Essay on diwali in punjabi
Answers
Answer:
Explanation:
ਭਾਰਤ ਤਿਉਹਾਰਾ ਦਾ ਦੇਸ਼ ਹੈ, ਇਹਨਾ ਵਿੱਚੋਂ ਇੱਕ ਮਹੱਤਵਪੂਰਨ ਤਿਉਹਾਰ Diwali ਹੈ । ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ। Diwali ਦਾ ਅਰਥ ਹੈ, ਲਾਈਟਾਂ ਦੀ ਲੜੀ। ਇਹ ਇਕ ਕੌਮੀ ਤਿਉਹਾਰ ਹੈ ਜੋ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਤੋਂ ਬਗੈਰ ਹਰ ਕੋਈ ਮਨਾਉਂਦਾ ਹੈ, ਇਸ ਤਰ੍ਹਾਂ ਇਹ ਕੋਮੀ ਏਕਤਾ, ਸਾਂਝੇ ਭਾਈਚਾਰੇ ਅਤੇ ਸਦਭਾਵਨਾ ਵਿਕਸਿਤ ਕਰਦਾ ਹੈ। ਇਹ ਹਿੰਦੂ ਧਰਮ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਚਾਨਣ ਦੀ ਅੰਧੇਰੇ ਤੇ , ਭਲੇ ਦੀ ਬੁਰਾਈ ਤੇ, ਗਿਆਨਤਾ ਦੀ ਅਗਿਆਨਤਾ ਤੇ ਜਿੱਤ ਦਾ ਪ੍ਰਤੀਕ ਹੈ। ਇਹ ਵੱਖ-ਵੱਖ ਧਰਮ ਜਿਵੇਂ ਕਿ ਹਿੰਦੂ ਧਰਮ, ਸਿੱਖ ਧਰਮ, ਬੁੱਧ ਧਰਮ ਅਤੇ ਜੈਨ ਧਰਮ ਵਿੱਚ ਮਨਾਇਆ ਜਾਂਦਾ ਹੈ। (Diwali essay in Punjabi Language)
Diwali ਨੂੰ ਹਿੰਦੂ ਧਰਮ ਵਿੱਚ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਨੂੰ ਹਿੰਦੂ ਪਵਿੱਤਰ ਕਿਤਾਬ ਰਾਮਾਇਣ ਅਨੁਸਾਰ ਸ੍ਰੀ ਰਾਮ ਜੀ, ਮਾਂ ਸੀਤਾ ਜੀ ਅਤੇ ਲਛਮਣ ਜੀ 14 ਸਾਲਾਂ ਦੇ ਬਣਵਾਸ ਵਿਚ ਰਹਿਣ ਤੋਂ ਬਾਅਦ ਅਯੁੱਧਿਆ ਵਿੱਚ ਵਾਪਸ ਆਏ ਸਨ। ਇਸ ਮੌਕੇ 'ਤੇ ਅਯੋਧਿਆ ਦੇ ਲੋਕਾਂ ਨੇ ਪੂਰੇ ਸ਼ਹਿਰ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਅਤੇ ਇਸ ਦਿਨ ਤੋ ਹੀ ਦੀਵਾਲੀ ਨੂੰ ਮਨਾਉਣ ਦਾ ਰਿਵਾਜ ਸੁਰੂ ਹੋਇਆ। ਸਿੱਖ ਧਰਮ ਵਿਚ ਦੀਵਾਲੀ ਨੂੰ ਮੁਕਤੀ ਦੇ ਦਿਨ ਵਜੋ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਅਤੇ 52 ਹੋਰ ਰਾਜਕੁਮਾਰ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦ ਤੋਂ ਰਿਹਾ ਕੀਤੇ ਗਏ ਸਨ। ਦੁਨੀਆ ਭਰ ਦੇ ਬੋਧੀ ਧਰਮ ਨੂੰ ਮੰਨਣ ਵਾਲੇ ਲੋਕ Diwali ਨੂੰ ਇੱਕ ਸ਼ੁਭ ਦਿਨ ਦੇ ਰੂਪ ਵਿੱਚ ਮਨਾਉਂਦੇ ਹਨ। ਕਿਉਂਕਿ ਇਹ ਉਹ ਦਿਨ ਹੈ ਜਦੋਂ ਰਾਜਾ ਅਸ਼ੋਕ ਨੇ ਸਭ ਕੁਝ ਤਿਆਗ ਦਿੱਤਾ ਸੀ ਅਤੇ ਬਹੁਤ ਸਾਰੇ ਖ਼ੂਨ-ਖ਼ਰਾਬੇ ਤੋਂ ਬਾਅਦ ਸ਼ਾਂਤੀ ਦੇ ਰਸਤੇ ਨੂੰ ਅਪਣਾਇਆ ਸੀ।
