History, asked by ashnoorkaur15, 10 months ago

essay on chamkaur di jung in punjabi ​

Answers

Answered by harnoor92
4

Answer:

chamkaur di jang guru gobind singh ji de do vade sahibjadeya ne ldi te is ldayi vich dowe sahibjade shahid vi ho gaye san pr oh bhut dushman nu hara ke apni virta da jahar vakha ke shahid hoye san ajit singh ji nal kewal 5 sathi si. eh gatna sikha lyi bhadri te misal te dukh bhari hai

Answered by SmritiSami
1

Essay on Chamkaur Di Jang (War of Chamkaur) is as follows:

  • ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰਕੇ ਸਿੱਖੀ ਦਾ ਬੀਜ ਬੀਜਿਆ। ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਭਲਾਈ ਲਈ ਦੁੱਖ ਤਕਲੀਫਾਂ ਅਤੇ ਵੱਡੀਆਂ ਘਟਨਾਵਾਂ ਸ਼ਹਿਦਿਆਂ ਹੋਇਆ ਗੁਜ਼ਰਿਆ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਿਲ ਕੰਬਾਊ ਘਟਨਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਹੈ। ਸ਼ਹਾਦਤ ਸਮੇਂ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਤੇ ਫਤਹਿ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ।  
  • ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤ ਦੀਆਂ ਜੜਾਂ ਉਖਾੜ ਦਿੱਤੀਆਂ। ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਵੱਡੇ-ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ। ਜਿਨ੍ਹਾਂ ਵਿੱਚੋਂ ਮਾਲਵੇ ਦੀ ਧਰਤੀ ਦਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਵਿਸ਼ੇਸ਼ ਨਾਂ ਹੈ। ਉਹ ਆਪਣੇ ਸਮੇਂ ਦਾ ਸਭ ਤੋਂ ਵਧੇਰੇ ਚਰਚਿਤ ਅਤੇ ਹਰਮਨ ਪਿਆਰਾ ਕਵੀਸਰ ਮੰਨਿਆ ਗਿਆ ਹੈ। ਉਹਨਾਂ ਨੇ ਜਿੱਥੇ ਬਹੁਤ ਧਾਰਮਿਕ ਪ੍ਰਸੰਗ ਲਿਖੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਬਹੁਤ ਹੀ ਤੀਖਣ ਬੁੱਧੀ ਨਾਲ ਕੀਤਾ ਹੈ। ਜਿਵੇਂ: ਅਨੰਦਪੁਰ ਦੇ ਕਿਲੇ ਨੂੰ ਛੱਡਣਾ, ਪਰਿਵਾਰ ਦੇ ਵਿਛੋੜੇ ਦਾ ਦਿਸ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ, ਠੰਢੇ ਬੁਰਜ ਵਿੱਚ ਬੰਦ ਕਰਨਾ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਸਾਹਿਬਜ਼ਾਦਿਆਂ ਦਾ ਸੂਬੇ ਨੂੰ ਮੂੰਹ ਤੋੜ ਜਵਾਬ ਦੇਣਾ, ਮਲੇਰਕੋਟਲੇ ਵੱਲੋਂ ਹਾਂਅ ਦਾ ਨਾਅਰਾ ਮਾਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣ ਆਦਿ ਦਰਦ ਭਰੀ ਕਹਾਣੀ ਨੂੰ ਪਾਰਸ ਨੇ ਬਖੂਬੀ ਆਪਣੀਆਂ ਕਾਵਿ ਰਚਨਾਵਾਂ ਵਿੱਚ ਬਿਆਨ ਕੀਤਾ ਹੈ।
  • ਜਿਸ ਨੂੰ ਸੁਣ ਕੇ ਸਰੋਤਿਆਂ ਅਤੇ ਪਾਠਕਾਂ ਦੇ ਪੱਥਰਾਂ ਵਰਗੇ ਦਿਲ ਪਿਗਲ ਜਾਂਦੇ ਹਨ ਅਤੇ ਅੱਖਾਂ ਵਿੱਚੋਂ ਨੀਰ ਵਗਣ ਲੱਗ ਜਾਂਦਾ ਹੈ। ਕਰਨੈਲ ਸਿੰਘ ਕਵੀਸਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿੱਚ ਉਨ੍ਹਾਂ ਦੇ ਸੱਚ ਦੀ ਪ੍ਰੀਤ ਅਤੇ ਕੁਰਬਾਨੀਆਂ ਭਰੀ ਤਸਵੀਰ ਨੂੰ ਉਲੀਕਿਆ। ਪਾਰਸ ਨੇ ਠੇਠ, ਸਰਲ ਪੰਜਾਬੀ ਵਿੱਚ ਸਿਦਕੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਆਪਣੀ ਕਾਵਿ ਛੰਦਾਬੰਦੀ ਵਿੱਚ ਕੈਦ ਕੀਤਾ ਹੈ। ਛੋਟੇ ਸਾਹਿਬਜ਼ਾਦਿਆਂ ਪ੍ਰਸੰਗ ਵਿੱਚ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਸ਼ਹੀਦੀ ਦਾ ਪ੍ਰਭਾਵਸ਼ਾਲੀ ਵਰਨਣ ਕੀਤਾ ਗਿਆ ਹੈ। ਇਸੇ ਕਰਕੇ ਹੀ ਪੋਹ ਦਾ ਮਹੀਨਾਂ ਸਮੁੱਚੀ ਦੁਨੀਆ ਲਈ ਦੁੱਖਾਂ ਭਰਿਆ ਹੁੰਦਾ ਹੈ। 21 ਦਸੰਬਰ ਸੰਨ 1704, ਛੇ ਪੋਹ ਦੇ ਗੂੜੇ ਸਿਆਲ ਵਿੱਚ ਗੁਰੂ ਜੀ ਆਨੰਦਪੁਰ ਦਾ ਕਿਲਾ ਛੱਡਿਆ, ਤਾਂ ਮੁਗਲਾਂ ਨੇ ਸਾਰੀਆਂ ਸ਼ਰਤਾਂ ਤੋੜਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਉਸ ਸਮੇਂ ਦੀ ਵਾਰਤਾ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨਦਾ ਹੈ: “ਆਨੰਦਪੁਰ ਦਾ ਕਿਲਾ ਛੱਡਿਆ ਹੁਕਮ ਮੰਨ ਕੇ ਧੁਰ ਦਾ ਸਾਥ ਬੇਟਿਆਂ ਛੋਟਿਆਂ ਨਾਲੋਂ ਵਿਛੜ ਗਿਆ ਸਤਿਗੁਰ ਦਾ ...??
