English, asked by shashwat4765, 11 months ago

Essay on guru nanak dev ji in punjabi with points

Answers

Answered by fashionofpalika321
12

❌❌hello mates ❌❌

ਗੁਰੂ ਨਾਨਕ ਸਾਹਿਬ ਦਾ ਜਨਮ -

ਗੁਰੂ ਨਾਨਕ ਸਾਹਿਬ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦਾ ਸੰਬੰਧ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੀ। ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹ ਬਹੁਤ ਹੀ ਸਰਲ ਤੇ ਕੋਮਲ ਸੁਭਾਅ ਦੇ ਸਨ। ਗੁਰੂ ਨਾਨਕ ਜੀ ਦੇ ਨਾਮ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ ਹਨ। ਕੁਝ ਵਿਚਾਰਾਂ ਅਨੁਸਾਰ ਉਹਨਾਂ ਦਾ ਜਨਮ ਨਨਕਾਣੇ ਘਰ ਹੋਣ ਕਾਰਨ ਉਹਨਾ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ਕੁਝ ਅਨੁਸਾਰ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਇਸ ਲਈ ਉਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਗਿਆ।

ਗੁਰੂ ਨਾਨਕ ਦੇਵ ਜੀ ਦਾ ਬਚਪਨ ਤੇ ਸਿੱਖਿਆ -

Shri Guru Nanak Dev ji ਸ਼ੁਰੂ ਤੋ ਹੀ ਬਹੁਤ ਵਿੱਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਘਰੋਂ ਕੱਪੜਾ ਤੇ ਅੰਨ ਲਿਆ ਕੇ ਗਰੀਬਾ ਵਿਚ ਵੰਡ ਦਿਦੇ ਸਨ। ਉਹਨਾ ਵਿਚ ਬੱਚਿਆਂ ਵਾਲਿਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ, ਸਗੋ ਰੱਬ ਦੀ ਪ੍ਰਾਪਤੀ ਦੀਆ ਭਿੰਨ- ਭਿੰਨ ਖੇਡਾ ਉਹਨਾਂ ਜਰੂਰ ਖੇਡਿਆ ਅਤੇ ਬੱਚਿਆਂ ਨੂੰ ਸਿਖਾਉਣੀਆ ਸੁਰੂ ਕਰ ਦਿਤੀਆਂ ਸਨ। ਗੁਰੂ ਜੀ  ਜਦੋਂ ਸੱਤ ਸਾਲ ਦੇ ਹੋਏ ਤਾ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਹਿੰਦੀ ਪੜ੍ਹਨ ਲਈ ਗੋਪਾਲ ਪੰਡਿਤ ਕੋਲ ਭੇਜਿਆ। ਫਿਰ ਪੰਡਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ। ਫ਼ਾਰਸੀ ਪੜ੍ਹਨ ਲਈ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਜਾਂ ਰੁਕਨਦੀਨ ਪਾਸ ਭੇਜਿਆ। ਇਹਨਾਂ ਅਧਿਆਪਕਾ ਨੂੰ ਉਹਨਾ ਨੇ ਆਪਣੇ ਅਧਿਆਤਮਕ  ਗਿਆਨ ਤੇ ਝੁਕਾਅ ਨਾਲ ਬਹੁਤ ਪ੍ਰਭਾਵਿਤ ਕੀਤਾ।

ਜਨੇਉ ਪਾਉਣਾ -

ਜਿਸ ਸਮੇਂ Shri Guru Nanak Dev ji 9 ਸਾਲਾਂ ਦੇ ਹੋਏ ਤਾਂ ਪੁਰਾਣੀਆਂ ਰੀਤੀਆਂ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਨੇ ਜਨੇਊ ਪਾਊਣਾ ਚਾਹਿਆ। ਕੁੱਝ ਮੁਢਲੀਆ ਰਸਮਾ ਪਿੱਛੋਂ ਪੰਡਤ ਜੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਤਾਂ ਉਹਨਾਂ ਨੇ ਜਨੇਉ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਸਭ ਇਕੱਠੇ ਹੋਏ ਲੋਕਾ ਨੂੰ ਉਹਨਾਂ ਨੇ ਆਖਿਆ ਕਿ ਜਨੇਊ ਦੀ ਰਸਮ ਕੇਵਲ ਢੋਂਗ ਅਤੇ ਅਡੰਬਰ ਹੈ। ਉਹਨਾਂ ਦੱਸਿਆ ਕਿ ਉਹ ਅਜਿਹਾ ਜਨੇਉ ਪਾਉਣਾ ਚਾਹੁੰਦੇ ਹਨ ਜੋ ਦਇਆ, ਸੰਤੋਖ, ਜਤਿ, ਸਤਿ ਦਾ ਬਨਿਆ ਹੋਵੇ। ਜਿਹੜਾ ਨਾ ਤਾਂ ਜਲੇ ਤੇ ਨਾ ਹੀ ਕਦੇ ਮੈਲਾ ਹੋਵੈ।

Similar questions