ਇਸ ਦਿਨ ਨੂੰ ਅਸ਼ੋਕਾ ਵਿਜੇਦਸ਼ਮੀ ਦੇ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਇਹ ਇਕ ਅਜਿਹਾ ਦਿਨ ਹੈ ਜਦੋਂ ਹਰ ਜਗ੍ਹਾ ਬੋਧੀ ਭਗਵਾਨ ਭਗਵਾਨ ਮਹਾਤਮਾ ਬੁੱਧ ਅਤੇ ਸਮਰਾਟ ਨੂੰ ਯਾਦ ਕਰਨ ਲਈ ਮੰਤਰਾ ਦਾ ਜਾਪ ਕੀਤਾ ਜਾਂਦਾ ਹੈ। ਜੈਨ ਧਰਮ ਵਿੱਚ Diwali ਤੀਰਥੰਕਰ ਮਹਾਵੀਰ ਜੈਨ ਦੇ ਮਨੁੱਖਤਾ ਲਈ ਦਿੱਤੇ ਯੋਗਦਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਮਹਾਂਵੀਰ ਜੈਨ ਦੀ ਮੁਕਤੀ ਦੀ ਪ੍ਰਾਪਤੀ ਦੀ ਯਾਦ ਦਿਵਾਉਂਦਾ ਹੈ। ਇਸ ਤਰ੍ਹਾਂ Diwali ਦਾ ਤਿਉਹਾਰ ਇਹਨਾ ਚਾਰੇ ਧਰਮਾ ਲਈ ਆਪਣਾ ਹੀ ਮਹੱਤਵ ਰੱਖਦਾ ਹੈ।
Diwali ਦਾ ਤਿਉਹਾਰ ਪੰਜ ਦਿਨਾ ਦਾ ਜਸ਼ਨ ਹੁੰਦਾ ਹੈ ਜਿਸ ਨੂੰ ਬਹੁਤ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ। Diwali ਦੇ ਪਹਿਲੇ ਦਿਨ ਨੂੰ ਧਨਤੇਰਸ ਕਿਹਾ ਜਾਂਦਾ ਹੈ, ਦੂਜੇ ਦਿਨ ਨੂੰ 'ਨਰਕਾ ਚਤੁਰਦਸੀ ਜਾਂ ਛੋਟੀ ਦੀਵਾਲੀ' ਵਜੋਂ ਵੀ ਜਾਣਿਆ ਜਾਂਦਾ ਹੈ, ਤੀਸਰਾ ਦਿਨ ਮੁੱਖ Diwali ਜਾਂ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ, ਚੌਥੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ, ਅਤੇ ਪੰਜਵਾਂ ਦਿਨ ਭਈਆ ਦੂਜ ਮਨਾਈ ਜਾਂਦੀ ਹੈ। Diwali ਦੇ ਇਹਨਾ ਪੰਜਾ ਦਿਨਾ ਦੇ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਵਿਸ਼ਵਾਸ ਹਨ।
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।
ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।
ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।
ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।