  • ਉਸ ਸਮੇਂ ਗੁਰੂ ਸਾਹਿਬ ਨਾਲ ਸਿੰਘ ਬਹੁਤ ਘੱਟ ਸਨ। ਸਰਸਾ ਨਦੀ ਦੇ ਕੰਢੇ ਮੀਂਹ ਤੇ ਹਨੇਰੀ ਵਿੱਚ ਘਮਸਾਨ ਦਾ ਰਣ ਮੰਚਿਆ। ਸਵੇਰੇ ਤੱਕ ਇਹ ਜਿਹੀ ਕਟਾ ਵੱਢੀ ਹੋਈ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਕੰਬ ਉਠਦਾ ਹੈ। ਗੁਰੂ ਸਾਹਿਬ ਜੀ ਦੁਆਰਾ ਅੰਮ੍ਰਿਤ ਵੇਲੇ ਦੇ ਦੀਵਾਨ ਸਰਸਾ ਨਦੀ ਦੇ ਕੰਢੇ ਰੋਜਾਨਾਂ ਦੀ ਤਰ੍ਹਾਂ ਲੱਗੇ ਅਤੇ ਤੋਪਾਂ ਦੀ ਘਨਘੋਰ ਅਵਾਜ਼ ਅਤੇ ਤੀਰਾਂ ਦੀ ਬੁਛਾੜ ਹੋਣ ਦੇ ਬਾਵਜੂਦ ਵਾਹਿਗੁਰੂ ਦੀਆਂ ਸਿਫ਼ਤਾਂ ਭਰਿਆ ਕੀਰਤਨ ਹੋਇਆ। ਰਾਤ ਦੀ ਹਫੜਾ ਦਫੜੀ ਵਿੱਚ ਗੁਰੂ ਜੀ ਦਾ ਸਾਰਾ ਸਾਮਾਨ ਜਿਸ ਵਿੱਚ ਗੁਰੂ ਸਾਹਿਬ ਦੀਆਂ ਕੀਮਤੀ ਲਿਖਤਾ ਅਤੇ ਵੱਡਮੁੱਲਾ ਸਾਹਿਤ ਸਰਸਾ ਨਦੀ ਦੇ ਚੜ੍ਹ ਜਾਣ ਕਾਰਨ ਭੇਟ ਹੋ ਗਿਆ। 22 ਦਸੰਬਰ ਸੱਤ ਪੋਹ ਦੀ ਕਾਲੀ ਬੋਲੀ ਰਾਤ ਨੂੰ ਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਅਤੇ ਆਪ ਚਮਕੌਰ ਦੀ ਗੜੀ ਜਾ ਪੁੱਜੇ। ਗੁਰੂ ਸਾਹਿਬ ਨਾਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵਿਛੜ ਗਏ। ਕਰਨੈਲ ਸਿੰਘ ਕਵੀਸਰ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਵਿਛੜਨ ਦਾ ਦ੍ਰਿਸ਼ ਕਰੁਣਾਮਈ ਰਸ ਵਿੱਚ ਇਝ ਪੇਸ਼ ਕਰਦਾ ਹੈ: “ਮਾਤਾ ਗੁਜਰੀ ਗੰਗੂ ਪਡਿਤ ਛੋਟੇ ਦੋਵੇਂ ਪੋਤੇ ਸਰਸੇ ਦੇ ਡੂੰਘੇ ਪਾਣੀ ਵਿੱਚ ਖਾਂਦੇ ਜਾਵਣ ਗੋਤੇ...
  • ਦੂਜੇ ਪਾਸੇ 23 ਦਸੰਬਰ 8 ਪੋਹ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ। 