਤੀਆਂ। ਉਹ ਇਹਨਾਂ ਬੰਧਨਾਂ ਵਿਚ ਪੈਣ ਲਈ ਤਿਆਰ ਨਹੀਂ ਸਨ। ਘਰ ਵਾਲਿਆਂ ਨੇ ਜਦੋਂ ਉਹਨਾਂ ਦੇ ਵਿਰੋਧ ਦੀ ਪਰਵਾਹ ਨਾ ਕੀਤੀ ਤਾਂ ਉਹ ਘਰ ਛੱਡ ਕੇ ਭੱਜ ਗਏ। ਕਾਨਪੁਰ ਵਿਚ ਗਨੇਸ਼ ਸ਼ੰਕਰ ਵਿਦਿਆਰਥੀ ਦੇ ਕੋਲ ਰਹਿ ਕੇ ਪ੍ਰਤਾਪ ਦਾ ਸੰਪਾਦਨ ਕਰਨ ਲੱਗੇ।

ਪ੍ਰਤਾਪ ਵਿਚ ਕੰਮ ਕਰਨ ਅਤੇ ਕਾਨਪੁਰ ਵਿਚ ਰਹਿਣ ਨਾਲ ਆਪ ਦਾ ਮੇਲ ਬਟੁਕੇਸ਼ਵਰ ਦੱਤ ਨਾਲ ਹੋ ਗਿਆ। ਇਹ ਮੇਲ ਉਹਨਾਂ ਨੂੰ ਕ੍ਰਾਂਤੀਕਾਰੀ ਜੀਵਨ ਅਪਣਾਉਣ ਦੇ ਲਈ ਮਹਾਨ ਪ੍ਰੇਣਾ ਦਾ ਸ੍ਰੋਤ ਬਣਿਆ। ਇਹਨੀਂ ਦਿਨੀਂ ਆਪ ਨੇ “ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਭਗਤ ਸਿੰਘ ਇਸ ਸਮੇਂ ਤਕ ਪੁਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ। ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿਚ ਫਸਾਉਣ ਦੀ ਤਿਆਰੀ ਕਰ ਰਹੀ ਸੀ। ਸਤੰਬਰ 1934 ਵਿਚ ਦੇਸ਼ ਭਰ ਵਿਚ ਕ੍ਰਾਂਤੀਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਬਦਲ ਦਿੱਤਾ ਗਿਆ। ਹੁਣ ਇਸ ਸੰਸਥਾ ਦਾ ਨਾਂ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ। ਦਲ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਆਪ ਆਗਰੇ ਹੀ ਸਨ ਕਿ ਸਾਈਮਨ ਕਮਿਸ਼ਨ ਭਾਰਤ ਆਈ। ਜਗਾ-ਜਗਾ ਉਸਦਾ ਵਿਰੋਧ ਹੋਇਆ। ਲਾਹੋਰ ਵਿਚ ਲਾਲਾ ਲਾਜਪਤ ਰਾਇ ਦੀ ਅਗਵਾਈ ਹੋਠ ਇਕ ਬੜਾ ਭਾਰੀ ਜਲਸਾ ਹੋਣ ਵਾਲਾ ਸੀ। ਆਪ ਆਗਰੇ ਤੋਂ ਲਾਹੌਰ ਆ ਗਏ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਇ ਉੱਤੇ ਲਾਠੀਆਂ ਦੀ ਬੌਛਾਰ ਕੀਤੀ ਗਈ । ਲਾਲਾ ਜੀ ਨੂੰ ਬਹੁਤ ਚੋਟਾਂ ਆਈਆਂ। ਇਨ੍ਹਾਂ ਚੋਟਾਂ ਨੂੰ ਉਹ ਸਹਿ ਨਾ ਸਕੇ। ਲਾਲਾ ਜੀ ਦੀ ਮੌਤ ਨਾਲ ਦੇਸ਼ ਦੇ ਗਭਰੂਆਂ ਦਾ ਖੂਨ ਖੋਲ ਉਠਿਆ। ਉਹਨਾਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਧੀ। 17 ਦਸੰਬਰ 1928 ਨੂੰ ਸ਼ਾਮ ਦੇ ਚਾਰ ਵਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਨੇ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ। ਪੁਲਿਸ ਨੂੰ ਧੋਖਾ ਦੇ ਕੇ ਚਾਰੇ ਗਭਰੂ ਸਖਤ ਪਹਿਰਿਆਂ ਵਿਚੋਂ ਵੀ ਲਾਹੋਰ ਤੋਂ ਬਾਹਰ ਆ ਗਏ।

ਇਹਨੀਂ ਦਿਨੀਂ ਅਸੈਂਬਲੀ ਵਿਚ ‘ਪਬਲਿਕ ਸੇਫ਼ਟੀ ਬਿਲ ਪੇਸ਼ ਹੋਣ ਵਾਲਾ ਸੀ। ਇਹਨਾਂ ਕ੍ਰਾਂਤੀਕਾਰੀਆਂ ਨੇ ਨਾਗਰਿਕ ਅਧਿਕਾਰਾਂ ਵਿਚ ਪੈਣ ਵਾਲੀ ਚੋਟ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ। ਅਸੈਂਬਲੀ ਹਾਲ ਵਿਚ ਧਮਾਕਾ ਕਰਨ ਦਾ ਨਿਸ਼ਚਾ ਹੋਇਆ ਅਤੇ ਇਸ ਕੰਮ ਦੇ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਚੁਣਿਆ ਗਿਆ। ਬਟੁਕੇਸ਼ਵਰ ਦੱਤ ਨੇ ਵਿਲੈਤੀ ਵੇਸ਼ ਵਿਚ ਅਸੈਂਬਲੀ ਭਵਨ ਵਿਚ ਪ੍ਰਵੇਸ਼ ਕੀਤਾ। ਗੈਲਰੀਆਂ ਵਿਚ ਉਸ ਸਮੇਂ ਬੰਬ ਸੁਟਿਆ ਗਿਆ ਜਦੋਂ ਸੇਫਟੀ ਬਿੱਲ ਪੇਸ਼ ਹੋਣ ਵਾਲਾ ਸੀ। ਧਮਾਕਾ ਹੁੰਦਿਆਂ ਹੀ ਅਸੈਂਬਲੀ ਹਾਲ ਵਿਚ ਭਗਦੜ ਮਚ ਗਈ। ਲੋਕਾਂ ਨੇ ਕੁਝ ਸ਼ਾਂਤੀ ਹੋ ਜਾਣ ਦੇ ਬਾਅਦ ਦੇਖਿਆ ਕਿ ਦੋ । ਜਵਾਨ ਨਾਰੇ ਲਗਾਉਂਦੇ ਹੋਏ ਲਾਲ ਰੰਗ ਦੇ ਪਰਚੇ ਵੰਡ ਰਹੇ ਹਨ। ਪੁਲਿਸ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ।

ਦੋਵੇਂ ਅਪਰਾਧੀਆਂ ਨੇ ਆਪਣੇ ਬਿਆਨਾਂ ਵਿਚ ਅੰਗਰੇਜ਼ੀ ਸਰਕਾਰ ਅਤੇ ਉਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਦਸਿਆ। ਸਾਂਡਰਸ ਦੀ ਹਤਿਆ ਦੇ ਸੰਬੰਧ ਵਿਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਤੇ ਮੁਕੱਦਮਾ ਚਲਿਆ। ਅਦਾਲਤ ਨੇ ਅਪਰਾਧੀਆਂ ਦੀ ਗੈਰ-ਹਾਜ਼ਰੀ ਵਿਚ ਆਪਣਾ ਫੈਸਲਾ ਦੇ ਕੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ।

23 ਮਾਰਚ 1931 ਦੀ ਸ਼ਾਮ ਇਹਨਾਂ ਤਿੰਨਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਪਹਿਲਾਂ ਇਹਨਾਂ ਤਿੰਨਾਂ ਵੀਰਾਂ ਦਾ ਵਜ਼ਨ ਕੀਤਾ ਗਿਆ ਜੋ ਪਹਿਲਾਂ ਨਾਲੋਂ ਜ਼ਿਆਦਾ ਸੀ। ਫਾਂਸੀ ਤੋਂ ਪਹਿਲਾਂ ਤਿੰਨੇ ਵੀਰ ਇਕ ਦੂਜੇ ਦੇ ਗਲੇ ਮਿਲੇ ਅਤੇ ਭਾਰਤ ਮਾਤਾ ਦੀ ਜੈ ਜੈ ਕਾਰ ਕਰਦੇ ਹੋਏ ਸ਼ਹੀਦ ਹੋ ਗਏ । ਤਿੰਨਾਂ ਵੀਰਾਂ ਦੀਆਂ ਲਾਸ਼ਾਂ ਵੀ ਸਰਕਾਰ ਨੇ ਹੀ ਜਲਾ ਦਿੱਤੀਆਂ। ਦੇਸ਼ ਵਿਚ ਇਹਨਾਂ ਦੀ ਮੌਤ ਤੇ ਬੜਾ ਦੁੱਖ ਮਨਾਇਆ ਗਿਆ। ਤਿੰਨੇ ਹੀ ਵੀਰ ਰਾਜਪੂਤਾਂ ਨੇ ਆਪਣੇ ਆਪ ਨੂੰ ਭਾਰਤ ਦੀ ਮਿੱਟੀ ਨਾਲ ਮਿਲਾ ਕੇ ਅਮਰ ਕਰ ਲਿਆ। ਭਾਰਤ ਦੇ ਸ਼ਹੀਦਾਂ ਦੀ ਲਾਇਨ ਵਿਚੋਂ ਭਗਤ ਸਿੰਘ ਦਾ ਪਹਿਲਾ ਨੰਬਰ ਸੀ। ਅੱਜ ਵੀ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਕੇ ਭਾਰਤਵ

Similar questions