ਦੀਵਾਲੀ ਦੇ ਸਵਾਗਤ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨ ਰਸ ਹੁੰਦੀ ਹੈ। ਇਸ ਦਿਨ ਲੋਕ ਆਪਣੇ ਦਰਵਾਜ਼ਿਆਂ ਤੇ ਦੀਵੇ ਜਗਾ ਕੇ ਰਖਦੇ ਹਨ ਅਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਨਵੇਂ-ਨਵੇਂ ਬਰਤਨ ਖਰੀਦਦੇ ਹਨ। ਦੀਵਾਲੀ ਦੇ ਦਿਨ ਸ਼ਹਿਰਾਂ ਦੇ ਬਾਜ਼ਾਰਾਂ ਦੀ ਸੋਭਾ ਦੇਖਦੇ ਹੀ ਬਣਦੀ ਹੈ। ਹਲਵਾਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਸਜਾ ਕੇ ਆਕੜ ਕੇ ਬੈਠਦੇ ਹਨ। ਲੋਕ ਬਾਜ਼ਾਰਾਂ ਵਿਚ ਘੁੰਮ ਫਿਰ ਕੇ ਕਦੀ ਮਿਠਾਈਆਂ ਖਰੀਦਦੇ ਅਤੇ ਕਦੀ ਲਕਸ਼ਮੀ ਗਨੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਅਤੇ ਬੱਚੇ ਤਾਂ ਬਸ ਪਟਾਕਿਆ ਦੇ ਲਈ ਹੀ ਮਾਤਾ-ਪਿਤਾ ਨੂੰ ਤੰਗ ਕਰਦੇ ਹਨ।
ਰਾਤ ਨੂੰ ਹਰ ਘਰ ਵਿਚ ਲਕਸ਼ਮੀ-ਪੂਜਨ ਹੁੰਦਾ ਹੈ, ਬਾਅਦ ਲੋਕ ਆਪਣੇ ਘਰਾਂ ਦੇ ਬਨੇਰਿਆਂ ਤੇ, ਚੁਰਾਹਿਆਂ ਤੇ, ਮੰਦਰਾਂ ਵਿੱਚ ਦੀਵੇ ਜਗਾਉਂਦੇ ਹਨ। ਬੱਚਿਆਂ ਨੂੰ ਤਾਂ ਬਸ ਪਟਾਖਿਆਂ ਦੀ ਹੀ ਲੱਗੀ ਰਹਿੰਦੀ ਹੈ। ਕੋਈ ਅਨਾਰ ਚਲਾਉਂਦਾ ਹੈ , ਕੋਈ ਸੁਦਰਸ਼ਨ ਚੱਕਰ ਅਤੇ ਕੋਈ ਫੁੱਲਝੜੀ। ਚਾਰੇ ਪਾਸੇ ਲੋਕ ਮਿਠਾਈਆਂ ਖਾਂਦੇ, ਖੁਸ਼ੀਆਂ ਮਨਾਉਂਦੇ ਅਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। ਕੁਝ ਲੋਕ ਇਸ ਪਵਿਤ੍ਰ ਰਾਤ ਨੂੰ ਜੂਆ ਖੇਡਦੇ ਅਤੇ । ਸ਼ਰਾਬ ਪੀਂਦੇ ਹਨ ਅਤੇ ਇਸ ਤਿਉਹਾਰ ਦੀ ਪਵਿਤੱਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਇਨ੍ਹਾਂ ਤਿਉਹਾਰਾਂ ਦਾ ਮਹੱਤਵ ਘੱਟ ਕਰ ਦਿੰਦੇ ਹਨ ਅਤੇ ਆਪਣਾ ਵੀ ਦੀਵਾਲਾ ਕੱਢ ਲੈਂਦੇ ਹਨ।
ਸੁਤੰਤਰ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਪਹਿਲਾ ਕਰਤੱਵ ਹੈ ਕਿ ਉਹ ਇਹਨਾਂ ਤਿਉਹਾਰ ਨੂੰ ਪਵਿਤੱਰ ਢੰਗ ਨਾਲ ਮਨਾ ਕੇ ਇਹਨਾਂ ਨੂੰ ਸਥਿਰ ਬਣਾਈ। ਰਖੇ । ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਮਹਾਨ ਸੇਵਾ ਕਰ ਸਕਾਂਗੇ।