Essay on garmi di rut in Punjabi
Answers
Answer:
Punjabi Essay on “Garmi di Rut”
ਗਰਮੀ ਦੀ ਰੁੱਤ
Garmi di Rut
ਭੁਮਿਕਾ–ਭਾਰਤ ਇੰਨਾ ਵੱਡਾ ਦੇਸ਼ ਹੈ ਕਿ ਇਸ ਨੂੰ ਮਹਾਂਦੀਪ ਕਿਹਾ ਜਾ ਸਕਦਾ ਹੈ। ਇਥੇ ਸਾਲ ਭਰ ਇਕੋ ਜਿਹਾ ਮੌਸਮ ਨਹੀਂ ਰਹਿੰਦਾ। ਦੇਸ਼ ਦੇ ਇੱਕ ਹਿੱਸੇ ਵਿੱਚ ਸਰਦੀ ਪੈਂਦੀ ਹੈ ਅਤੇ ਦੂਸਰੇ ਹਿੱਸੇ ਵਿੱਚ ਬਹੁਤ ਗਰਮੀ।ਉਦਾਹਰਨ ਲਈ ਜਦ ਉੱਤਰ ਦੇ ਮੈਦਾਨੀ ਇਲਾਕਿਆਂ ਵਿੱਚ ਸਖ਼ਤ ਲੁ ਚੱਲਦੀ ਹੈ ਤਾਂ ਸ਼ਿਮਲਾ, ਨੈਨੀਤਾਲ, ਮੰਸੂਰੀ, ਦਾਰਜਲਿੰਗ ਵਰਗੇ ਪਹਾੜੀ ਇਲਾਕਿਆਂ ਵਿੱਚ ਬਹੁਤ ਠੰਡ ਪੈਂਦੀ ਹੈ। ਇਸ ਤਰ੍ਹਾਂ ਜਦ ਭਾਰਤ ਦੇ ਪੱਛਮੀ ਕਿਨਾਰੇ ਉੱਤੇ ਸਰਦੀ ਦਾ ਮੌਸਮ ਹੁੰਦਾ ਹੈ ਤਾਂ ਪੁਰਬੀ ਕਿਨਾਰੇ ਤੇ ਮੀਂਹ ਪੈ ਰਿਹਾ ਹੁੰਦਾ ਹੈ। ਇਸ ਤਰ੍ਹਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤਰ੍ਹਾਂ-ਤਰ੍ਹਾਂ ਦਾ ਮੌਸਮ ਹੁੰਦਾ ਹੈ।
ਸਖ਼ਤ ਗਰਮੀ–ਭਾਰਤ ਦੇ ਮੈਦਾਨਾਂ ਵਿੱਚ ਗਰਮੀ ਦੀ ਰੁੱਤ ਦੌਰਾਨ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਇਹ ਬਹੁਤ ਹੀ ਦੁੱਖ ਵਾਲੀ ਹੁੰਦੀ ਹੈ।ਇਨ੍ਹਾਂ ਦਿਨਾਂ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਸਿੱਧੀਆਂ ਪੈਂਦੀਆਂ ਹਨ ਅਤੇ ਇਸ ਲਈ ਇਨ੍ਹਾਂ ਦਿਨਾਂ ਵਿੱਚ ਧੁੱਪ ਵਿੱਚ ਬੈਠਣਾ ਅਤੇ ਚੱਲਣਾ ਬੜਾ ਮੁਸ਼ਕਲ ਹੁੰਦਾ ਹੈ । ਦੁਪਹਿਰ ਦੇ ਸਮੇਂ ਤਾਂ ਘਰ ਤੋਂ ਬਾਹਰ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ।ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਸੂਰਜ ਦੀ ਰੌਸ਼ਨੀ ਨਾਲ ਅੱਖਾਂ ਦਰਦ ਕਰਨ ਲੱਗਦੀਆਂ ਹਨ।