24 ਦਸੰਬਰ 9 ਪੋਹ ਨੂੰ ਸਿੰਘ ਵੀ ਚਮਕੌਰ ਗੜ੍ਹੀ ਵਿੱਚ ਮੁਗਲਾਂ ਨਾਲ ਲੜਦੇ ਸ਼ਹੀਦੀਆਂ ਪਾ ਗਏ। ਇੱਧਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਮਿਲ ਗਿਆ ਜੋ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਰਸੋਈਆ ਸੀ ਉਸ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲਿਜਾਣ ਲਈ ਜੋ ਤਰਲੇ ਕੀਤੇ ਉਸ ਵੇਲੇ ਦੀ ਵਾਰਤਾ ਨੂੰ ਪਾਰਸ ਨੇ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਪ੍ਰਸੂਤਤ ਕੀਤਾ:
  • ਗੰਗੂ ਆਖਣ ਲੱਗਾ ਸੀ ਹੱਥ ਬੰਨ ਕੇ ਮਾਤਾ ਖੇੜੀ ਚੱਲੋ ਜੀ ਗੱਲ ਮੰਨ ਕੇ . ਆ ਨਾ ਬੱਦਲਾਂ 'ਚ ਜਾਣ ਟੋਟੇ ਚੰਨ ਕੇ ਦਿਨ ਬਿਪਤਾ ਦੇ ਕਟੋ ਮੇਰੇ ਘਰੇ ਚੱਲ ਕੇ ...? ਗੰਗੂ ਪਡਿਤ ਮਾਤਾ ਜੀ ਨੂੰ ਆਪਣੇ ਘਰ ਲੈ ਆਇਆ ਮਾਤਾ ਜੀ ਦੇ ਕੋਲ ਕੁੱਝ ਸੋਨੇ ਦੀਆਂ ਮੋਹਰਾਂ ਅਤੇ ਪੈਸੇ ਸਨ। ਇਹਨਾਂ ਪੈਸਿਆਂ ਦੀ ਥੈਲੀ ਨੂੰ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋਗਿਆ। ਪਾਰਸ ਦੀ ਰਚਨਾ ਤੋਂ “ਆਖਿਰਕਾਰ ਬ੍ਰਾਹਮਣ ਗੰਗੂ ਲੈ ਗਿਆ ਆਪਣੀ ਖੇੜੀ ਪਹਿਰੇਦਾਰ ਖ਼ਜ਼ਾਨੇ ਉੱਤੇ ਲਗਾ ਮਾਰਨ ਪਾੜੇ ਮੋਹਰਾਂ ਦੀ ਖੁਰਜੀ ਉੱਤੇ ਗੰਗੂ ਹੋ ਚੱਲਿਆ ਬਦਨੀਤਾ...!”
  • ਸੋਨੇ ਦੀਆਂ ਮੋਹਰਾਂ ਦੇਖ ਕੇ ਮਨ ਬੇਈਮਾਨ ਹੋ ਗਿਆ ਤੇ ਉਹ ਆਪਣੀ ਮਾਂ ਦੇ ਨਾਲ ਸੋਨੇ ਦੀਆਂ ਮੋਹਰਾਂ ਚੁਕਣ ਲਈ ਸਲਾਹ ਕਰਦਾ ਹੈ ਪਰ ਉਸ ਦੀ ਮਾਂ ਚੋਰੀ ਕਰਨ ਤੋਂ ਰੋਕਦੀ ਹੈ। ਗੰਗੂ ਅਤੇ ਉਸ ਦੀ ਮਾਂ ਦੇ ਆਪਸੀ ਸਵਾਲ ਜਵਾਬ ਨੂੰ ਕਰਨੈਲ ਸਿੰਘ ਕਵੀਸ਼ਰ ਆਪਣੇ ਲੋਕ ਛੰਦ ਵਿੱਚ ਇੰਝ ਬਿਆਨਦਾ ਹੈ:
  • ਗੰਗੂ ਦਾ ਸਵਾਲ “ਆਖਾਂ ਮੈਂ ਝਿਜਕ ਝਿਜਕ ਕੇ ਇੱਕ ਗੱਲ ਜੇ ਮੰਨੇ ਮਾਂ ਬਣਿਆ ਕੰਮ ਰੱਬ ਸਬਰੀਂ ਪਾਈਂ ਨਾ ਨੰਨੇ ਮਾਂ ਦੌਲਤ ਤੱਕ ਅੱਖਾਂ ਮੀਚਣ ਅਕਲ ਦੇ ਅੰਨੇ ਮਾਂ ਆਈ ਹੈ ਮਸਾਂ ਅੜਿਕੇ ਕਰੀਏ ਨਾ ਖੈਰ ਮਾਂ ਮਾਰ ਦੀਏ ਦੀ ਪੋਤੇ ਦੇ ਕੇ ਤੇ ਜ਼ਹਿਰ ਮਾਂ....? ਮਾਂ ਦਾ ਜੁਵਾਬ:ਸੜਜੇ ਤੇਰੀ ਜੀਭਾ ਗੰਗੂ ਫੁਰਨਾ ਕੀ ਫੁਰਿਆ ਵੇ । ਨਿਮਕ ਹਰਾਮੀਂ ਬਣ ਨਾ ਜ਼ਾਲਮ ਬੇ-ਗੁਰਿਆ ਵੇ । ਜਿਸ ਨੇ ਬਣਾਇਆ ਪਾੜੇ ਉਸ ਦਾ ਢਿੱਡ ਛੁਰਿਆ ਵੇ ਯੂਸਫ ਦੀ ਕੀਮਤ ਪਾ ਨਾ ਸੁਤ ਦੀ ਘੰਟੀ ਵੇ ਭਰ ਕੇ ਤੇ ਡੋਬੇ ਬੇੜਾ ਪਾਪ ਦੀ ਖੱਟੀ ਵੇ...?
Similar questions