World Languages, asked by khatrithaman1, 9 months ago

essay on Diwali in Punjabi in 100 words

Answers

Answered by Anonymous
16

Answer:

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ

ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।

ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।

Explanation:

Hope it helps u!

Answered by aryankaran2011
0

Answer:

the user has send answer is 100 word

ccan you tell me i have some holiday homework on it

he send th eessay the essay is 100 word or not

Explanation:

plz tell me

(:

Similar questions