ਇਸ ਰੁੱਤ ਵਿੱਚ ਸਿਰਫ਼ ਸਵੇਰੇ ਹੀ ਕੁੱਝ ਕੰਮ ਕੀਤਾ ਜਾ ਸਕਦਾਹੈ ।ਅਮੀਰ ਆਦਮੀ ਆਪਣੇ ਘਰਾਂ ਵਿੱਚ ਏਅਰ-ਕੰਡੀਸ਼ਨ ਕਰਵਾਕੇ ਜਾਂ ਕੂਲਰਾਂ ਦੁਆਰਾ ਉਨ੍ਹਾਂ ਨੂੰ ਠੰਡਾ ਕਰਦੇ ਹਨ। ਬਿਜਲੀ ਦੇ ਪੱਖੇ ਗਰਮ ਹਵਾ ਛੱਡਦੇ ਹਨ।ਇਸ ਰੁੱਤ ਵਿੱਚ ਦਿਨ ਦਾ ਜ਼ਿਆਦਾ ਸਮਾਂ ਨਸ਼ਟ ਹੋ ਜਾਂਦਾ ਹੈ। ਕਦੀ ਇੰਨੀ ਗਰਮ ਅਤੇ ਮਿੱਟੀ ਭਰੀਆਂ ਹਵਾਵਾਂ ਚਲਦੀਆਂ ਹਨ ਕਿ ਅੱਖਾਂ ਅਤੇ ਚਿਹਰੇ ਸੜਨ ਲੱਗਦੇ ਹਨ ਅਤੇ ਨੱਕ, ਮੂੰਹ ਵਿੱਚ ਮਿੱਟੀ ਅਤੇ ਵਾਲਾਂ ਦੇ ਛੋਟੇ ਹਿੱਸੇ ਨੱਕ ਵਿੱਚ ਵੜ ਜਾਂਦੇ ਹਨ ਅਤੇ ਸਾਰਾ ਦਿਨ ਮੁੰਹ ਸੁੱਕਦਾ ਰਹਿੰਦਾ ਹੈ। ਸਾਰਾ ਦਿਨ ਪਿਆਸ ਬਹੁਤ ਲੱਗਦੀ ਹੈ ਮਨ ਕਰਦਾ ਹੈ ਕਿ ਸਾਰਾ ਦਿਨ ਠੰਡਾ ਪਾਣੀ ਪੀਤਾ ਜਾਵੇ।
ਸਕੂਲ ਅਤੇ ਕਾਲਜਾਂ ਵਿੱਚ ਛੁੱਟੀ–ਗਰਮੀ ਰੁੱਤ ਦੇ ਸ਼ੁਰੂ ਹੁੰਦੇ ਹੀ ਸਕੂਲ ਅਤੇ ਕਾਲਜਾਂ ਦਾ ਸਮਾਂ ਬਦਲ ਕੇ ਸਵੇਰ ਦਾ ਕਰ ਦਿੱਤਾ ਜਾਂਦਾ ਹੈ। ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਸਕੂਲ ਅਤੇ ਕਾਲਜਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਜਲਾਈ ਦੇ ਵਿਚਕਾਰ ਜਦ ਗਰਮੀ ਦੀ ਰੁੱਤ ਖ਼ਤਮ ਹੋ ਜਾਂਦੀ ਹੈ ਤਾਂ ਹੀ ਸਕੂਲ ਅਤੇ ਕਾਲਜ ਖਦੇ ਹਨ। ਇਨਾਂ ਦਿਨਾਂ ਵਿੱਚ ਸਕੂਲਾਂ ਦੇ ਦਫ਼ਤਰ ਆਦਿ ਵੀ ਸਿਰਫ ਸਵੇਰੇ ਹੀ ਖੋਲ੍ਹੇ ਜਾਂਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਕੁਲਰਾਂ ਦੀ ਵਿਵਸਥਾ ਕਰਕੇ ਉਨ੍ਹਾਂ ਨੂੰ ਠੰਡਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਘਰਾਂ ਵਿੱਚ ਵੀ ਚਿੱਕਾਂ ਪਰਦੇ ਅਤੇ ਕੁਲਰ ਆਦਿ ਲਗਾ ਕੇ ਪੂਰੀ ਤਾਕਤ ਨਾਲ ਗਰਮੀ ਤੋਂ ਬਚਣ ਦੀ ਕੋਸ਼ਿਸ ਕੀਤੀ ਜਾਂਦੀ ਹੈ।
ਪਾਣੀ ਦੀ ਘਾਟ–ਗਰਮੀ ਦੇ ਦਿਨਾਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਸਾਰੀਆਂ ਨਦੀਆਂ ਦਾ ਪਾਣੀ ਬਹੁਤ ਘੱਟ ਜਾਂਦਾ ਹੈ। ਕੁੱਝ ਦੀਆਂ ਸੁੱਕ ਜਾਂਦੀਆਂ ਹਨ।ਖੂਹਾਂ ਵਿੱਚ ਪਾਣੀ ਦਾ ਪੱਧਰ ਵੀ ਥੱਲੇ ਚਲਾ ਜਾਂਦਾ ਹੈ ਅਤੇ ਤਲਾਬ ਸੁੱਕਣ ਲੱਗਦੇ ਹਨ| ਹਰ ਜਗਾ ਪਾਣੀ ਦੀ ਕਮੀ ਹੋ ਜਾਂਦੀ ਹੈ। ਪਸ਼ੂਆਂ ਦੇ ਚਰਾਗਾਹ ਸੁੱਕ ਜਾਂਦੇ ਹਨ ਅਤੇ ਸਾਇਦ ਹੀ ਕਿਸੇ ਪਾਸੇ ਹਰਾ ਘਾਹ ਬਚਦਾ ਹੈ| ਪਸ਼ੂ ਤਲਾਬ ਦੇ ਗੰਦੇ ਪਾਣੀ ਨਾਲ ਹੀ ਆਪਣੀ ਪਿਆਸ ਬੁਝਾਉਂਦੇ ਹਨ।
ਜੰਗਲ ਵਿੱਚ ਪਸ਼ੂ ਅਤੇ ਪੰਛੀਆਂ ਦੀ ਹਾਲਤ–ਗਰਮੀ ਦੀ ਰੁੱਤ ਵਿੱਚ ਪਸ਼ੂ ਅਤੇ ਪੰਛੀ ਵੀ ਪ੍ਰੇਸ਼ਾਨ ਹੋ ਉੱਠਦੇ ਹਨ।ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ। ਬਹੁਤ ਸਾਰੇ ਪਸ਼ੂ ਸਾਰਾ ਦਿਨ ਹੱਫਦੇ ਰਹਿੰਦੇ ਹਨ।ਉਹ ਦਰੱਖਤਾਂ ਅਤੇ ਝਾੜੀਆਂ ਦੀ ਛਾਂ ਵਿੱਚ ਬੈਠ ਕੇ ਗਰਮੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਪੰਛੀ ਦਰੱਖਤਾਂ ਦੀਆਂ ਖੋਖਲਾਂ ਵਿੱਚ ਸ਼ਰਨ ਲੈ ਲੈਂਦੇ ਹਨ। ਤਲਾਬਾਂ ਵਿੱਚ ਪਾਣੀ ਸੁੱਕਣ ਨਾਲ ਉਨ੍ਹਾਂ ਨੂੰ ਪਾਣੀ ਪੀਣ ਵਿੱਚ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਗਰਮੀਆਂ ਦੇ ਕੱਪੜੇ–ਗਰਮੀਆਂ ਵਿੱਚ ਹਲਕੇ, ਢਿੱਲੇ ਅਤੇ ਚਿੱਟੇ ਕੱਪੜੇ ਪਾਏ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਧੋਤੀ ਅਤੇ ਕੁੜਤਾ ਬੜੇ ਅਰਾਮ ਨਾਲ ਮਿਲਦਾ ਹੈ। ਗਰਮੀਆਂ ਵਿੱਚ ਬਹੁਤ ਸਾਰੇ ਲੋਕ ਕੇਵਲ ਕੱਛਾ ਪਾਕੇ ਘਰ ਵਿੱਚ ਘੁੰਮਦੇ ਰਹਿੰਦੇ ਹਨ।ਪਿੰਡਾਂ ਵਿੱਚ ਨੰਗੇ ਬੱਚੇ ਤਲਾਬਾਂ ਦੇ ਗੰਦੇ ਪਾਣੀ ਵਿੱਚ ਨਹਾਉਂਦੇ ਰਹਿੰਦੇ ਹਨ।
ਗਰਮੀਆਂ ਦੇ ਫਲ–ਗਰਮੀਆਂ ਦੀ ਰੁੱਤ ਦੇ ਦੌਰਾਨ ਭਾਰਤ ਵਿਚ ਬੜੇ ਫਲ ਮਿਲਦੇ ਹਨ। ਅੰਬ, ਤਰਬੂਜ਼, ਖਰਬੂਜ਼ਾ, ਕੱਕੜੀ ਅਤੇ ਲੀਚੀ ਇਸ ਮੌਸਮ ਦੇ ਵਿਸ਼ੇਸ਼ ਫਲ ਹਨ ਜਿਸ ਨੂੰ ਸਾਰੇ ਹੀ ਬੜੀ ਦਿਲਚਸਪੀ ਅਤੇ ਸੁਆਦ ਨਾਲ ਖਾਂਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਭਗਵਾਨ ਨੇ ਇਨ੍ਹਾਂ ਫਲਾਂ ਨੂੰ ਗਰਮੀਆਂ ਦੀ ਪਿਆਸ ਬੁਝਾਉਣ ਲਈ ਹੀ ਬਣਾਇਆ ਹੈ।
ਸਵੇਰ ਦਾ ਵਧੀਆ ਸਮਾਂ–ਗਰਮੀਆਂ ਵਿੱਚ ਸਵੇਰ ਦਾ ਸਮਾਂ ਸਭ ਤੋਂ ਵੱਧ ਸੁਹਾਵਣਾ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਸਿਰਫ਼ ਸਵੇਰੇ ਹੀ ਠੰਡੀਆਂ-ਠੰਡੀਆਂ ਹਵਾਵਾਂ ਚਲਦੀਆਂ ਹਨ ਅਤੇ ਚਿੜੀਆਂ ਦੀ । ਚਿਹਾਚਿਹਾਟ ਸੁਣਾਈ ਦਿੰਦੀ ਹੈ।ਇਸ ਸਮੇਂ ਨਾਲ਼ ਚਲਦੀ ਹੈ ਅਤੇ ਨਾਸੂਰਜ ਦੀਆਂ ਤੇਜ਼ ਕਿਰਨਾਂ ਨਾਲ ਸਰੀਰ ਸੜਦਾ ਹੈ।
ਗਰਮੀਆਂ ਵਿੱਚ ਦਿਨ ਬਹੁਤ ਲੰਬੇ ਹੁੰਦੇ ਹਨ।ਸ਼ਾਮ ਦੇ ਛੇ-ਸੱਤ ਵਜੇ ਤੱਕ ਲੁ ਚਲਦੀ ਰਹਿੰਦੀ ਹੈ ਅਤੇ ਬਹੁਤ ਗਰਮੀ ਪੈਂਦੀ ਹੈ। ਸੂਰਜ ਦੇ ਛੁੱਪ ਜਾਣ ਤੋਂ ਬਾਅਦ ਵੀ ਕਈ ਘੰਟੇ ਤੱਕ ਗਰਮ ਹਵਾ ਸਰੀਰ ਨੂੰ ਸਾੜਦੀ ਰਹਿੰਦੀ ਹੈ। ਰਾਤ ਦੇ 9-10 ਵਜੇ ਤੱਕ ਕੁੱਛ ਠੰਡ ਹੋ ਜਾਂਦੀ ਹੈ।
ਸਿੱਟਾ–ਅੰਗਰੇਜ਼ ਗਰਮੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।ਇੱਥੋਂ ਦੇ ਕਵੀਆਂ ਨੇ ਗਰਮੀਆਂ ਦੇ ਅਨੰਦਉੱਤੇ ਅਨੇਕ ਗੀਤ ਲਿਖੇ ਹਨ। ਪਰੰਤੁ ਭਾਰਤ ਵਿੱਚ ਗਰਮੀ ਦੀ ਰੁੱਤ, ਬੜੀ ਦੁਖਦਾਈ ਹੁੰਦੀ ਹੈ।